ਅਕਾਲੀ ਦਲ ਨੇ ਦਾਦੂਵਾਲ-ਮੁੱਖ ਮੰਤਰੀ ਦੀ ਮੁਲਾਕਾਤ ਬਾਰੇ ਪੈਨਲ ਦੀ ਰਿਪੋਰਟ ਰੱਦ ਕੀਤੀ

By  Joshi December 15th 2018 09:45 PM

ਅਕਾਲੀ ਦਲ ਨੇ ਦਾਦੂਵਾਲ-ਮੁੱਖ ਮੰਤਰੀ ਦੀ ਮੁਲਾਕਾਤ ਬਾਰੇ ਪੈਨਲ ਦੀ ਰਿਪੋਰਟ ਰੱਦ ਕੀਤੀ

ਚੰਡੀਗੜ•/15 ਦਸੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੁਬਾਰਾ ਇਹ ਗੱਲ ਦੁਹਰਾਈ ਹੈ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ 'ਅਖੌਤੀ ਗਰਮਖਿਆਲੀ ਸਿੱਖ ਆਗੂਆਂ' ਨਾਲ ਪੂਰੀ ਤਰ•ਾਂ ਮਿਲੀ ਹੋਈ ਹੈ ਅਤੇ ਅਕਾਲੀ ਦਲ ਦੇ ਸੀਨੀਅਰ ਅਤੇ ਸਤਿਕਾਰਤ ਆਗੂਆਂ ਨੂੰ ਬਦਨਾਮ ਕਰਨ ਅਤੇ ਸਿੱਖਾਂ ਨੂੰ ਆਗੂ-ਵਿਹੂਣੇ ਕਰਨ ਲਈ ਉਹਨਾਂ ਨਾਲ ਗੁਪਤ ਮੀਟਿੰਗਾਂ ਕਰਕੇ ਸਾਜ਼ਿਸ਼ਾਂ ਘੜਦੀ ਆ ਰਹੀ ਹੈ।

ਪਾਰਟੀ ਨੇ ਉਸ ਰਿਪੋਰਟ ਨੂੰ ਵੀ ਪੂਰੀ ਤਰ•ਾਂ ਰੱਦ ਕੀਤਾ ਹੈ, ਜਿਹੜੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਉਸ ਸਨਸਨੀਖੇਜ਼ ਖੁਲਾਸੇ ਨੂੰ ਗਲਤ ਦੱਸਦੀ ਹੈ, ਜਿਸ ਵਿਚ 27 ਅਗਸਤ ਨੂੰ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਰੱਖਣ ਤੋਂ ਪਹਿਲਾਂ ਬਲਜੀਤ ਸਿੰਘ ਦਾਦੂਵਾਲ ਸਮੇਤ ਕੁੱਝ ਅਖੌਤੀ ਗਰਮਖ਼ਿਆਲੀ ਆਗੂਆਂ ਦੀਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈਆਂ ਗੁਪਤ ਅਤੇ ਸਾਜ਼ਿਸ਼ੀ ਮੀਟਿੰਗਾਂ ਦਾ ਪਰਦਾਫਾਸ਼ ਕੀਤਾ ਗਿਆ ਸੀ।

shiromani akali dal rejects daduwal CM meeting report ਅਕਾਲੀ ਦਲ ਨੇ ਦਾਦੂਵਾਲ-ਮੁੱਖ ਮੰਤਰੀ ਦੀ ਮੁਲਾਕਾਤ ਬਾਰੇ ਪੈਨਲ ਦੀ ਰਿਪੋਰਟ ਰੱਦ ਕੀਤੀ

