ਅਗਲੇ ਛੇ ਮਹੀਨਿਆਂ 'ਚ ਅਫਗਾਨਿਸਤਾਨ ਵਿੱਚ ਬੰਦ ਹੋਣਗੇ ਸਾਰੇ ਮੀਡੀਆ ਚੈਨਲਸ

By  Jasmeet Singh February 23rd 2022 06:26 PM

ਕਾਬੁਲ (ਅਫਗਾਨਿਸਤਾਨ): ਤਾਲਿਬਾਨ ਦੇ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਮੀਡੀਆ ਦੀ ਆਰਥਿਕ ਚੁਣੌਤੀ 'ਤੇ ਚਿੰਤਾ ਜ਼ਾਹਰ ਕਰਦਿਆਂ, ਅਫਗਾਨਿਸਤਾਨ ਜਰਨਲਿਸਟ ਐਂਡ ਮੀਡੀਆ ਆਰਗੇਨਾਈਜੇਸ਼ਨ ਫੈਡਰੇਸ਼ਨ (ਏਜੇਐਮਓਐਫ) ਨੇ ਕਿਹਾ ਕਿ ਅਗਲੇ ਛੇ ਮਹੀਨਿਆਂ ਵਿੱਚ ਕੋਈ ਵੀ ਮੀਡੀਆ ਆਉਟਲੇਟ ਸਰਗਰਮ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਦੀਆਂ ਵਿੱਤੀ ਸਮੱਸਿਆਵਾਂ ਵੱਲ ਤੁਰੰਤ ਧਿਆਨ ਨਹੀਂ ਦਿੱਤਾ ਜਾਂਦਾ ਤੇ ਇਸਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚੇਗਾ। ਇਹ ਵੀ ਪੜ੍ਹੋ: ਅੱਜ ਰਾਤ 10 ਵਜੇ ਤੱਕ ਪੂਰੇ ਸ਼ਹਿਰ ਦੀ ਬਿਜਲੀ ਹੋ ਜਾਵੇਗੀ ਬਹਾਲ ਬੰਦ-ਹੋਣਗੇ-ਅਫਗਾਨਿਸਤਾਨ-ਦੇ-ਸਾਰੇ-ਮੀਡੀਆ-ਚੈਨਲਸ-1 ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ ਸੋਮਵਾਰ ਨੂੰ ਕਾਬੁਲ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੇ ਕਿਹਾ ਕਿ ਮੀਡੀਆ ਅਤੇ ਪੱਤਰਕਾਰਾਂ ਦਾ ਸਮਰਥਨ ਕਰਨ ਵਾਲੀਆਂ ਸੰਸਥਾਵਾਂ ਦੁਆਰਾ ਉਹਨਾਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ। ਏਜੇਐਮਓਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਾਲ ਅਗਸਤ ਦੇ ਅੱਧ ਵਿੱਚ ਦੇਸ਼ ਵਿੱਚ ਰਾਜਨੀਤਕ ਤਬਦੀਲੀ ਤੋਂ ਬਾਅਦ ਮੀਡੀਆ ਬਹੁਤ ਕਮਜ਼ੋਰ ਹੋ ਗਿਆ ਹੈ। ਉਨ੍ਹਾਂ ਕਿਹਾ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਜਾਣਕਾਰੀ ਤੱਕ ਪਹੁੰਚ ਕਰਨ ਵਿੱਚ ਵੀ ਅਨੇਕਾਂ ਮੁਸ਼ਕਲਾਂ ਆ ਰਹੀਆਂ ਹਨ। ਫੈਡਰੇਸ਼ਨ ਦੇ ਇੱਕ ਮੈਂਬਰ ਹੁਜਤੁੱਲਾ ਮੁਜੱਦਦੀ ਨੇ ਕਿਹਾ "ਅੱਜ ਕੁਝ ਮੀਡੀਆ ਆਊਟਲੈੱਟ ਬੰਦ ਹਨ ਅਤੇ ਪੱਤਰਕਾਰ ਬੇਰੁਜ਼ਗਾਰ ਹਨ। ਕੁਝ ਪੱਤਰਕਾਰਾਂ ਨੇ ਹੋਰ ਨੌਕਰੀਆਂ ਬਦਲ ਲਈਆਂ ਹਨ, ਪਰ ਕੁਝ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਮਿਲੇ ਹਨ। ਉਹ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਆਪਣੇ ਪਰਿਵਾਰਾਂ ਦਾ ਪੇਟ ਨਹੀਂ ਭਰ ਸਕਦੇ।" ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਫੈਡਰੇਸ਼ਨ ਨੇ ਇੱਕ ਬਿਆਨ ਵਿੱਚ ਤਾਲਿਬਾਨ ਨੂੰ ਮੀਡੀਆ ਨਾਲ ਸਬੰਧਤ ਉਲੰਘਣਾਵਾਂ ਦੀ ਜਾਂਚ ਕਰਨ ਵਾਲੀ ਕਮੇਟੀ ਦੀਆਂ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਤੱਕ ਪਹੁੰਚ ਕਰਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਬੰਦ-ਹੋਣਗੇ-ਅਫਗਾਨਿਸਤਾਨ-ਦੇ-ਸਾਰੇ-ਮੀਡੀਆ-ਚੈਨਲਸ-1 ਇੱਕ ਰਿਪੋਰਟਰ ਮੀਨਾ ਹਬੀਬ ਨੇ ਪੱਤਰਕਾਰਾਂ ਦਾ ਸਮਰਥਨ ਕਰਨ ਵਾਲੀਆਂ ਸੰਸਥਾਵਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਅਤੇ ਪੱਤਰਕਾਰਾਂ ਦਾ ਸਮਰਥਨ ਕਰਨ ਦੀ ਤਾਕੀਦ ਕਰਦਿਆਂ ਕਿਹਾ “ਜੇਕਰ ਪੈਸੇ ਦਾ ਸਹੀ ਪ੍ਰਬੰਧ ਕੀਤਾ ਗਿਆ ਹੁੰਦਾ ਤਾਂ ਅੱਜ ਕੋਈ ਵੀ ਰਿਪੋਰਟਰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰ ਰਿਹਾ ਹੁੰਦਾ ਅਤੇ ਬਹੁਤ ਸਾਰੇ ਆਉਟਲੈਟਾਂ ਨੇ ਕੰਮ ਕਰਨਾ ਬੰਦ ਨਹੀਂ ਕੀਤਾ ਹੁੰਦਾ। ਇਸ ਦੌਰਾਨ ਫੈਡਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਯੂਨਾਮਾ ਨੇ ਕਾਬੁਲ ਵਿੱਚ ਉਨ੍ਹਾਂ ਨਾਲ ਇੱਕ ਮੀਟਿੰਗ ਵਿੱਚ ਮੀਡੀਆ ਅਤੇ ਪੱਤਰਕਾਰਾਂ ਨੂੰ 600 ਮਿਲੀਅਨ ਡਾਲਰ ਦੇ ਫੰਡਾਂ ਤੋਂ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ ਜੋ ਯੂਰਪੀਅਨ ਯੂਨੀਅਨ ਨੇ ਅਫਗਾਨਿਸਤਾਨ ਵਿੱਚ ਮਨੁੱਖੀ ਸੰਕਟ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਹੈ। ਫੈਡਰੇਸ਼ਨ ਦੇ ਸੀਨੀਅਰ ਮੈਂਬਰ ਹਾਫਿਜ਼ੁੱਲਾ ਬਰਾਕਜ਼ਈ ਨੇ ਕਿਹਾ "ਮੀਡੀਆ ਆਉਟਲੈਟਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਯੋਗ ਕਿਵੇਂ ਬਣਾਇਆ ਜਾਵੇ, ਇਸ ਬਾਰੇ ਲਗਭਗ ਤਿੰਨ ਤੋਂ ਚਾਰ ਮਹੀਨੇ ਪਹਿਲਾਂ UNAMA ਨਾਲ ਸਾਡੀ ਮੀਟਿੰਗ ਵਿੱਚ UNAMA ਦੇ ਅਧਿਕਾਰੀਆਂ ਨੇ ਵਾਅਦਾ ਕੀਤਾ ਕਿ ਉਹ 600 ਮਿਲੀਅਨ ਡਾਲਰ ਦੇ ਲਾਭਪਾਤਰੀਆਂ ਦੀ ਸੂਚੀ ਵਿੱਚ ਮੀਡੀਆ ਅਤੇ ਪੱਤਰਕਾਰਾਂ ਨੂੰ ਸ਼ਾਮਲ ਕਰਨਗੇ ਜੋ EU ਪ੍ਰਦਾਨ ਕਰ ਰਿਹਾ ਹੈ।" ਬੰਦ-ਹੋਣਗੇ-ਅਫਗਾਨਿਸਤਾਨ-ਦੇ-ਸਾਰੇ-ਮੀਡੀਆ-ਚੈਨਲਸ-1 ਇਹ ਵੀ ਪੜ੍ਹੋ: ਗੈਂਗਸਟਰ ਗੁਰਜੰਟ ਜੰਟੀ ਤੇ ਅਰਸ਼ਦੀਪ ਡੱਲਾ ਦੇ ਗੁਰਗੇ ਕੀਤੇ ਗ੍ਰਿਫ਼ਤਾਰ ਸਾਬਕਾ ਗਣਤੰਤਰ ਸਰਕਾਰ ਦੇ ਪਤਨ ਤੋਂ ਬਾਅਦ ਮੀਡੀਆ ਆਊਟਲੇਟ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਸੈਂਕੜੇ ਆਊਟਲੈੱਟ ਬੰਦ ਹੋ ਚੁੱਕੇ ਹਨ। - ਏਐਨਆਈ ਦੇ ਸਹਿਯੋਗ ਨਾਲ -PTC News

Related Post