ਆਲੀਆ ਭੱਟ ਦੀ ਚੜ੍ਹਾਈ ਨੈੱਟਫਲਿਕਸ ਦੇ Heart Of Stone 'ਚ ਗੈਲ ਗਡੋਟ 'ਤੇ ਜੈਮੀ ਡੋਰਨਨ ਨਾਲ ਆਏਗੀ ਨਜ਼ਰ

By  Tanya Chaudhary March 8th 2022 06:58 PM

ਮੁੰਬਈ: ਅਦਾਕਾਰਾ ਆਲੀਆ ਭੱਟ ਦਾ ਕਰੀਅਰ ਇਨ੍ਹੀਂ ਦਿਨੀਂ ਸਿਖਰਾਂ 'ਤੇ ਹੈ। ਦੂਜੇ ਪਾਸੇ ਅਦਾਕਾਰਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਸ ਨੇ ਹਾਲੀਵੁੱਡ ਸਿਨੇਮਾ ਵਿੱਚ ਆਪਣੀ ਪਛਾਣ ਬਣਾਉਣ ਦਾ ਫੈਸਲਾ ਕਰ ਲਿਆ ਹੈ।ਦੱਸ ਦਈਏ ਕਿ ਅਦਾਕਾਰਾ ਆਲੀਆ ਭੱਟ ਆਪਣਾ ਹਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ।

ਆਲੀਆ ਭੱਟ ਦੀ ਚੜ੍ਹਾਈ ਨੈੱਟਫਲਿਕਸ ਦੇ Heart Of Stone 'ਚ ਗੈਲ ਗਡੋਟ 'ਤੇ ਜੈਮੀ ਡੋਰਨਨ ਨਾਲ ਆਏਗੀ ਨਜ਼ਰ

ਆਲੀਆ ਫਿਲਮ 'Wonder Woman' ਦੀ ਮਸ਼ਹੂਰ ਅਭਿਨੇਤਰੀ ਗੇਲ ਗੈਡੋਟ(Gal Gadot) ਅਤੇ ਫਿਫਟੀ ਸ਼ੇਡਜ਼ ਆਫ ਗ੍ਰੇ (Fifty Shades of Grey) ਦੇ ਅਭਿਨੇਤਾ Jamie Dornan ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਲਈ ਤਿਆਰ ਹੈ।

ਦੱਸ ਦੇਈਏ ਕਿ ਨੈੱਟਫਲਿਕਸ(Netflix) ਇੰਡੀਆ ਨੇ ਸੋਸ਼ਲ ਮੀਡੀਆ ਰਾਹੀਂ ਆਲੀਆ ਦੇ ਹਾਲੀਵੁੱਡ ਸਿਨੇਮਾ ਵਿੱਚ ਡੈਬਿਊ ਕਰਨ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ: RBI ਵਲੋਂ ਵੱਡਾ ਤੋਹਫ਼ਾ ਹੁਣ ਇਨ੍ਹਾਂ ਫੋਨਾਂ 'ਚ ਮਿਲਣਗੇ ਇਹ ਫ਼ੀਚਰ...

ਅਜਿਹੇ 'ਚ OTT ਪਲੇਟਫਾਰਮ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਆਲੀਆ ਭੱਟ ਦੀ ਤਸਵੀਰ ਸ਼ੇਅਰ ਕਰਕੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਇਸ ਤਾਜ਼ਾ ਟਵੀਟ ਦੇ ਮੁਤਾਬਕ ਆਲੀਆ ਭੱਟ ਫ਼ਿਲਮ ਹਾਰਟ ਟੂ ਸਟੋਨ(Heart to Stone) ਵਿੱਚ ਗੇਲ ਗਡੋਟ(Gal Gadot) ਅਤੇ ਜੈਮੀ ਡੋਰਨਨ(Jamie Dornan) ਨਾਲ ਨਜ਼ਰ ਆਵੇਗੀ।

