ਖਹਿਰਾ ਲਈ ਮੁਸੀਬਤ :  2 ਅਗਸਤ ਨੂੰ ਬਠਿੰਡਾ 'ਚ ਕਨਵੈਂਸ਼ਨ ਬਾਰੇ 'ਚ ਕੋ-ਕਨਵੀਨਰ 'ਆਪ' ਪੰਜਾਬ ਨੇ ਦਿੱਤਾ ਵੱਡਾ ਬਿਆਨ

By  Joshi July 29th 2018 02:49 PM -- Updated: July 29th 2018 02:55 PM

ਖਹਿਰਾ ਲਈ ਮੁਸੀਬਤ :  2 ਅਗਸਤ ਨੂੰ ਬਠਿੰਡਾ 'ਚ ਕਨਵੈਂਸ਼ਨ ਬਾਰੇ 'ਚ ਕੋ-ਕਨਵੀਨਰ 'ਆਪ' ਪੰਜਾਬ ਨੇ ਦਿੱਤਾ ਵੱਡਾ ਬਿਆਨ

ਆਮ ਆਦਮੀ ਪਾਰਟੀ ਦੇ ਵਿਧਾਇਕ ਖਹਿਰਾ ਕੋਲੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਖੋਹੇ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਕਾਫੀ ਗਰਮਾ ਗਈ ਹੈ। ਪਾਰਟੀ ਦੇ ਇਸ ਫੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਜਿੱਥੇ ਖਹਿਰਾ ਇਸ ਸੰਬੰਧ 'ਚ ਪਾਰਟੀ ਦੇ ਖਿਲਾਫ ਖੁੱਲ ਕੇ ਬੋਲੇ ਹਨ ਉਥੇ ਹੀ ਕਈ ਪਾਰਟੀ ਦੇ ਨੇਤਾਵਾਂ ਵੱਲੋਂ ਵੀ ਨਾਰਾਜ਼ਗੀ ਦੇ ਚੱਲਦਿਆਂ ਅਸਤੀਫੇ ਦਿੱਤੇ ਗਏ ਹਨ।

ਇਸ ਮਾਮਲੇ 'ਚ ਨਵਾਂ ਮੋੜ ਉਸ ਸਮੇਂ ਆਇਆ ਜਦੋਂ ਸੁਖਪਾਲ ਖਹਿਰਾ ਨੇ ਪਾਰਟੀ ਦੀ ਮਜ਼ਬੂਤੀ ਦੇ ਨਾਮ 'ਤੇ ਸ਼ਕਤੀ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਜਦੋਂਕਿ ਖਬਰਾਂ ਮੁਤਾਬਕ, ਇਹ ਕਨਵੈਂਸ਼ਨ ਪਾਰਟੀ ਵੱਲੋਂ ਨਹੀਂ ਬਲਕਿ ਖਹਿਰਾ ਦੇ ਸਾਥੀਆਂ ਵੱਲੋਂ ਕੀਤੀ ਜਾਵੇਗੀ।

ਖਹਿਰਾ ਨੇ 2 ਅਗਸਤ ਨੂੰ ਬਠਿੰਡਾ 'ਚ ਕਨਵੈਂਸ਼ਨ ਕਰਨ ਦਾ ਐਲਾਨ ਕੀਤਾ ਹੈ।

ਪਰ ਇਹ ਮਾਮਲਾ ਉਸ ਸਮੇਂ ਖਹਿਰਾ ਦੇ ਵਿਰੋਧ 'ਚ ਜਾਂਦਾ ਨਜ਼ਰ ਆਇਆ ਜੋ 2 ਅਗਸਤ ਨੂੰ ਖਹਿਰਾ ਦੀ ਮੀਟਿੰਗ 'ਚ ਸ਼ਾਮਲ ਹੋਣ ਵਾਲਿਆਂ ਖ਼ਿਲਾਫ ਕੋ-ਕਨਵੀਨਰ 'ਆਪ' ਪੰਜਾਬ ਨੇ ਸਖ਼ਤ ਕਾਰਵਾਈ ਕਰਨ ਦਾ ਬਿਆਨ ਦਿੱਤਾ ਹੈ।

ਪੰਜਾਬ 'ਆਪ' ਦੇ ਕੋ-ਕਨਵੀਨਰ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਉਹ ਬਠਿੰਡਾ 'ਚ 2 ਅਗਸਤ ਨੂੰ ਖਹਿਰਾ ਵੱਲੋਂ ਸੱਦੀ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ।

—PTC News

Related Post