ਰਾਜਧਾਨੀ 'ਚ ਟੁੱਟਿਆ ਠੰਡ ਦਾ ਰਿਕਾਰਡ, ਪੰਜਾਬ ਨੂੰ ਵੀ ਝੱਲਣੀ ਪੈ ਸਕਦੀ ਹੈ ਕੋਹਰੇ ਦੀ ਮਾਰ

By  Jagroop Kaur December 18th 2020 10:33 AM

ਹਰ ਗੁਜਰਦੇ ਦਿਨ ਦੇ ਪੰਜਾਬ, ਹਰਿਆਣਾ ਅਤੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਰਦੀ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਇੱਥੇ ਪਿਛਲੇ 10 ਸਾਲਾਂ ਵਿੱਚ ਸਭ ਤੋਂ ਭਿਆਨਕ ਸਰਦੀ ਪੈ ਰਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਰਾਤ ਜਾਂ ਸਵੇਰੇ ਹੀ ਨਹੀਂ, ਸਗੋਂ ਦਿਨ ਦਾ ਤਾਪਮਾਨ ਵੀ ਡਿੱਗਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਮੰਨਿਆ ਹੈ ਕਿ ਦਿੱਲੀ ਇਸ ਸਮੇਂ ਸ਼ੀਤ ਲਹਿਰ ਦੀ ਚਪੇਟ ਵਿੱਚ ਹੈ। ਉਥੇ ਹੀ, ਅਜਿਹਾ ਅਨੁਮਾਨ ਹੈ ਕਿ ਮਹੀਨੇ ਦੇ ਅੰਤ ਤੱਕ ਦਿੱਲੀ ਨੂੰ ਦੋ ਡਿਗਰੀ ਦਾ ਟਾਰਚਰ ਵੀ ਝੱਲਣਾ ਪੈ ਸਕਦਾ ਹੈ।image

ਦਿੱਲੀ-ਐੱਨ.ਸੀ.ਆਰ. ਵਿੱਚ ਵੀਰਵਾਰ ਨੂੰ ਦਰਜ ਹੇਠਲਾ ਤਾਪਮਾਨ 3.5 ਡਿਗਰੀ ਰਿਹਾ । ਉਥੇ ਹੀ ਇਸ ਨਾਲ 10 ਸਾਲ ਦਾ ਰਿਕਾਰਡ ਵੀ ਟੁੱਟਿਆ ਹੈ । ਉਥੇ ਹੀ ਮੌਸਮ ਵਿਭਾਗ ਦੀ ਚਿਤਾਵਨੀ ਹੈ ਕਿ ਦਿੱਲੀ 'ਤੇ ਠੰਡ ਦਾ ਕਹਿਰ ਅਜੇ ਸ਼ੁਰੂ ਹੋਇਆ ਹੈ । ਉਸ ਦੇ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਦਿਨ ਵਿੱਚ ਵੀ ਜ਼ਬਰਦਸਤ ਠੰਡ ਹੋਵੇਗੀ ਅਤੇ ਸ਼ੀਤਲਹਿਰ ਚੱਲੇਗੀ।Delhi Weather And Air Quality: Cold Winds Sweep Delhi, Temperature Dips To  8.4 Degreeਮੌਸਮ ਵਿਭਾਗ ਦੀ ਮੰਨੀਏ ਤਾਂ ਸ਼ੁੱਕਰਵਾਰ ਨੂੰ ਪਾਰਾ 3 ਡਿਗਰੀ ਤੱਕ ਪਹੁੰਚ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਇਹ ਦਸੰਬਰ ਦੇ ਤੀਸਰੇ ਹਫਤੇ ਦਾ ਰਿਕਾਰਡ ਹੋਵੇਗਾ। ਉਥੇ ਹੀ ਪੁਜਾਬ ਦੀ ਗੱਲ ਕਰੀਏ ਤਾਂ ਲੁਧਿਆਣਾ 'ਚ ਸੰਘਣੀ ਧੁੰਦ ਦੀ ਚਾਦਰ ਛਾਈ ਹੈ । ਇਥੇ ਬੀਤੇ ਦਿਨੀਂ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ, ਵੱਧ ਤੋਂ ਵੱਧ ਤਾਪਮਾਨ 9.6 ਡਿਗਰੀ ਸੈਲਸੀਅਸ ਰਿਹਾ ਔਥੇ ਹੀ ਸਵੇਰ ਦੇ ਸਮੇਂ ਹਵਾ ’ਚ ਨਮੀ ਦੀ ਮਾਤਰਾ 91 ਫੀਸਦੀ , ਸ਼ਾਮ ਨੂੰ ਨਮੀ ਦੀ ਮਾਤਰਾ 87 ਫੀਸਦੀNorth India Weather Forecast: Delhi, Punjab and Haryana to find relief from  cold wave conditions for next two days | Skymet Weather Services

ਮੌਸਮ ਵਿਭਾਗ ਕਹਿੰਦਾ ਹੈ ਕਿ ਆਉਣ ਵਾਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਸ਼ੀਤ ਲਹਿਰ ਦਾ ਕਹਿਰ ਵਧੇਗਾ। ਇਨ੍ਹਾਂ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ’ਚ 7 ਡਿਗਰੀ ਸੈਲਸੀਅਸ ਅਤੇ ਨਿਊਨਤਮ ਵਿਚ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਹੋ ਸਕਦੀ ਹੈ। ਸਵੇਰ ਅਤੇ ਰਾਤ ਦੇ ਸਮੇਂ ਸੰਘਣੇ ਕੋਹਰੇ ਦਾ ਲੁਧਿਆਣਾ ਸਮੇਤ ਪੰਜਾਬ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ।

 

Related Post