ਮਾਮਲਾ ਫਰੀਦਕੋਟ ਰੈਲੀ ਦਾ : ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ। ਮਾਮਲਾ ਸੁਣਵਾਈ ਲਈ ਸਿੰਗਲ ਬੈਂਚ ਹਵਾਲੇ ਕੀਤਾ

By  Joshi September 15th 2018 04:46 PM -- Updated: September 15th 2018 05:17 PM

ਅਕਾਲੀ ਦਲ ਦੀ ਰੈਲੀ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਹੁਕਮਾਂ ਨੂੰ ਦਿੱਤੀ ਚੁਣੌਤੀ ਦੀ ਸੁਣਵਾਈ ਸ਼ੁਰੂ : ਮਾਮਲਾ ਫਰੀਦਕੋਟ ਰੈਲੀ ਦਾ : ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ। ਮਾਮਲਾ ਸੁਣਵਾਈ ਲਈ ਸਿੰਗਲ ਬੈਂਚ ਹਵਾਲੇ ਕੀਤਾ ਅਕਾਲੀ ਦਲ ਦੀ ਕੱਲ ਫਰੀਦਕੋਟ ਵਾਲੀ ਰੈਲੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ, ਜਿੱਥੇ ਅਕਾਲੀ ਦਲ ਦੀ ਰੈਲੀ ਤੋਂ ਦੋ ਦਿਨ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਇਸਨੂੰ ਰੱਦ ਕਰਨ ਦਾ ਫਰਮਾਨ ਸੁਣਾਇਆ ਗਿਆ, ਉਥੇ ਹਾਈਕੋਰਟ 'ਚ ਅਕਾਲੀ ਦਲ ਵੱਲੋਂ ਦਾਇਰ ਪਟੀਸ਼ਨ 'ਤੇ ਅਦਾਲਤ ਵੱਲੋਂ ਰੈਲੀ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਹੁਣ, ਹਾਈਕੋਰਟ ਵਲੋਂ ਫਰੀਦਕੋਟ 'ਚ ਅਕਾਲੀ ਦਲ ਨੂੰ ਰੈਲੀ ਕਰਨ ਦੀ ਮਨਜ਼ੂਰੀ ਦੇਣ ਵਾਲੇ ਹੁਕਮਾਂ ਨੂੰ ਪੰਜਾਬ ਸਰਕਾਰ ਵੱਲੋਂ ਮੁੜ ਚੁਣੌਤੀ ਦਿੱਤੀ ਗਈ ਹੈ, ਜਿਸ 'ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਤੇ ਅਦਾਲਤ ਨੇ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਇੰਟੈਲੀਜੈਂਸ ਦੀ ਕੋਈ ਰਿਪੋਰਟ ਹੈ ਤਾਂ ਪਹਿਲਾਂ ਅਜਿਹਾ ਕੋਈ ਆਰਡਰ ਪਾਸ ਕਿਉਂ ਨਹੀਂ ਦਿੱਤਾ ਗਿਆ ਅਤੇ ਚਨਚੇਤ ਰੈਲੀ ਰੱਦ ਕਰਨ ਦਾ ਹੁਕਮ ਕਿਉਂ ਸੁਣਾਇਆ ਗਿਆ। ਇਸ ਮਾਮਲੇ ਦੀ ਸੁਣਵਾਈ ਸਿੰਗਲ ਬੈਂਚ 'ਤੇ ਸ਼ੁਰੂ ਹੋਵੇਗੀ, ਅਤੇ ਜਿਸ ਜੱਜ ਨੇ ਸਵੇਰੇ ਫੈਸਲਾ ਸੁਣਾਇਆ ਸੀ, ਉਹੀ ਜੱਜ ਰਾਕੇਸ਼ ਕੁਮਾਰ ਜੈਨ ਇਸ ਮਾਮਲੇ 'ਤੇ ਸੁਣਵਾਈ ਕਰਨਗੇ।

ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ। ਮਾਮਲਾ ਸੁਣਵਾਈ ਲਈ ਸਿੰਗਲ ਬੈਂਚ ਹਵਾਲੇ ਕਰ ਦਿੱਤਾ ਗਿਆ ਹੈ।
—PTC News

Related Post