ਆਗਰਾ : 180 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 3 ਸਾਲਾ ਬੱਚਾ , ਬਚਾਅ ਕਾਰਜ ਜਾਰੀ  

By  Shanker Badra June 14th 2021 01:34 PM

ਆਗਰਾ :ਆਗਰਾ ਜ਼ਿਲੇ ਵਿਚ ਘਰ ਦੇ ਬਾਹਰ ਖੇਡ ਰਿਹਾ 3 ਸਾਲਾ ਬੱਚਾ 180 ਫੁੱਟ ਡੂੰਘੇ ਬੋਰਵੇਲ ਵਿਚ ਡਿੱਗ ਗਿਆ ਹੈ।  ਇਸ ਘਟਨਾ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਐਨਡੀਆਰਐਫ ਦੀ ਟੀਮ ਬਚਾਅ ਕਾਰਜਾਂ ਲਈ ਪਹੁੰਚੀ ਹੈ। ਇਸ ਦੌਰਾਨ ਬਚਾਅ ਕਾਰਜ ਜਾਰੀ ਹੈ। ਆਕਸੀਜਨ ਸਿਲੰਡਰ ਸਥਾਪਤ ਕੀਤਾ ਗਿਆ ਹੈ।

Agra : 3-year-old boy playing outside the house fell into 180-feet-deep borewell ਆਗਰਾ : 180 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 3 ਸਾਲਾ ਬੱਚਾ , ਬਚਾਅ ਕਾਰਜ ਜਾਰੀ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਇਸ ਹਸਪਤਾਲ 'ਚ ਹੁਣ 15 ਜੂਨ ਤੋਂ ਮਿਲੇਗੀ ਰੂਸ ਦੀ ਵੈਕਸੀਨ Sputnik V

ਜਾਣਕਾਰੀ ਮੁਤਾਬਿਕ ਨਿਬੋਹਰਾ ਦੇ ਧਾਰਿਆਈ ਪਿੰਡ ਵਿਚ ਸ਼ਿਵਾ ਪੁੱਤਰ ਛੋਟੇ ਲਾਲ ਉਮਰ 3 ਸਾਲ ਸਵੇਰੇ 8 ਵਜੇ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਅਚਾਨਕ ਘਰ ਦੇ ਬਾਹਰ ਡੂੰਘੇ ਬੋਰਵੇਲ ( Borwell) ਵਿਚ ਡਿੱਗ ਗਿਆ। ਜਿਸ ਤੋਂ ਬਾਅਦ ਚੀਕ ਚੁਗਾੜਾ ਮਚ ਗਿਆ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।

Agra : 3-year-old boy playing outside the house fell into 180-feet-deep borewell ਆਗਰਾ : 180 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 3 ਸਾਲਾ ਬੱਚਾ , ਬਚਾਅ ਕਾਰਜ ਜਾਰੀ

ਚੀਕਾਂ ਦੀ ਆਵਾਜ਼ ਸੁਣ ਕੇ ਕੇ ਆਲੇ-ਦੁਆਲੇ ਦੇ ਲੋਕ ਭੱਜੇ ਅਤੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਜਦੋਂ ਪਿੰਡ ਵਾਸੀਆਂ ਨੇ ਇੱਕ ਰੱਸੀ ਨੂੰ ਟਾਰਚ ਬੰਨ ਕੇ ਬੋਰਵੇਲ ਵਿਚਹੇਠਾਂ ਸੁੱਟੀ ਤਾਂ 180 ਫੁੱਟ 'ਤੇ ਬੱਚੇ ਨੇ ਉਸਨੂੰ ਫੜ ਲਿਆ, ਫਿਰ ਲੋਕਾਂ ਨੇ ਸੁੱਖ ਦਾ ਸਾਹ ਲਿਆ। ਬੋਰਵੇਲ180 ਫੁੱਟ ਡੂੰਘਾ ਹੋਣ ਕਰਕੇ ਆਕਸੀਜਨ ਦੀ ਸਮੱਸਿਆ ਹੈ।

Agra : 3-year-old boy playing outside the house fell into 180-feet-deep borewell ਆਗਰਾ : 180 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 3 ਸਾਲਾ ਬੱਚਾ , ਬਚਾਅ ਕਾਰਜ ਜਾਰੀ

ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਅਨਲੌਕ -3 ਲਈ ਦਿਸ਼ਾ ਨਿਰਦੇਸ਼ ਜਾਰੀ, ਪੜ੍ਹੋ ਅੱਜ ਤੋਂ ਕੀ -ਕੀ ਖੁੱਲ੍ਹੇਗਾ ਤੇ ਕੀ ਕੁਝ ਰਹੇਗਾ ਬੰਦ

ਦੱਸਿਆ ਜਾ ਰਿਹਾ ਹੈ ਕਿ ਛੋਟੇ ਲਾਲ ਨੇ ਆਪਣੇ ਫਾਰਮ 'ਤੇ ਟਿਊਬਵੈਲ ਬੋਰ ਕੀਤਾ ਸੀ, ਜੋ ਕਿ ਨੁਕਸਾਨਿਆ ਗਿਆ ਅਤੇ ਇਕ ਹੋਰ ਜਗ੍ਹਾ 'ਤੇ ਇਕ ਹੋਰ ਬੋਰ ਕਰਵਾ ਲਿਆ। ਇਸ ਤੋਂ ਬਾਅਦ ਪਹਿਲੇ ਬੋਰ ਦੀ ਪਾਈਪ ਖਿੱਚ ਕੇ ਦੂਜੇ ਬੋਰ ਵਿਚ ਪਾ ਦਿੱਤੀ ਅਤੇ ਪਹਿਲੇ ਬੋਰ ਨੂੰ ਬੰਦ ਨਹੀਂ ਕੀਤਾ, ਜਿਸ ਵਿਚ 3 ਸਾਲਾ ਸ਼ਿਵ ਸੋਮਵਾਰ ਸਵੇਰੇ ਖੇਡਦੇ ਹੋਏ ਡਿੱਗ ਗਿਆ।

-PTCNews

Related Post