ਅਜਨਾਲਾ : ਕੱਚੇ ਅਧਿਆਪਕਾਂ ਵੱਲੋਂ ਸਕੂਲਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ , ਕਈ ਸਕੂਲਾਂ ਨੂੰ ਲੱਗੇ ਤਾਲੇ

By  Shanker Badra November 22nd 2021 05:19 PM

ਅਜਨਾਲਾ : ਕੱਚੇ ਅਧਿਆਪਕਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੱਕੇ ਹੋਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਉਸੇ ਦੇ ਚਲਦੇ ਕੱਚੇ ਅਧਿਆਪਕ ਯੂਨੀਅਨ ਵੱਲੋਂ ਸੋਮਵਾਰ, ਮੰਗਵਾਰ, ਬੁੱਧਵਾਰ ਨੂੰ ਸਕੂਲਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ।

ਅਜਨਾਲਾ : ਕੱਚੇ ਅਧਿਆਪਕਾਂ ਵੱਲੋਂ ਸਕੂਲਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ , ਕਈ ਸਕੂਲਾਂ ਨੂੰ ਲੱਗੇ ਤਾਲੇ

ਉਸੇ ਦੇ ਚਲਦੇ ਅੱਜ ਕੋਈ ਵੀ ਕੱਚਾ ਅਧਿਆਪਕ ਸਕੂਲ ਨਹੀਂ ਆਇਆ। ਇਸੇ ਦੇ ਚੱਲਦੇ ਸਰਹੱਦੀ ਖੇਤਰ ਅਜਨਾਲ਼ਾ ਅੰਦਰ ਸਕੂਲ ਨੂੰ ਤਾਲੇ ਲੱਗੇ ਨਜ਼ਰ ਆਏ, ਉਥੇ ਹੀ ਕੁਝ ਨੇ ਸਕੂਲਾਂ ਅੰਦਰ ਬੱਚੇ ਖੇਡ ਰਹੇ ਸੀ ਅਤੇ ਕਈ ਜਗ੍ਹਾ ਬੱਚੇ ਵਾਪਸ ਮੁੜਦੇ ਨਜ਼ਰ ਆਏ।

ਅਜਨਾਲਾ : ਕੱਚੇ ਅਧਿਆਪਕਾਂ ਵੱਲੋਂ ਸਕੂਲਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ , ਕਈ ਸਕੂਲਾਂ ਨੂੰ ਲੱਗੇ ਤਾਲੇ

ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਇਸ ਤਰੀਕੇ ਨਾਲ ਬੱਚਿਆਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਬੱਚੇ ਘਰੋਂ ਤਿਆਰ ਹੋ ਕੇ ਸਕੂਲ ਆਏ ਸੀ ਅਤੇ ਵਾਪਸ ਮੁੜ ਕੇ ਆ ਗਏ ਹਨ , ਕਿਉਂਕਿ ਸਕੂਲ ਬੰਦ ਨੇ ਅਤੇ ਸਕੂਲ ਨੂੰ ਤਾਲੇ ਲੱਗੇ ਹੋਏ ਹਨ।

ਅਜਨਾਲਾ : ਕੱਚੇ ਅਧਿਆਪਕਾਂ ਵੱਲੋਂ ਸਕੂਲਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ , ਕਈ ਸਕੂਲਾਂ ਨੂੰ ਲੱਗੇ ਤਾਲੇ

ਇਸ ਮੌਕੇ ਕੱਚੇ ਅਧਿਆਪਕਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਾਮਾਤਰ ਤਨਖਾਹਾਂ 'ਤੇ ਬੱਚਿਆਂ ਨੂੰ ਪੜਾ ਰਹੇ ਹਨ ਜਦੋਂਕਿ ਸਰਕਾਰ ਦਾ ਸਾਡੇ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਉਹਨਾਂ ਵੱਲੋਂ ਪੱਕੇ ਹੋਣ ਨੂੰ ਲੈ ਕੇ ਮੰਗ ਪੱਤਰ ਵੀ ਸਰਕਾਰ ਨੂੰ ਦੇ ਚੁੱਕੇ ਹਨ ਪਰ ਸਰਕਾਰ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਮੰਗ ਕੀਤੀ ਕਿ ਉਹਨਾਂ ਨੂੰ ਲਿਖਤੀ ਤੌਰ 'ਤੇ ਪੱਕਾ ਕੀਤਾ ਜਾਵੇ।

-PTCNews

Related Post