ਪਤੀ ਨੂੰ ਬਚਾਉਣ ਲਈ ਮੂੰਹ ਨਾਲ ਸਾਹ ਦਿੰਦੀ ਰਹੀ ਔਰਤ, ਪਰ ਫ਼ਿਰ ਵੀ ਬਚਾ ਨਾ ਸਕੀ 

By  Shanker Badra April 26th 2021 11:29 PM

ਆਗਰਾ : ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਲੜ ਰਹੇ ਭਾਰਤੀ ਕੋਵਿਡ -19 ਤੋਂ ਨਹੀਂ ਬਲਕਿ 'ਸਿਸਟਮ' ਤੋਂ ਹਾਰ ਗਏ ਹਨ। ਉਹ ਬੇਵੱਸ ਮਹਿਸੂਸ ਕਰ ਰਹੇ ਹਨ। ਇਸ ਦੌਰਾਨ ਦੇਸ਼ ਭਰ 'ਚ ਸਥਿਤੀ ਇੰਨੀ ਮਾੜੀ ਹੋ ਗਈ ਹੈ ਕਿ ਸਿਹਤ ਵਿਵਸਥਾ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚ ਗਈ ਹੈ। ਦੇਸ਼ ਭਰ ਵਿਚ ਆਕਸੀਜਨ ਸਿਲੰਡਰਾਂ ਦੇ ਲਈ ਹਾਹਾਕਾਰ ਮਚੀ ਹੋਈ ਹੈ। ਮਰੀਜ਼ਾਂ ਨੂੰ ਐਂਬੂਲੈਂਸ ਨੂੰ ਨਹੀਂ ਮਿਲ ਰਹੀ। ਦਵਾਈਆਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਕਰਫਿਊ ਤੇ ਲਾਕਡਾਊਨ ਨੂੰ ਲੈ ਕੇ ਵੱਡਾ ਐਲਾਨ

Agra : woman resuscitating dying Covid positive husband by breathing into mouth ਪਤੀ ਨੂੰ ਬਚਾਉਣ ਲਈ ਮੂੰਹ ਨਾਲ ਸਾਹ ਦਿੰਦੀ ਰਹੀ ਔਰਤ, ਪਰ ਫ਼ਿਰ ਵੀ ਬਚਾ ਨਾ ਸਕੀ

ਲੋਕ ਗੱਡੀਆਂ ਅਤੇ ਰਿਕਸ਼ਿਆਂ 'ਤੇ ਰਿਸ਼ਤੇਦਾਰਾਂ ਨੂੰ ਲੈ ਕੇ ਹਸਪਤਾਲ ਪਹੁੰਚ ਰਹੇ ਹਨ। ਉਹ ਬੈੱਡ ਨਾ ਮਿਲਣ ਕਰਕੇ ਬਾਹਰ ਹੀ ਦਮ ਤੋੜ ਰਹੇ ਹਨ। ਇਨ੍ਹਾਂ ਪੀੜਤਾਂ ਦੀਆਂ ਭਿਆਨਕ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਜਿਹੀ ਹੀ ਇਕ ਤਸਵੀਰ ਆਗਰਾ ਤੋਂ ਸਾਹਮਣੇ ਆਈ ਹੈ ,ਜਿਥੇ ਇਕ ਔਰਤ ਆਪਣੇ ਪਤੀ ਨੂੰ ਬਚਾਉਣ ਲਈ ਆਪਣੇ ਮੂੰਹ ਨਾਲ ਸਾਹ ਦਿੰਦੀ ਦਿਖਾਈ ਦੇ ਰਹੀ ਹੈ।

Agra : woman resuscitating dying Covid positive husband by breathing into mouth ਪਤੀ ਨੂੰ ਬਚਾਉਣ ਲਈ ਮੂੰਹ ਨਾਲ ਸਾਹ ਦਿੰਦੀ ਰਹੀ ਔਰਤ, ਪਰ ਫ਼ਿਰ ਵੀ ਬਚਾ ਨਾ ਸਕੀ

ਪਤਨੀਕਾਫ਼ੀ ਦੇਰ ਤੱਕ ਆਪਣੇ ਪਤੀ ਨੂੰ ਮਾਊਥ-ਟੂ-ਮਾਊਥ ਆਕਸੀਜਨ ਦੇਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ ਪਰ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਉਸ ਦੇ ਸਾਹ ਆਕਸੀਜਨ ਨਹੀਂ ਬਣ ਸਕੇ ਅਤੇ ਪਤੀ ਨੇ ਪਤਨੀ ਦੀ ਗੋਦ ਵਿਚ ਦਮ ਤੋੜ ਦਿੱਤਾ। ਪਤੀ ਨੂੰ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੀ ਮਹਿਲਾ ਦੀ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

Agra : woman resuscitating dying Covid positive husband by breathing into mouth ਪਤੀ ਨੂੰ ਬਚਾਉਣ ਲਈ ਮੂੰਹ ਨਾਲ ਸਾਹ ਦਿੰਦੀ ਰਹੀ ਔਰਤ, ਪਰ ਫ਼ਿਰ ਵੀ ਬਚਾ ਨਾ ਸਕੀ

ਤੁਹਾਨੂੰ ਦੱਸ ਦੇਈਏ ਕਿ ਔਰਤ ਆਪਣੇ ਬਿਮਾਰ ਪਤੀ ਨੂੰ ਇੱਕ ਆਟੋ ਵਿੱਚ ਲੈ ਕੇ ਆਗਰਾ ਦੇ ਐਸ.ਐਨ. ਮੈਡੀਕਲ ਕਾਲਜ ਪਹੁੰਚੀ ਸੀ। ਜਦੋਂ ਪਤੀ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਤਾਂ ਪਤਨੀ ਆਪਣੇ ਪਤੀ ਨੂੰ ਆਪਣੇ ਮੂੰਹ ਰਾਹੀਂ ਆਕਸੀਜਨ ਦੇਣ ਦੀ ਕੋਸ਼ਿਸ਼ ਕਰਨ ਲੱਗੀ ਪਰ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਆਪਣੇ ਪਤੀ ਦੀ ਜਾਨ ਨਹੀਂ ਬਚਾ ਸਕੀ।

Agra : woman resuscitating dying Covid positive husband by breathing into mouth ਪਤੀ ਨੂੰ ਬਚਾਉਣ ਲਈ ਮੂੰਹ ਨਾਲ ਸਾਹ ਦਿੰਦੀ ਰਹੀ ਔਰਤ, ਪਰ ਫ਼ਿਰ ਵੀ ਬਚਾ ਨਾ ਸਕੀ

ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਦਾ ਲੰਗਰ ਲਗਾ ਕੇ ਜ਼ਰੂਰਤਮੰਦਾਂ ਦੀ ਮਦਦ ਕਰ ਰਿਹੈ ਇਹ ਗੁਰਦੁਆਰਾ

ਜਾਣਕਾਰੀ ਅਨੁਸਾਰ 47 ਸਾਲਾ ਰਵੀ ਸਿੰਘਲ ਦੀ ਸਿਹਤ ਵਿਗੜ ਗਈ ਅਤੇ ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ। ਅਜਿਹੀ ਸਥਿਤੀ ਵਿੱਚ ਪਤਨੀ ਰੇਨੂੰ ਸਿੰਘਲ ਆਪਣੇ ਪਤੀ ਨੂੰ ਸ੍ਰੀਰਾਮ ਹਸਪਤਾਲ, ਸਾਕੇਤ ਹਸਪਤਾਲ ਅਤੇ ਕੇਜੀ ਨਰਸਿੰਗ ਹੋਮ ਪਹੁੰਚੀ ਪਰ ਕਿਤੇ ਖਾਲੀ ਬੈੱਡ ਨਹੀਂ ਮਿਲਿਆ। ਇਸ ਤੋਂ ਬਾਅਦ ਰੇਨੂੰ ਆਪਣੇ ਬੀਮਾਰ ਪਤੀ ਨਾਲ ਆਟੋ ਵਿਚ ਸਵਾਰ ਐਸ.ਐਨ.ਮੈਡੀਕਲ ਕਾਲਜ ਗਈ। ਰਸਤੇ ਵਿਚ ਉਸਨੇ ਬਾਰ ਬਾਰ ਆਪਣੇ ਮੂੰਹ ਰਾਹੀਂ ਆਪਣੇ ਪਤੀ ਨੂੰ ਸਾਹ ਲੈਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਡਾਕਟਰਾਂ ਨੇ ਉਸਦੇ ਪਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

-PTCNews

Related Post