#LockdownIndia: ਦੇਸ਼ ਭਰ 'ਚ ਰੇਲ ਅਤੇ ਹਵਾਈ ਸੇਵਾਵਾਂ 3 ਮਈ ਤੱਕ ਰੱਦ, ਲਾਕਡਾਊਨ ਵਧਾਉਣ ਤੋਂ ਬਾਅਦ ਲਿਆ ਵੱਡਾ ਫ਼ੈਸਲਾ

By  Shanker Badra April 14th 2020 01:12 PM

#LockdownIndia: ਦੇਸ਼ ਭਰ 'ਚ ਰੇਲ ਅਤੇ ਹਵਾਈ ਸੇਵਾਵਾਂ 3 ਮਈ ਤੱਕ ਰੱਦ, ਲਾਕਡਾਊਨ ਵਧਾਉਣ ਤੋਂ ਬਾਅਦ ਲਿਆ ਵੱਡਾ ਫ਼ੈਸਲਾ:ਨਵੀਂ ਦਿੱਲੀ : ਪੀਐੱਮ ਮੋਦੀ ਦੇ ਲਾਕਡਾਊਨ ਵਧਾਉਣ ਦੇ ਫ਼ੈਸਲੇ ਤੋਂ ਬਾਅਦ ਰੇਲਵੇ ਨੇ 3 ਮਈ ਤੱਕ ਆਪਣੀ ਯਾਤਰੀ ਟਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਜਾਣਕਾਰੀ ਦਿੰਦਿਆਂ ਕਿਹਾ ਕਿ ਰੇਲਵੇ ਨੇ 3 ਮਈ ਤੱਕ ਆਪਣੀ ਯਾਤਰਾ ਰੇਲ ਸੇਵਾ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ 21 ਦਿਨਾਂ ਦੇ ਲਾਕਡਾਊਨ ਤਹਿਤ ਰੇਲਵੇ ਨੇ ਆਪਣੀ ਯਾਤਰਾ ਟਰੇਨਾਂ 14 ਅਪ੍ਰੈਲ ਤੱਕ ਕਰ ਦਿੱਤੀ ਸੀ।

ਇਸ ਦੇ ਨਾਲ ਹੀ ਰੇਲਵੇ ਦੇ ਫ਼ੈਸਲੇ ਤੋਂ ਬਾਅਦ ਹੁਣ ਦੇਸ਼ ਵਿਚ ਹਵਾਈ ਸੇਵਾਵਾਂ ਵੀ 3 ਮਈ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 3 ਮਈ ਨੂੰ ਰਾਤ 11.59 ਵਜੇ ਰੱਦ ਕਰ ਦਿੱਤੀਆਂ ਗਈਆਂ ਹਨ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸਵੇਰੇ 10 ਵਜੇ ਦੇਸ਼ ਵਾਸੀਆਂ ਦੇ ਨਾਂ ਆਪਣੇ ਸੰਬੋਧਨ ਦੌਰਾਨ 3 ਮਈ ਤੱਕ ਭਾਰਤ 'ਚ ਲਾਕਡਾਊਨ ਜਾਰੀ ਰਹਿਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਮਹਾਮਾਰੀ ਨੂੰ ਕਾਬੂ ਕਰਨ 'ਚ ਸਫ਼ਲ ਰਿਹਾ ਹੈ। ਇਸ ਤੋਂ ਪਹਿਲਾਂ ਇਹ ਲਾਕਡਾਊਨ 14 ਅਪ੍ਰੈਲ ਤੱਕ ਲਾਗੂ ਸੀ।

-PTCNews

Related Post