Sat, Jul 27, 2024
Whatsapp

ਹੈਦਰਾਬਾਦ 'ਚ ਮੁਸਲਿਮ ਮਹਿਲਾ ਵੋਟਰਾਂ ਦੇ ਮੂੰਹ ਤੋਂ ਹਟਵਾਇਆ ਬੁਰਕਾ, ਭਾਜਪਾ ਉਮੀਦਵਾਰ ਮਾਧਵੀ ਲਤਾ ਖਿਲਾਫ ਮਾਮਲਾ ਦਰਜ

ਵੋਟਿੰਗ ਦੌਰਾਨ ਭਾਜਪਾ ਉਮੀਦਵਾਰ ਆਜ਼ਮਪੁਰ ਦੇ ਪੋਲਿੰਗ ਸਟੇਸ਼ਨ ਨੰਬਰ 122 'ਤੇ ਪਹੁੰਚੇ ਸਨ। ਉਨ੍ਹਾਂ ਨੇ ਪੋਲਿੰਗ ਬੂਥ 'ਤੇ ਮੌਜੂਦ ਮਹਿਲਾ ਮੁਸਲਿਮ ਵੋਟਰਾਂ ਦੇ ਆਈਡੀ ਚੈੱਕ ਕੀਤੇ। ਇਲਜ਼ਾਮ ਹੈ ਕਿ ਉਸਨੇ ਮੁਸਲਿਮ ਔਰਤ ਨੂੰ ਉਸਦੇ ਚਿਹਰੇ ਤੋਂ ਬੁਰਕਾ ਉਤਾਰਨ ਲਈ ਮਜ਼ਬੂਰ ਕੀਤਾ।

Reported by:  PTC News Desk  Edited by:  Aarti -- May 13th 2024 04:08 PM
ਹੈਦਰਾਬਾਦ 'ਚ ਮੁਸਲਿਮ ਮਹਿਲਾ ਵੋਟਰਾਂ ਦੇ ਮੂੰਹ ਤੋਂ ਹਟਵਾਇਆ ਬੁਰਕਾ, ਭਾਜਪਾ ਉਮੀਦਵਾਰ ਮਾਧਵੀ ਲਤਾ ਖਿਲਾਫ ਮਾਮਲਾ ਦਰਜ

ਹੈਦਰਾਬਾਦ 'ਚ ਮੁਸਲਿਮ ਮਹਿਲਾ ਵੋਟਰਾਂ ਦੇ ਮੂੰਹ ਤੋਂ ਹਟਵਾਇਆ ਬੁਰਕਾ, ਭਾਜਪਾ ਉਮੀਦਵਾਰ ਮਾਧਵੀ ਲਤਾ ਖਿਲਾਫ ਮਾਮਲਾ ਦਰਜ

Hyderabad BJP Candidate Madhavi Latha: ਹੈਦਰਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਮਾਧਵੀ ਲਤਾ ਦੇ ਖਿਲਾਫ ਮਲਕਪੇਟ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਮਾਧਵੀ ਲਤਾ ਖਿਲਾਫ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਅਤੇ ਡਿਊਟੀ 'ਤੇ ਮੌਜੂਦ ਸਰਕਾਰੀ ਅਧਿਕਾਰੀ ਨੂੰ ਪਰੇਸ਼ਾਨ ਕਰਨ ਦੇ ਦੋਸ਼ 'ਚ ਧਾਰਾ 405 (1), 171 ਸੀ, 186 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਵੋਟਿੰਗ ਦੌਰਾਨ ਭਾਜਪਾ ਉਮੀਦਵਾਰ ਆਜ਼ਮਪੁਰ ਦੇ ਪੋਲਿੰਗ ਸਟੇਸ਼ਨ ਨੰਬਰ 122 'ਤੇ ਪਹੁੰਚੇ ਸਨ। ਉਨ੍ਹਾਂ ਨੇ ਪੋਲਿੰਗ ਬੂਥ 'ਤੇ ਮੌਜੂਦ ਮਹਿਲਾ ਮੁਸਲਿਮ ਵੋਟਰਾਂ ਦੇ ਆਈਡੀ ਚੈੱਕ ਕੀਤੇ। ਇਲਜ਼ਾਮ ਹੈ ਕਿ ਉਸਨੇ ਮੁਸਲਿਮ ਔਰਤ ਨੂੰ ਉਸਦੇ ਚਿਹਰੇ ਤੋਂ ਬੁਰਕਾ ਉਤਾਰਨ ਲਈ ਮਜ਼ਬੂਰ ਕੀਤਾ। ਉਸ ਦੀ ਇਸ ਹਰਕਤ 'ਤੇ ਕਾਫੀ ਹੰਗਾਮਾ ਹੋਇਆ। ਹੈਦਰਾਬਾਦ ਦੇ ਜ਼ਿਲ੍ਹਾ ਕੁਲੈਕਟਰ ਅਤੇ ਜ਼ਿਲ੍ਹਾ ਮੈਜਿਸਟਰੇਟ ਅਨੁਦੀਪ ਦੁਰੀਸ਼ੇਟੀ ਨੇ ਕਿਹਾ ਕਿ ਇਸ ਦੀ ਪੁਸ਼ਟੀ ਹੋ ​​ਗਈ ਹੈ। ਦੁਰੀਸ਼ੇਟੀ ਹੈਦਰਾਬਾਦ ਲੋਕ ਸਭਾ ਹਲਕੇ ਦੇ ਰਿਟਰਨਿੰਗ ਅਧਿਕਾਰੀ ਵੀ ਹਨ।


ਦੱਸ ਦਈਏ ਕਿ ਵੋਟਿੰਗ ਦੌਰਾਨ ਉਨ੍ਹਾਂ ਨੇ ਆਜ਼ਮਪੁਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਉੱਥੇ ਮੌਜੂਦ ਵੋਟਰਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਮਾਧਵੀ ਲਤਾ ਨੇ ਜਾਅਲੀ ਵੋਟਿੰਗ ਅਤੇ ਵੋਟਰ ਸੂਚੀ 'ਚ ਧਾਂਦਲੀ ਦੇ ਦੋਸ਼ ਵੀ ਲਾਏ ਸਨ। ਇਸ ਦੌਰਾਨ ਦੁਪਹਿਰ ਬਾਅਦ ਜਦੋਂ ਉਸ ਨੂੰ ਪਤਾ ਲੱਗਾ ਕਿ ਭਾਜਪਾ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ ਤਾਂ ਉਹ ਮੰਗਲਹਾਟ ਥਾਣੇ ਪਹੁੰਚ ਗਈ। ਉੱਥੇ ਉਸ ਦੀ ਪੁਲਿਸ ਵਾਲਿਆਂ ਨਾਲ ਕਾਫੀ ਬਹਿਸ ਵੀ ਹੋਈ।

ਇਹ ਵੀ ਪੜ੍ਹੋ; Lok Sabha Election 2024 Voting Live: 10 ਰਾਜਾਂ 'ਚ 96 ਸੀਟਾਂ 'ਤੇ ਵੋਟਿੰਗ; ਆਂਧਰਾ 'ਚ ਵਿਧਾਇਕ-ਵੋਟਰ ਨੇ ਇਕ-ਦੂਜੇ ਨੂੰ ਮਾਰਿਆ ਥੱਪੜ

- PTC NEWS

Top News view more...

Latest News view more...

PTC NETWORK