ਆਲੀਆ ਭੱਟ ਦੀ ਚੜ੍ਹਾਈ ਨੈੱਟਫਲਿਕਸ ਦੇ Heart Of Stone 'ਚ ਗੈਲ ਗਡੋਟ 'ਤੇ ਜੈਮੀ ਡੋਰਨਨ ਨਾਲ ਆਏਗੀ ਨਜ਼ਰ

ਉਂਝ ਆਲੀਆ ਭੱਟ ਦੇ ਹਾਲੀਵੁੱਡ ਸਿਨੇਮਾ 'ਚ ਡੈਬਿਊ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਸੀ। ਅਜਿਹੇ 'ਚ ਹੁਣ ਇਸ ਖ਼ਬਰ ਦੀ ਅਧਿਕਾਰਤ ਪੁਸ਼ਟੀ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇੰਨਾ ਹੀ ਨਹੀਂ Netflix India ਦਾ ਟਵੀਟ ਅੰਨ੍ਹੇਵਾਹ ਵਾਇਰਲ ਹੋ ਰਿਹਾ ਹੈ। ਅਭਿਨੇਤਰੀ ਦੇ ਪ੍ਰਸ਼ੰਸਕ ਇਸ ਨੂੰ ਨਾ ਸਿਰਫ ਪਸੰਦ ਕਰ ਰਹੇ ਹਨ ਬਲਕਿ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਇਸ ਦੇ ਨਾਲ ਹੀ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ, ਅਦਾਕਾਰਾ ਦੀ ਇਹ ਫ਼ਿਲਮ ਬਾਕਸ ਆਫਿਸ 'ਤੇ ਕਾਫੀ ਕਮਾਈ ਕਰ ਰਹੀ ਹੈ। ਇੰਨਾ ਹੀ ਨਹੀਂ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਭਾਰਤ 'ਚ 100 ਕਰੋੜ ਰੁਪਏ ਦੀ ਕਮਾਈ ਕਰਨ ਵੱਲ ਦੌੜ ਰਹੀ ਹੈ।

ਇਹ ਵੀ ਪੜ੍ਹੋ:  ਦਿਲ ਦਹਿਲਾ ਦੇਣ ਵਾਲਾ 'ਆਨਰ ਕਿਲਿੰਗ' ਦਾ ਮਾਮਲਾ ਆਇਆ ਸਾਹਮਣੇ

ਦਿਲ ਦਹਿਲਾ ਦੇਣ ਵਾਲਾ 'ਆਨਰ ਕਿਲਿੰਗ' ਦਾ ਮਾਮਲਾ ਆਇਆ ਸਾਹਮਣੇ

ਹੁਸੈਨ ਜ਼ੈਦੀ ਦੇ ਨਾਵਲ 'ਮਾਫੀਆ ਕਵੀਨਜ਼ ਆਫ ਮੁੰਬਈ' 'ਤੇ ਆਧਾਰਿਤ ਗੰਗੂਬਾਈ ਕਾਠੀਆਵਾੜੀ ਸ਼ੁੱਕਰਵਾਰ 25 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਇਸ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਆਲੀਆ ਭੱਟ ਅਤੇ ਅਜੇ ਦੇਵਗਨ ਤੋਂ ਇਲਾਵਾ, ਫਿਲਮ ਵਿੱਚ ਵਿਜੇ ਰਾਜ਼, ਸ਼ਾਂਤਨੂ ਮਹੇਸ਼ਵਰੀ ਅਤੇ ਸੀਮਾ ਪਾਹਵਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਵੈਸੇ, ਫਿਲਮ ਗੰਗੂਬਾਈ ਕਾਠੀਆਵਾੜੀ ਵਿੱਚ ਆਲੀਆ ਦਾ ਗੰਗੂਬਾਈ ਸਟਾਈਲ ਵੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

-PTC News

Related Post