ਸ਼ਰਧਾਲੂਆਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 2 ਦੀ ਮੌਤ, 30 ਜ਼ਖ਼ਮੀ

By  Riya Bawa March 21st 2022 03:50 PM

ਉਨਾ: ਹਿਮਾਚਲ ਪ੍ਰਦੇਸ਼ ਦੇ ਉਨਾ ਵਿਖੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 40 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਈ। ਜ਼ਖ਼ਮੀਆਂ ਨੂੰ ਉਨਾ ਦੇ ਹਸਪਤਾਲ ਅਤੇ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਸ਼ਰਧਾਲੂ ਜ਼ਿਲ੍ਹਾ ਤਰਨਤਾਰਨ ਦੇ ਦੱਸੇ ਜਾ ਰਹੇ ਹਨ। ਇਹ ਸ਼ਰਧਾਲੂ ਹੋਲਾ ਮਹੱਲਾ ਮਨਾਉਣ ਤੋਂ ਬਾਅਦ ਡੇਰਾ ਬਾਬਾ ਵਡਭਾਗ ਸਿੰਘ ਮੈਣੀ ਤੋਂ ਵਾਪਸ ਆ ਰਹੇ ਹਨ। ਸ਼ਰਧਾਲੂਆਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 2 ਦੀ ਮੌਤ, 30 ਜ਼ਖ਼ਮੀ ਇਹ ਦਰਦਨਾਕ ਹਾਦਸਾ ਸੋਮਵਾਰ ਸਵੇਰੇ 11 ਵਜੇ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਇਹ ਸਾਰੇ ਸ਼ਰਧਾਲੂ ਪੰਜਾਬ ਦੇ ਤਰਨਤਾਰਨ ਦੇ ਵਸਨੀਕ ਹਨ। ਦਰਸ਼ਨ ਕਰਕੇ ਵਾਪਿਸ ਤਰਨਤਾਰਨ ਪਰਤ ਰਹੇ ਸ਼ਰਧਾਲੂਆਂ ਦਾ ਭਰਿਆ ਟਰੱਕ ਊਨਾ ਦੇ ਸਟਾਲ 'ਚ ਖੱਡ 'ਚ ਡਿੱਗ ਗਿਆ, ਜਿਸ ਕਾਰਨ 2 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਨੂੰ ਦੇਖਣ ਵਾਲੇ ਹੋਰ ਸ਼ਰਧਾਲੂ ਵੀ ਹਾਦਸੇ ਦਾ ਕਾਰਨ ਦੱਸਣ ਤੋਂ ਅਸਮਰੱਥ ਹਨ। ਸ਼ਰਧਾਲੂਆਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 2 ਦੀ ਮੌਤ, 30 ਜ਼ਖ਼ਮੀ ਇਹ ਵੀ ਪੜ੍ਹੋ : ਹੋਲੇ ਮਹੱਲੇ ਦੌਰਾਨ ਇਕ ਲੱਖ ਸ਼ਰਧਾਲੂਆਂ ਨੇ ਵਿਰਾਸਤ-ਏ-ਖਾਲਸਾ ਦੇ ਕੀਤੇ ਦਰਸ਼ਨ ਇਸ ਦੇ ਨਾਲ ਹੀ ਪੁਲਿਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਸ਼ਰਧਾਲੂ ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੇ ਹਨ ਅਤੇ ਹੋਲੇ ਮੁਹੱਲੇ ਦੇ ਮੇਲੇ 'ਚ ਇਕ ਟਰੱਕ 'ਚ ਸਵਾਰ ਹੋ ਕੇ ਅੰਬ ਦੀ ਮਾਈ 'ਚ ਆਏ ਹੋਏ ਸਨ। ਇਸ ਦੇ ਨਾਲ ਹੀ ਸੋਮਵਾਰ ਸਵੇਰੇ ਤਰਨਤਾਰਨ ਪਰਤਦੇ ਸਮੇਂ ਮੇਡੀ ਤੋਂ ਥੋੜ੍ਹੀ ਦੂਰ ਪਿੰਡ ਪੰਜੋਆ ਵਿਖੇ ਉਸ ਨਾਲ ਇਹ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਸੀ ਰਾਘਵ ਸ਼ਰਮਾ ਖੁਦ ਮੌਕੇ ’ਤੇ ਪੁੱਜੇ। ਸ਼ਰਧਾਲੂਆਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 2 ਦੀ ਮੌਤ, 30 ਜ਼ਖ਼ਮੀ ਇਸ ਹਾਦਸੇ ਵਿੱਚ 42 ਸਾਲਾ ਜਗਤਾਰ ਸਿੰਘ ਅਤੇ 40 ਸਾਲਾ ਰਾਜ ਕੌਰ ਵਾਸੀ ਤਰਨਤਾਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਇਸ ਹਾਦਸੇ 'ਚ 30 ਤੋਂ ਵੱਧ ਸ਼ਰਧਾਲੂ ਜ਼ਖਮੀ ਵੀ ਹੋਏ ਹਨ। ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਮਾਲ ਗੱਡੀਆਂ ਵਿਚ ਸ਼ਰਧਾਲੂਆਂ ਦੀ ਆਮਦ 'ਤੇ ਮੁਕੰਮਲ ਪਾਬੰਦੀ ਦੇ ਵੀ ਪ੍ਰਬੰਧ ਕੀਤੇ ਗਏ ਸਨ ਪਰ ਪੁਲਿਸ ਅਤੇ ਪ੍ਰਸ਼ਾਸਨ ਦੇ ਇਹ ਯਤਨ ਉਸ ਸਮੇਂ ਠੱਪ ਹੋ ਗਏ ਜਦੋਂ ਦੂਜੇ ਸੂਬਿਆ ਨਾਲ ਸੰਪਰਕ ਹੋਣ ਦੇ ਬਾਵਜੂਦ ਸੂਬੇ ਦੀਆਂ ਸਰਹੱਦਾਂ 'ਤੇ ਦੂਰ-ਦੂਰ ਤੱਕ ਦਰਾਜ਼ ਵਾਲੇ ਇਲਾਕਿਆਂ ਵਿੱਚੋਂ ਸੈਂਕੜੇ ਸ਼ਰਧਾਲੂ ਮਾਲ ਵਾਹਨ ਲੈ ਕੇ ਪੁੱਜੇ। -PTC News

Related Post