ਵੱਖ ਵੱਖ ਸਥਾਨਾਂ ਤੇ ਲਾਏ ਗਏ ਧਰਨਿਆਂ ਵਿਚ ਸ਼ਾਮਿਲ ਕਈ ਹੋਰ ਅਕਾਲੀ ਆਗੂਆਂ ਖਿਲਾਫ ਮਾਮਲੇ ਦਰਜ

By  Joshi December 9th 2017 04:49 PM -- Updated: December 9th 2017 04:51 PM

Akali dal dharna: ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਆਪਣੇ ਵਰਕਰਾਂ ਲਈ ਇਨਸਾਫ ਦੀ ਮੰਗ ਕਰ ਰਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਆਗੂਆਂ ਖਿਲਾਫ ਮਖੂ ਥਾਣੇ 'ਚ ਪਰਚਾ ਦਰਜ ਕਰ ਲਿਆ ਗਿਆ ਹੈ।

Akali dal dharna: ਵੱਖ ਵੱਖ ਸਥਾਨਾਂ ਤੇ ਲਾਏ ਗਏ ਧਰਨਿਆਂ ਵਿਚ ਸ਼ਾਮਿਲ ਕਈ ਹੋਰ ਅਕਾਲੀ ਆਗੂਆਂ ਖਿਲਾਫ ਮਾਮਲੇ ਦਰਜਇਸ ਤੋਂ ਇਲਾਵਾ ਵੱਖ ਵੱਖ ਸਥਾਨਾਂ 'ਤੇ ਲਾਏ ਗਏ ਧਰਨਿਆਂ ਵਿਚ ਸ਼ਾਮਿਲ ਹੋਰਨਾਂ ਅਕਾਲੀ ਆਗੂਆਂ ਖਿਲਾਫ ਵੀ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

Akali dal dharna: ਵੱਖ ਵੱਖ ਸਥਾਨਾਂ ਤੇ ਲਾਏ ਗਏ ਧਰਨਿਆਂ ਵਿਚ ਸ਼ਾਮਿਲ ਕਈ ਹੋਰ ਅਕਾਲੀ ਆਗੂਆਂ ਖਿਲਾਫ ਮਾਮਲੇ ਦਰਜਯੂਥ ਅਕਾਲੀ ਦਲ ਪਠਾਨਕੋਟ ਜ਼ਿਲਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ, ਐਮ.ਐਲ.ਏ. ਬਟਾਲਾ ਲਖਬੀਰ ਸਿੰਘ ਲੋਧੀਨੰਗਲ, ਮਾਝਾ ਯੂਥ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਅਕਾਲੀ ਆਗੂ ਦੇਸ ਰਾਜ ਧੁੱਗਾ ਸਮੇਤ 20-25 ਅਣਪਛਾਤੇ ਵਰਕਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਥਾਣਾ ਸੁਜਾਨਪੁਰ ਅੰਦਰ ਧਾਰਾ 143, 145,149,283,341,188,431,8ਬੀ ਨੈਸ਼ਨਲ ਹਾਈਵੇ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Akali dal dharna: ਵੱਖ ਵੱਖ ਸਥਾਨਾਂ ਤੇ ਲਾਏ ਗਏ ਧਰਨਿਆਂ ਵਿਚ ਸ਼ਾਮਿਲ ਕਈ ਹੋਰ ਅਕਾਲੀ ਆਗੂਆਂ ਖਿਲਾਫ ਮਾਮਲੇ ਦਰਜAkali dal dharna: ਹਰੀਕੇ ਪੱਤਣ:

ਹਰੀਕੇ ਪੱਤਣ 'ਤੇ ਲਾਏ ਧਰਨੇ 'ਚ ਸ਼ਾਮਿਲ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਸਮੇਤ ਅਨੇਕਾਂ ਅਕਾਲੀ ਆਗੂਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਪਰਚੇ 'ਚ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਮੰਤਰੀ ਹਰੀ ਸਿੰਘ ਜੀਰਾ ਦਾ ਨਾਮ ਵੀ ਸ਼ਾਮਿਲ ਹੈ।

ਇਸ ਤੋਂ ਇਲਾਵਾ ਇਸ 'ਚ ਕਈ ਹੋਰ ਵਿਧਾਇਕਾਂ, ਸ਼੍ਰੋਮਣੀ ਕਮੇਟੀ ਮੈਂਬਰਾਂ,ਸਾਬਕਾ ਵਿਧਾਨਕਾਰਾਂ  ਤੇ ਸੀਨੀਅਰ ਆਗੂਆਂ ਦੇ ਵੀ ਨਾਮ ਸ਼ਾਮਿਲ ਹਨ।

Akali dal dharna: ਵੱਖ ਵੱਖ ਸਥਾਨਾਂ ਤੇ ਲਾਏ ਗਏ ਧਰਨਿਆਂ ਵਿਚ ਸ਼ਾਮਿਲ ਕਈ ਹੋਰ ਅਕਾਲੀ ਆਗੂਆਂ ਖਿਲਾਫ ਮਾਮਲੇ ਦਰਜਕਈ ਸਾਬਕਾ ਵਿਧਾਇਕਾਂ ਸਮੇਤ 55 ਵਿਅਕਤੀਆਂ 'ਤੇ ਆਵਾਜਾਈ ਰੋਕਣ ਦੇ ਦੋਸ਼ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।

ਪੱਟੀ, ਥਾਣਾ ਸਦਰ ਪੱਟੀ ਦੀ ਪੁਲਿਸ ਨੇ ਸਤਲੁਜ ਬਿਆਸ ਦਰਿਆ 'ਤੇ ਪਿੰਡ ਭਊਵਾਲ ਨੇੜੇ ਬਣੇ ਪੁਲ 'ਤੇ ਆਵਾਜਾਈ ਰੋਕਣ ਦੇ ਦੋਸ਼ ਹੇਠ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਸਮੇਤ 55 ਵਿਅਕਤੀਆਂ 'ਤੇ ਮੁਕੱਦਮੇ ਦਰਜ ਕੀਤੇ ਗਏ ਹਨ।

—PTC News

Related Post