ਦੋ ਸੀਨੀਅਰ ਅਕਾਲੀ ਆਗੂਆਂ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਹਾਸੋਹੀਣੀ ਗੱਲ ਹੈ ਕਿਉਂਕਿ ਅਜਿਹੀ ਰਿਪੋਰਟ ਦੇਣ ਵਾਲਾ ਪੈਨਲ ਗੁਪਤ ਮੀਟਿੰਗ ਕਰਨ ਵਾਲੀ ਇੱਕ ਧਿਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਇਆ ਗਿਆ ਸੀ ਅਤੇ ਇਸ ਸਾਜ਼ਿਸ਼ੀ ਮੀਟਿੰਗ ਦੇ ਇੱਕ ਹੋਰ ਸਾਜ਼ਿਸ਼ਕਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੈਨਲ ਦਾ ਮੁਖੀ ਬਣਾਇਆ ਗਿਆ ਸੀ। ਉਹ ਸ਼ਾਇਦ ਦਾਦੂਵਾਲ ਨੂੰ ਪੈਨਲ ਵਿਚ ਸ਼ਾਮਿਲ ਕਰਨਾ ਭੁੱਲ ਗਏ ਜਾਂ ਹੋ ਸਕਦਾ ਹੈ ਉਹਨਾਂ ਸੋਚਿਆ ਹੋਵੇ ਕਿ ਉਸ ਦੀ ਹਾਜ਼ਰੀ ਜਰੂਰੀ ਨਹੀਂ, ਕਿਉਂਕਿ ਉਸ ਦੀ ਨੁੰਮਾਇਦਗੀ ਰੰਧਾਵਾ ਕਰਦਾ ਹੈ।

akali dal rejects daduwal CM meeting ਅਕਾਲੀ ਦਲ ਨੇ ਦਾਦੂਵਾਲ-ਮੁੱਖ ਮੰਤਰੀ ਦੀ ਮੁਲਾਕਾਤ ਬਾਰੇ ਪੈਨਲ ਦੀ ਰਿਪੋਰਟ ਰੱਦ ਕੀਤੀ

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂਆ ਨੇ ਕਿਹਾ ਕਿ ਦਾਦੂਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਮੀਟਿੰਗ ਬਾਰੇ ਪੈਨਲ ਦੇ ਦਾਅਵੇ ਕਿੰਨੇ ਝੂਠੇ ਅਤ ਹਾਸੋਹੀਣੇ ਹਨ, ਉਹ ਇਸ ਤੱਥ ਤੋਂ ਵੇਖੇ ਜਾ ਸਕਦੇ ਹਨ ਕਿ ਪੈਨਲ ਇਸ ਗੱਲ ਤੋਂ ਉੱਕਾ ਇਨਕਾਰ ਕਰਦਾ ਹੈ ਕਿ ਅਜਿਹੀ ਮੀਟਿੰਗ ਕਦੇ ਹੋਈ ਸੀ ਜਦਕਿ ਮੀਡੀਆ ਅਤੇ ਅਕਾਲੀ ਦਲ ਵੱਲੋਂ ਬੁਰੀ ਤਰ•ਾਂ ਘੇਰੇ ਜਾਣ ਉੱਤੇ ਦਾਦੂਵਾਲ ਇਸ ਮੀਟਿੰਗ ਦੀ ਪੁਸ਼ਟੀ ਕਰ ਚੁੱਕਿਆ ਹੈ। ਉਹਨਾਂ ਕਿਹਾ ਕਿ ਸ਼ੁਰੂ ਵੀ ਦਾਦੂਵਾਲ ਵੀ ਇਸ ਮੀਟਿੰਗ ਤੋਂ ਮੁਕਰਿਆ ਸੀ ਪਰੰਤੂ ਜਦੋਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਸ ਕਾਰ ਦਾ ਰਜਿਸਟਰੇਸ਼ਨ ਨੰਬਰ ਵੀ ਦੱਸ ਦਿੱਤਾ, ਜਿਸ ਵਿਚ ਬੈਠ ਕੇ ਦਾਦੂਵਾਲ ਮੁੱਖ ਮੰਤਰੀ ਨੂੰ ਮਿਲਣ ਗਿਆ ਸੀ ਅਤੇ ਉਸ ਦੇ ਸੈਲਫੋਨ ਦੀ ਲੋਕੇਸ਼ਨ ਦਾ ਡੇਟਾ ਵੀ ਜੱਗਜ਼ਾਹਿਰ ਕਰ ਦਿੱਤਾ ਤਾਂ ਦਾਦੂਵਾਲ ਨੂੰ ਇਹ ਕਬੂਲ ਕਰਨਾ ਪਿਆ ਸੀ ਕਿ ਉਹ ਮੁੱਖ ਮੰਤਰੀ ਨੂੰ ਮਿਲਿਆ ਸੀ।

