ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ

By  Shanker Badra January 27th 2020 05:11 PM

ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ:ਕਾਬੁਲ : ਅਫ਼ਗ਼ਾਨਿਸਤਾਨ ਗਜ਼ਨੀ ਸੂਬੇ ਦੇ ਦੇਹ ਯਾਕ ਜ਼ਿਲ੍ਹੇ 'ਚ ਇੱਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਸਥਾਨਕ ਸੂਬਾਈ ਕੌਂਸਲ ਵਲੋਂ ਦਿੱਤੀ ਗਈ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 1.10 ਵਜੇ ਵਾਪਰਿਆ ਹੈ।

Afghanistan Plane Crash: Afghan passenger plane crashes in Taliban-held eastern area ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ

ਮਿਲੀ ਜਾਣਕਾਰੀ ਅਨੁਸਾਰ ਏਰੀਆਨਾ ਅਫਗਾਨ ਏਅਰਲਾਇੰਸ ਦਾ ਜਹਾਜ਼ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1.10 ਵਜੇ ਪੂਰਬੀ ਗਜ਼ਨੀ ਪ੍ਰਾਂਤ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਜਿਸ ਖੇਤਰ ਵਿੱਚ ਜਹਾਜ਼ ਕਰੈਸ਼ ਹੋਇਆ ਹੈ, ਉਹ ਤਾਲਿਬਾਨ ਦੇ ਨਿਯੰਤਰਣ ਵਿੱਚ ਹੈ।

Afghanistan Plane Crash: Afghan passenger plane crashes in Taliban-held eastern area ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ

ਏਅਰਪੋਰਟ ਦੇ ਕੰਟਰੋਲ ਟਾਵਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਹਾਜ਼ ਏਰੀਆਨਾ ਅਫਗਾਨ ਏਅਰਲਾਇੰਸ ਦਾ ਹੈ। ਇਸ ਵਿਚ 110 ਵਿਅਕਤੀ ਸਨ ਅਤੇ ਇਹ ਹੇਰਾਤ ਤੋਂ ਦਿੱਲੀ ਲਈ ਉਡਾਣ ਭਰ ਰਿਹਾ ਸੀ। ਫਿਲਹਾਲ ਜਾਨੀ ਨੁਕਸਾਨ ਬਾਰੇ ਪਤਾ ਨਹੀਂ ਲੱਗ ਸਕਿਆ ਹੈ।

Afghanistan Plane Crash: Afghan passenger plane crashes in Taliban-held eastern area ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ

ਗਜ਼ਨੀ ਪ੍ਰਾਂਤ ਦੇ ਰਾਜਪਾਲ ਦੇ ਬੁਲਾਰੇ ਆਰਿਫ ਨੂਰੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਸਾਰਾ ਗਜ਼ਨੀ ਪ੍ਰਾਂਤ ਇੱਕ ਪਹਾੜੀ ਖੇਤਰ ਹੈ, ਜੋ ਕਿ ਹਿੰਦੂਕੁਸ਼ ਦੇ ਤਲ਼ੇ ਵਿਚ ਵਸਿਆ ਹੈ। ਠੰਡ ਦੇ ਦਿਨਾਂ ਵਿਚ ਕੜ੍ਹਾਕੇ ਦੀ ਸਰਦੀ ਪੈਂਦੀ ਹੈ ਅਤੇ ਮੌਸਮ ਵੀ ਜ਼ਿਆਦਾਤਰ ਮਾੜਾ ਹੁੰਦਾ ਹੈ।

-PTCNews

Related Post