ਦੋ ਦਿਨ ਹੋਈ ਬਾਰਿਸ਼ ਮਗਰੋਂ ਅੱਜ ਪਈ ਸੰਘਣੀ ਧੁੰਦ, ਆਵਾਜਾਈ ਹੋਈ ਪ੍ਰਭਾਵਿਤ

By  Jashan A January 9th 2020 09:46 AM -- Updated: January 9th 2020 03:52 PM

ਦੋ ਦਿਨ ਹੋਈ ਬਾਰਿਸ਼ ਮਗਰੋਂ ਅੱਜ ਪਈ ਸੰਘਣੀ ਧੁੰਦ, ਆਵਾਜਾਈ ਹੋਈ ਪ੍ਰਭਾਵਿਤ,ਹੁਸ਼ਿਆਰਪੁਰ: ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹੋਈ ਬਾਰਿਸ਼ ਕਾਰਨ ਅੱਜ ਸੰਘਣੀ ਧੁੰਦ ਨਜ਼ਰ ਆ ਰਹੀ ਹੈ।ਜਿਸ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ, ਹੁਸ਼ਿਆਰਪੁਰ, ਤਲਵੰਡੀ ਸਾਬੋ ਅਤੇ ਮੋਹਾਲੀ, ਮੋਗਾ 'ਚ ਧੁੰਦ ਦਾ ਪ੍ਰਕੋਪ ਨਜ਼ਰ ਆਇਆ ਹੈ।

Fog ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੁੰਦ ਪੈਣ ਕਾਰਨ ਆਵਾਜਾਈ 'ਤੇ ਵੀ ਕਾਫੀ ਅਸਰ ਪੈ ਰਿਹਾ ਹੈ ਅਤੇ ਵਾਹਨ ਢਿੱਲੀ ਸਪੀਡ ਨਾਲ ਆਪਣੀ ਮੰਜ਼ਿਲ ਵੱਲ ਨੂੰ ਅੱਗੇ ਵਧ ਰਹੇ ਹਨ।

ਹੋਰ ਪੜ੍ਹੋ: ਆਸਟ੍ਰੇਲੀਆ 'ਚ ਕਈ ਵਾਹਨਾਂ ਵਿਚਾਲੇ ਭਿਆਨਕ ਟੱਕਰ, ਮਸਾਂ ਬਚੇ ਲੋਕ

Fog ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਫਸਲਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬਾਰਿਸ਼ ਤੋਂ ਬਾਅਦ ਪੈਣ ਵਾਲੇ ਕੋਹਰੇ ਦੇ ਨਾਲ ਕਣਕ ਦਾ ਬੂਟਾ ਭਾਰਾ ਅਤੇ ਚੌੜਾ ਹੋਵੇਗਾ ਜਿਸ ਦੇ ਨਾਲ ਕਣਕ ਦੇ ਝਾੜ ਵਿੱਚ ਬਹੁਤ ਵਧੀਆ ਵਾਧਾ ਹੋਵੇਗਾ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News

Related Post