1000 ਦੇ ਕਰੀਬ ਏਕੜ ਫਸਲ ਪਾਣੀ 'ਚ ਡੁੱਬੀ, ਕਿਸਾਨ ਪਰੇਸ਼ਾਨ

By  Pardeep Singh July 19th 2022 03:16 PM

ਸ੍ਰੀ ਮੁਕਤਸਰ ਸਾਹਿਬ:  ਮਲੋਟ ਇਲਾਕੇ ਵਿੱਚ ਪਿਛਲੇ ਦਿਨੀਂ ਹੋਈ ਬਰਸਾਤ ਨਾਲ ਪੂਰੇ ਇਲਾਕੇ ਵਿਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਪਿਛਲੇ ਦੋ ਦਿਨਾਂ ਤੋਂ ਮੌਸਮ ਸਾਫ ਰਹਿਣ ਕਾਰਨ ਉੱਚੇ ਖੇਤਾਂ ਵਿੱਚੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਝੋਨੇ ਦੀ ਕੁਝ ਫ਼ਸਲ ਬਚਣ ਦੇ ਆਸਾਰ ਬਣ ਰਹੇ ਹਨ ਜਦੋ ਕਿ ਕਪਾਹ,ਮੂੰਗੀ, ਗੁਆਰਾ ਆਦਿ ਦੀ ਫਸਲ ਸੁੱਕਣੀ ਸ਼ੁਰੂ ਹੋ ਚੁੱਕੀ ਹੈ।

ਕੁਦਰਤੀ ਕਰੋਪੀ ਦੇ ਨਾਲ ਨਾਲ ਡਰੇਨਜ਼ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਮਲੋਟ ਦੇ ਨਜ਼ਦੀਕ ਪਿੰਡ ਬੁਰਜ ਸਿੱਧਵਾਂ ਤੋਂ ਲੰਘਦੀ ਮਲੋਟ  ਡਰੇਨ ਦੇ ਕਈ ਥਾਵਾਂ ਤੋਂ ਓਵਰ ਫਲੋਅ ਹੋ ਕੇ ਟੁੱਟ ਜਾਣ ਕਾਰਨ ਪਿੰਡ ਬੁਰਜ ਸਿੱਧਵਾਂ ਦੀ ਕਰੀਬ ਇੱਕ ਹਜ਼ਾਰ  ਏਕੜ ਨਰਮੇ ਅਤੇ ਕਪਾਹ ਦੀ ਫਸਲ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਭਰ ਚੁੱਕਾ ਹੈ ਅਤੇ ਸੇਮ ਨਾਲੇ ਦਾ ਪਾਣੀ ਖੇਤਾਂ ਵਿੱਚ ਪੈਣਾ ਲਗਾਤਾਰ ਜਾਰੀ ਹੈ ਜਿਸ ਕਾਰਨ  ਹੋਰ ਇਲਾਕੇ ਵਿਚ ਪਾਣੀ ਭਰਨ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਨਰਮੇ ਤੇ ਝੋਨੇ ਦੀ ਫਸਲ  ਦੇ ਹੋਰ ਖੇਤਰ ਵਿਚ ਬਰਬਾਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ ।

ਪਿੰਡ ਬੁਰਜ ਸਿੱਧਵਾਂ ਦੇ ਸੇਮ ਨਾਲੇ ਦੇ ਪਾਣੀ ਤੋਂ ਪ੍ਰਭਾਵਿਤ ਕਿਸਾਨਾ ਨੇ ਦੱਸਿਆ ਕਿ ਪਹਿਲਾਂ ਤਾਂ ਡਰੇਨੇਜ ਵਿਭਾਗ ਵੱਲੋਂ ਸੇਮ ਨਾਲਿਆਂ ਦੀ ਢੰਗ ਨਾਲ ਸਫ਼ਾਈ ਨਹੀਂ ਕਰਵਾਈ ਗਈ ਜਿਸ ਕਾਰਨ ਸੇਮ ਨਾਲਾ ਓਵਰਫਲੋ ਹੋ ਕੇ ਉਨ੍ਹਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਸੇਮ ਨਾਲੇ ਦਾ ਸਰਵੇ ਕੀਤਾ ਪਰ ਓਵਰਫਲੋ ਹੋ ਰਹੇ ਪਾਣੀ ਨਾਲ ਲਗਾਤਾਰ ਫਸਲਾਂ ਵੀ  ਪਾਣੀ ਭਰ ਰਿਹਾ ਹੈ ਜਿਸ ਨਾਲ ਸਾਡੀ ਹਜਾਰਾਂ ਏਕੜ ਫਸਲ ਪਾਣੀ ਵਿਚ ਡੁੱਬੀ ਪਈ ਹੈ  ਕਿਸਾਨਾਂ ਦਾ ਕਹਿਣਾ ਹੈ ਕੇ ਅਸੀਂ ਉਚ ਅਧਕਾਰੀਆਂ ਨਾਲ ਵਾਰ ਸੰਪਰਕ ਕਰ ਰਹੇ ਹਾਂ ਪਰ ਅਜੇ ਤੱਕ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਏਥੋਂ ਤੱਕ ਕੇ ਹਲਕਾਂ ਲੰਬੀ ਦੇ ਵਦਾਇਕ ਨੇ ਵੀ ਕੋਈ ਪਹੁੰਚ ਨਹੀਂ ਕੀਤੀ ।

ਡ੍ਰੇਨ ਵਿਭਾਗ ਦੇ ਐਕਸੀਅਨ ਮਨਦੀਪ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਕਿ ਭਾਰੀ ਹੋਈ ਬਾਰਸ਼ ਨਾਲ ਸਾਰਿਆਂ ਨੂੰ ਨਜਿੱਠਣਾ ਪੈ ਰਿਹਾ ਹੈ ਪਰ ਡੀਸੀ ਨਾਲ ਗੱਲ ਹੋ ਗਈ ਹੈ ਉਨ੍ਹਾਂ ਨੇ ਆਦੇਸ਼ ਦਿੱਤੇ ਹਨ ਕਿ ਜਲਦ ਇਸ ਦਾ ਹੱਲ ਕੀਤਾ ਜਾਵੇਗਾ।

Related Post