ਬਿਗ ਬਾਸ : ਸ਼ਿਲਪਾ ਸ਼ਿੰਦੇ ਨੂੰ ਆਕਾਸ਼ ਨੇ ਕੀਤੀ ਜਬਰਦਸਤੀ ਕਿਸ, ਦੇਖੋ ਵੀਡੀਓ! 

By  Joshi December 6th 2017 04:30 PM -- Updated: December 6th 2017 07:55 PM

Akash Dadlani forcibly kisses Shilpa Shinde: ਬਿਗ ਬਾਸ : ਸ਼ਿਲਪਾ ਸ਼ਿੰਦੇ ਨੂੰ ਆਕਾਸ਼ ਨੇ ਕੀਤੀ ਜਬਰਦਸਤੀ ਕਿਸ, ਦੇਖੋ ਵੀਡੀਓ!

ਬਿਗ ਬਾਸ ਦੇ ੧੧ ਉਮੀਦਵਾਰ ਆਕਾਸ਼ ਦਦਲਾਨੀ ਨੇ ਸ਼ਿਲਪਾ ਸ਼ਿੰਦੇ ਨਾਲ ਬਦਤਮੀਜ਼ੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਸ ਬਾਰੇ 'ਚ ਟਵਿੱਟਰ 'ਤੇ ਆਈ ਇੱਕ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਆਕਾਸ਼ ਜਬਰਦਸਤੀ ਸ਼ਿਲਪਾ ਨੂੰ ਫੜ੍ਹ ਕੇ ਕਿਸ ਕਰਦਾ ਹੈ ਅਤੇ ਫਿਰ ਪੁੱਛਦਾ ਹੈ ਕਿ ਤੂੰ ਕੀ ਕਰ ਸਕਦੀ ਹੈਂ?

Akash Dadlani forcibly kisses Shilpa Shinde: ਇਸ 'ਤੇ ਲੋਕ ਭੜਕ ਗਏ ਹਨ ਅਤੇ ਉਹਨਾਂ ਨੇ ਕਿਹਾ ਹੈ ਕਿ ਸ਼ੋਅ ਦੇ ਨਿਰਮਾਤਾਵਾਂ ਨੂੰ ਇਸ ਬਾਰੇ ਕੁਝ ਸੋਣਾ ਚਾਹੀਦਾ ਹੈ ਹੈ ਅਤੇ ਆਕਾਸ਼ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਸ਼ੋਅ ਤੋਂ ਆਕਾਸ਼ ਦੇ ਬੇਦਖ਼ਲੀ ਦੀ ਮੰਗ ਵੀ ਜ਼ੋਰ ਫੜ੍ਹ ਰਹੀ ਹੈ।

"ਇਹ ਪੂਰੀ ਤਰ੍ਹਾਂ ਜਿਨਸੀ ਸੋਸ਼ਣ ਹੈ। ਆਕਾਸ਼ ਦਦਲਾਨੀ ਨੇ ਕਿੰਨੀ ਸ਼ਰਮਨਾਕ ਕੰਮ ਕੀਤਾ ਹੈ।ਸਲਮਾਨ ਖਾਨ, ਤੁਹਾਨੂੰ ਕਾਰਵਾਈ ਕਰਨ ਦੀ ਜ਼ਰੂਰਤ ਹੈ। ਬਿੱਗ ਬਾਸ ਔਰਤਾਂ ਲਈ ਇਕ ਸੁਰੱਖਿਅਤ ਜਗ੍ਹਾ ਨਹੀਂ ਹੈ। ਮਿਸਟਰ ਆਕਾਸ਼ ਡਡਲਾਨੀ ਤੁਹਾਨੂੰ ਇਸ ਐਕਟ ਲਈ ਭੁਗਤਾਨ ਕਰਨਾ ਪਵੇਗਾ।" ਸ਼ਿਲਪਾ ਸ਼ਿੰਦੇ ਦੇ ਪ੍ਰਸ਼ੰਸਕ ਨੇ ਟਵੀਟ ਕੀਤਾ।

—PTC News

Related Post