ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਦੱਤ ਸ਼ਰਮਾ ਨੂੰ 6 ਮਹੀਨੇ ਦੀ ਕੈਦ ਅਤੇ 2 ਲੱਖ ਦਾ ਜੁਰਮਾਨਾ

By  Shanker Badra July 4th 2019 08:33 PM

ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਦੱਤ ਸ਼ਰਮਾ ਨੂੰ 6 ਮਹੀਨੇ ਦੀ ਕੈਦ ਅਤੇ 2 ਲੱਖ ਦਾ ਜੁਰਮਾਨਾ:ਨਵੀਂ ਦਿੱਲੀ : ਦਿੱਲੀ ਦੇ ਸਦਰ ਬਾਜ਼ਾਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਦੱਤ ਸ਼ਰਮਾ ਨੂੰ ਦਿੱਲੀ ਦੀ ਕੋਰਟ ਨੇ 6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਦੇ ਨਾਲ ਹੀ ਕੋਰਟ ਨੇ ਵਿਧਾਇਕ 'ਤੇ 2 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ।ਦਿੱਲੀ ਰਾਊਜ਼ ਐਵਿਨਿਊ ਕੋਰਟ ਨੇ ਇਹ ਫ਼ੈਸਲਾ ਸਾਲ 2015 'ਚ ਕੁੱਟਮਾਰ ਦੇ ਇਕ ਮਾਮਲੇ ਵਿਚ ਸੁਣਾਇਆ ਹੈ।

AAP MLA Gets 6 Months in Jail, to Pay Rs 2 Lakh Fine ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਦੱਤ ਸ਼ਰਮਾ ਨੂੰ 6 ਮਹੀਨੇ ਦੀ ਕੈਦ ਅਤੇ 2 ਲੱਖ ਦਾ ਜੁਰਮਾਨਾ

ਇਹ ਮਾਮਲਾ ਜਨਵਰੀ 2015 'ਚ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਮਾਰਕੁੱਟ ਕਰਨ ਨਾਲ ਜੁੜਿਆ ਹੈ। ਪਿਛਲੇ ਦਿਨੀਂ ਦਿੱਲੀ ਰਾਊਜ ਐਵਨਿਊ ਅਦਾਲਤ ਦੇ ਐਡੀਸ਼ਨਲ ਚੀਫ਼ ਮੈਟਰੋਪੋਲਿਟਨ ਮੈਜਿਸਟ੍ਰੇਟ ਨੇ ਸੋਮਦੱਤ ਨੂੰ ਗੰਭੀਰ ਸੱਟਾਂ ਪਹੁੰਚਾਉਣ ਅਤੇ ਦੰਗਿਆਂ ਦਾ ਦੋਸ਼ੀ ਮੰਨਿਆ ਸੀ।ਵਿਧਾਇਕ ਨੂੰ ਦੋ ਲੱਖ ਰੁਪਏ ਜੁਰਮਾਨਾ ਵੀ ਭਰਨਾ ਹੋਵੇਗਾ।ਇਸ ਵਿਚੋਂ ਇਕ ਲੱਖ ਰੁਪਏ ਸ਼ਿਕਾਇਤਕਰਤਾ ਨੂੰ ਮਿਲਣਗੇ।

AAP MLA Gets 6 Months in Jail, to Pay Rs 2 Lakh Fine ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਦੱਤ ਸ਼ਰਮਾ ਨੂੰ 6 ਮਹੀਨੇ ਦੀ ਕੈਦ ਅਤੇ 2 ਲੱਖ ਦਾ ਜੁਰਮਾਨਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੇਕਰ ਤੁਸੀਂ ਵੀ ਖਾਂਦੇ ਹੋ ਬਰਗਰ ਤਾਂ ਹੋ ਜਾਓ ਸਾਵਧਾਨ , ਬਰਗਰ ਖਾਣ ਵਾਲੇ 11 ਲੋਕ ਹਸਪਤਾਲ ‘ਚ ਭਰਤੀ

ਪੀੜਤ ਸੰਜੀਵ ਰਾਣਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਚੋਣ ਪ੍ਰਚਾਰ ਦੌਰਾਨ ਸੋਮਦੱਤ ਲਗਭਗ 50 ਸਮਰਥਕਾਂ ਨਾਲ ਉਨਾਂ ਦੇ ਗੁਲਾਬੀ ਬਾਗ ਸਥਿਤ ਫਲੈਟ ਪੁੱਜੇ। ਆਪ ਸਮਰਥਕ ਲਗਾਤਾਰ ਡੋਰ ਬੈੱਲ ਵਜਾ ਰਹੇ ਸੀ। ਜਦੋਂ ਉਨਾਂ ਨੇ ਇਸ 'ਤੇ ਇਤਰਾਜ਼ ਜਤਾਇਆ ਤਾਂ ਸੋਮਦੱਤ ਅਤੇ ਆਪ ਸਮਰਥਕ ਉਸ ਨੂੰ ਘੜੀਸਦੇ ਹੋਏ ਸੜਕ 'ਤੇ ਲੈ ਗਏ।ਫਿਰ ਸ਼ਰੇਆਮ ਬੇਸਬਾਲ ਦੇ ਬੈਟ ਨਾਲ ਉਸ ਨਾਲ ਕੁੱਟਮਾਰ ਕੀਤੀ।ਪੀੜਤ ਗੰਭੀਰ ਸੱਟਾਂ ਲੱਗਣ ਕਾਰਨ ਬੇਹੋਸ਼ ਹੋ ਗਿਆ ਸੀ, ਜਿਸ ਮਗਰੋਂ ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਸੀ।

-PTCNews

Related Post