ਇਸ ਸਿੱਖ ਨੌਜਵਾਨ ਨੇ ਜਿੱਤਿਆ ਤਾਜ, ਅਮਰੀਕੀ ਹਵਾਈ ਫੌਜ 'ਚ ਦਾੜੀ-ਮੁੱਛ ਰੱਖਣ ਤੇ ਪਗੜੀ ਪਹਿਨ ਕੇ ਡਿਊਟੀ ਨਿਭਾਉਣ ਦੀ ