Cannes 'ਚ Aishwarya Rai ਦੇ 20 ਸਾਲ ਹੋਏ ਪੂਰੇ, ਵੇਖੋ ਕੁਝ ਖੂਬਸੂਰਤ ਤਸਵੀਰਾਂ

By  Riya Bawa May 23rd 2022 01:02 PM -- Updated: May 23rd 2022 01:14 PM

Cannes Film Festival: ਕਾਨਸ ਫਿਲਮ ਫੈਸਟੀਵਲ 2022 17 ਮਈ ਤੋਂ ਸ਼ੁਰੂ ਹੋ ਚੁੱਕਿਆ ਹੈ। ਕਾਨਸ ਦੇ ਰੈੱਡ ਕਾਰਪੇਟ 'ਤੇ ਭਾਰਤ ਦੀਆਂ ਕਈ ਅਭਿਨੇਤਰੀਆਂ ਆਪਣੇ ਜਲਵੇ ਬਿਖੇਰਨ ਪਹੁੰਚੀਆਂ ਹਨ, ਜਿਸ ਦੀ ਝਲਕ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ, ਇੰਡਸਟਰੀ ਦੀ ਖੂਬਸੂਰਤ ਅਭਿਨੇਤਰੀ ਐਸ਼ਵਰਿਆ ਰਾਏ ਦੀ ਕਹਾਣੀ ਯਾਦ ਆ ਰਹੀ ਹੈ। ਕੋਰੋਨਾ ਕਾਰਨ ਰੱਦ ਹੋਏ ਕਾਨਸ ਫਿਲਮ ਫੈਸਟੀਵਲ ਤੋਂ ਇਲਾਵਾ ਐਸ਼ਵਰਿਆ ਰਾਏ ਪਿਛਲੇ 20 ਸਾਲਾਂ ਤੋਂ ਆਪਣੀ ਬਿਹਤਰੀਨ ਲੁੱਕ ਨਾਲ ਕਾਨਸ ਦੇ ਰੈੱਡ ਕਾਰਪੇਟ 'ਤੇ ਜਲਵਾ ਬਿਖੇਰ ਰਹੀ ਹੈ।

Cannes Film Festival

ਪਹਿਲੀ ਵਾਰ ਹੀ ਅਦਾਕਾਰਾ ਨੇ ਪੀਲੀ ਸਾੜ੍ਹੀ ਅਤੇ ਹੈਵੀ ਗੋਲਡ ਜੂਸਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ, ਜਿਸ ਤੋਂ ਬਾਅਦ ਉਹ 20 ਸਾਲ ਬਾਅਦ ਕਾਲੇ ਫੁੱਲਾਂ ਨਾਲ ਸਜੇ ਗਾਊਨ ਵਿੱਚ ਪਹੁੰਚੀ ਹੈ। ਕਾਨਸ 'ਚ ਐਸ਼ਵਰਿਆ ਦੇ 20 ਸਾਲ ਪੂਰੇ ਹੋਣ 'ਤੇ, ਆਓ ਜਾਣਦੇ ਹਾਂ ਹੁਣ ਤੱਕ ਉਨ੍ਹਾਂ ਦਾ ਲੁੱਕ ਕਿਵੇਂ ਹੈ-

Cannes 2022, Cannes Film Festival 2022, Aishwarya Rai, Film Festival 2022, Punjabi news

ਇਹ ਸਾਲ 2002 ਦੀ ਗੱਲ ਹੈ, ਜਦੋਂ ਐਸ਼ਵਰਿਆ ਰਾਏ ਨੇ ਸ਼ਾਹਰੁਖ ਖਾਨ ਅਤੇ ਸੰਜੇ ਲੀਲਾ ਭੰਸਾਲੀ ਨਾਲ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਉਨ੍ਹਾਂ ਦੀ ਫਿਲਮ ਦੇਵਦਾਸ ਰਿਲੀਜ਼ ਹੋਈ ਸੀ।ਸਾਲ 2003 ਵਿੱਚ, ਐਸ਼ਵਰਿਆ ਨੀਟਾ ਲੁੱਲਾ ਦੀ ਡਿਜ਼ਾਈਨਰ ਸਾੜੀ ਪਹਿਨ ਕੇ ਪਹੁੰਚੀ। ਐਸ਼ਵਰਿਆ ਨੇ ਹਰੇ ਰੰਗ ਦੀ ਸਾੜੀ ਨੂੰ ਗੁਜਰਾਤੀ ਟੱਚ ਦਿੱਤਾ ਹੈ।

Cannes 2022, Cannes Film Festival 2022, Aishwarya Rai, Film Festival 2022, Punjabi news

ਐਸ਼ਵਰਿਆ 2004 ਦੇ ਕਾਨਸ ਫੈਸਟੀਵਲ 'ਚ ਪਹਿਲੀ ਵਾਰ ਪੱਛਮੀ ਲੁੱਕ 'ਚ ਪਹੁੰਚੀ ਸੀ। ਇਸ ਸਾਲ ਵੀ, ਅਭਿਨੇਤਰੀ ਨੇ ਨੀਟਾ ਲੂਲਾ ਦੁਆਰਾ ਡਿਜ਼ਾਈਨ ਕੀਤੀ ਸੁਨਹਿਰੀ ਬਾਡੀਕੋਨ ਡਰੈੱਸ ਪਹਿਨੀ ਸੀ।

Cannes 2022, Cannes Film Festival 2022, Aishwarya Rai, Film Festival 2022, Punjabi news

ਅਭਿਨੇਤਰੀ 2017 ਵਿੱਚ ਇੱਕ ਮਿਸ਼ੇਲ ਸਿੰਕੋ ਕਾਊਚਰ ਗਾਊਨ ਵਿੱਚ ਪਹੁੰਚੀ ਸੀ। ਨੀਲੇ ਰੰਗ ਦੇ ਰਾਜਕੁਮਾਰੀ ਗਾਊਨ ਵਿੱਚ ਅਦਾਕਾਰਾ ਦਾ ਲੁੱਕ ਕਾਫੀ ਪਸੰਦ ਕੀਤਾ ਗਿਆ ਸੀ। ਦੂਜੇ ਦਿਨ, ਅਭਿਨੇਤਰੀ ਨੇ ਲਾਲ ਰਾਲਫ ਐਂਡ ਰੂਸੋ ਡਰੈੱਸ ਪਹਿਨੀ।

Cannes 2022, Cannes Film Festival 2022, Aishwarya Rai, Film Festival 2022, Punjabi news

ਇਸ ਸਾਲ 2022 ਵਿਚ ਅਭਿਨੇਤਰੀ ਨੇ ਡੋਲਚੀ ਗਬਾਨਾ ਦੁਆਰਾ ਇੱਕ ਕਾਲਾ ਰਾਜਕੁਮਾਰੀ ਗਾਊਨ ਪਾਇਆ ਸੀ, ਜਿਸ ਨੂੰ ਫੁੱਲਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ। ਸਮਾਰੋਹ ਦੇ ਤੀਜੇ ਦਿਨ, ਅਦਾਕਾਰਾ ਨੇ ਪੇਸਟਲ ਪਿੰਕ ਡਰੈੱਸ ਪਹਿਨੀ ਸੀ।

Cannes 2022, Cannes Film Festival 2022, Aishwarya Rai, Film Festival 2022, Punjabi news

-PTC News

Related Post