Read More :ਸ਼੍ਰੋਮਣੀ ਅਕਾਲੀ ਦਲ ਹਰ ਹਲਕੇ ਦੇ ਇਤਿਹਾਸਕ ਗੁਰਦੁਆਰੇ ‘ਚ ਆਖੰਡ ਪਾਠ ਕਰਵਾ ਕੇ 14 ਦਸੰਬਰ ਨੂੰ ਸਥਾਪਨਾ ਦਿਵਸ ਮਨਾਏਗਾ

akali dal rejects daduwal CM meeting reportਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਖੌਤੀ ਗਰਮਖ਼ਿਆਲੀ ਆਗੂਆਂ ਨਾਲ ਮਿਲੀ-ਭੁਗਤ ਸਿੱਖਾਂ ਖਿਲਾਫ ਇੱਕ ਬਹੁਤ ਡੂੰਘੀ ਸਾਜ਼ਿਸ਼ ਹੈ, ਜਿਸ ਤਹਿਤ ਇਹ ਸਿੱਖਾਂ ਵਿਚ ਵੰਡੀਆਂ ਪਾਉਣੀਆਂ ਚਾਹੁੰਦੀ ਹੈ ਅਤੇ ਸਿੱਖਾਂ ਵਿਚਕਾਰ ਭਰਾ-ਮਾਰੂ ਜੰਗ ਕਰਵਾ ਕੇ ਉਹਨਾਂ ਨੂੰ ਆਗੂ-ਵਿਹੂਣੇ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਉਤੇ ਅਕਾਲੀ ਦਲ ਖ਼ਿਲਾਫ ਕੀਤਾ ਜਾ ਰਿਹਾ ਕੂੜ ਪ੍ਰਚਾਰ ਕਾਂਗਰਸ ਦੀ ਇਸੇ ਸਾਜ਼ਿਸ਼ ਦਾ ਹਿੱਸਾ ਹੈ, ਜਿਸ ਤਹਿਤ ਸਿੱਖ ਆਗੂਆਂ ਨੂੰ ਬਦਨਾਮ ਕਰਕੇ ਸਿੱਖਾਂ ਨੂੰ ਆਗੂ-ਵਿਹੂਣੇ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਹ ਇਸ ਕਰਕੇ ਹੈ, ਕਿਉਂਕਿ ਪੰਜਾਬ ਵਿਚ ਕਾਂਗਰਸ ਪਾਰਟੀ ਖਾਸ ਕਰਕੇ ਸੁਨੀਲ ਜਾਖੜ ਵਰਗੇ ਇਸ ਦੇ ਆਗੂ ਚੰਗੀ ਤਰ•ਾਂ ਜਾਣਦੇ ਹਨ ਕਿ ਹੋਰ ਕੋਈ ਅਜਿਹਾ ਤਰੀਕਾ ਨਹੀਂ ਹੈ, ਜਿਸ ਨਾਲ ਉਹ ਆਪਣੀ ਪਾਰਟੀ ਦੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਨਾਲ ਰੰਗੇ ਹੱਥਾਂ ਨੂੰ ਧੋ ਸਕਣ। ਕਾਂਗਰਸੀ ਆਗੂ ਇਹ ਵੀ ਜਾਣਦੇ ਹਨ ਕਿ ਸਿੱਖ ਭਾਈਚਾਰਾ ਸ੍ਰੀ ਦਰਬਾਰ ਸਾਹਿਬ ਉੱਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕਰਵਾਉਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕਰਨ ਲਈ ਕਦੇ ਵੀ ਇੰਦਰਾ ਗਾਂਧੀ ਨੂੰ ਮੁਆਫ ਨਹੀਂ ਕਰੇਗਾ। ਇਹਨਾਂ ਹੀ ਗੱਲਾਂ ਕਰਕੇ ਕਾਂਗਰਸ ਸਿੱਖਾਂ ਨੂੰ ਉਹਨਾਂ ਦੇ ਆਪਣੇ ਹੀ ਆਗੂਆਂ ਖ਼ਿਲਾਫ ਭੜਕਾ ਕੇ ਉਹਨਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਲਾਂਭੇ ਰੱਖਣਾ ਚਾਹੁੰਦੀ ਹੈ।

—PTC News

Related Post