ਅਬੋਹਰ : ਅੱਜ ਦੀ ਰੈਲੀ 'ਚ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਵੱਡੇ ਬਿਆਨ

By  Joshi September 9th 2018 02:25 PM -- Updated: September 9th 2018 02:46 PM

Abohar Pol Khol Rally : Parkash Singh Badal ਨੇ ਦਿੱਤੇ ਵੱਡੇ ਬਿਆਨ: ਅਬੋਹਰ : ਅੱਜ ਦੀ ਰੈਲੀ 'ਚ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਵੱਡੇ ਬਿਆਨ

ਕਿਹਾ - ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਪੰਜਾਬੀ ਸੂਬਾ ਮੇਰੀ ਲਾਸ਼ 'ਤੇ ਬਣੇਗਾ, ਸੰਘਰਸ਼ ਨਾਲ ਸੂਬਾ ਤਾਂ ਬਣ ਗਿਆ ਪਰ ਫਿਰ ਵੀ ਸਾਨੂੰ ਰਾਜਧਾਨੀ ਜਾਂ ਪੰਜਾਬੀ ਬੋਲੀ ਨਹੀਂ ਦਿੱਤੀ

ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੀ ਅਬੋਹਰ ਰੈਲੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਸ: ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਮੋਟੋ ਖ਼ਤਰੇ ਵਿੱਚ ਪੈ ਗਿਆ ਹੈ। ਮੈਂ ਆਪਣੀ ਸਾਰੀ ਜ਼ਿੰਦਗੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਵਿਕਾਸ ਅਤੇ ਸ਼ਾਂਤੀ ਵਾਸਤੇ ਲਗਾਈ ਹੈ, ਉਹੀ ਸ਼ਾਂਤੀ ਅੱਜ ਫਿਰ ਖ਼ਤਰੇ ਵਿੱਚ ਪੈ ਗਈ ਹੈ।

ਕਾਂਗਰਸ ਦੀ ਨੀਤੀ ਰਹੀ ਹੈ ਕਿ ਤੋੜੋ ਅਤੇ ਰਾਜ ਕਰੋ ਅਤੇ ਅੱਜ ਫਿਰ ਉਹ ਪੰਜਾਬ ਦੇ ਲੋਕਾਂ ਨੂੰ ਲੜ੍ਹਾਉਣਾ ਚਾਹੁੰਦੀ ਹੈ ਅਤੇ ਆਪਣੀ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੀ ਹੈ। ਬਰਗਾੜੀ ਵਿੱਚ ਧਰਨਾ ਲਾਈ ਬੈਠੇ ਲੋਕਾਂ ਨਾਲ ਕਾਂਗਰਸ ਬੈਠਕਾਂ ਕਰਦੀ ਹੈ। ਸ: ਬਾਦਲ ਨੇ ਕਿਹਾ ਕਿ ਕਾਂਗਰਸ ਦੀ ਬਦਲਾਖੋਰੀ ਨੀਤੀ ਇਸ ਕਦਰ ਤੱਕ ਗਿਰ ਗਈ ਸੀ ਕਿ ਉਹਨਾਂ ਮਰਹੂਮ ਸੁਰਿੰਦਰ ਕੌਰ ਬਾਦਲ 'ਤੇ ਪਰਚਾ ਕਰਨ ਤੋਂ ਵੀ ਸ਼ਰਮ ਨਹੀਂ ਕੀਤੀ। ਉਹਨਾਂ ਕਿਹਾ ਕਿ ਮੈਨੂੰ ਜਾਂ ਸੁਖਬੀਰ ਬਾਦਲ ਨੂੰ ਜੇਲ੍ਹ 'ਚ ਸੁੱਟਣ ਤੋਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਅਕਾਲੀ ਦਲ ਸਰਪ੍ਰਸਤ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਅਤੇ ਬੇਗਾਨਿਆਂ 'ਚ ਫਰਕ ਕਰਨ ਦੀ ਸਿੱਖਿਆ ਲੈਣ ਦੀ ਜ਼ਰੂਰਤ ਹੈ।

ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਅਸੀਂ ਖਤਮ ਨਹੀਂ ਹੋਣ ਦਿਆਂਗੇ ਚਾਹੇ ਉਸ ਵਾਸਤੇ ਅਕਾਲੀ ਦਲ ਦੇ ਬੱਚੇ ਬੱਚੇ ਨੂੰ ਕੁਰਬਾਨੀ ਦੇਣੀ ਪਵੇ, ਪਰ ਅਸੀਂ ਪਿੱਛੇ ਨਹੀਂ ਹਟਾਂਗੇ।

ਉਹਨਾਂ '84 ਦੇ ਕਾਲੇ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਵਾਲੇ ਦਿਨ ਜ਼ਿਆਦਾ ਇਕੱਠ ਹੋਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੈਂਕਾਂ, ਤੋਪਾਂ ਨਾਲ ਹਮਲਾ ਕੀਤਾ ਗਿਆ।

ਸ: ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਜਾਅਲੀ ਰਣਜੀਤ ਸਿੰਘ ਕਮਿਸ਼ਨ ਜੋ ਜਾਰੀ ਕੀਤੀ ਹੈ, ਉਸਦਾ ਸੱਚ ਸਭ ਨੂੰ ਪਤਾ ਹੈ। ਉਹਨਾਂ ਕਿਹਾ ਕਿ ਅਸੀਂ ਕਮਿਸ਼ਨ ਦਾ ਵਿਰੋਧ ਨਹੀਂ ਕਰਦੇ ਪਰ ਅਸੀਂ ਰਣਜੀਤ ਸਿੰਘ ਦਾ ਵਿਰੋਧ ਕਰਦੇ ਹਾਂ।

—PTC News

Related Post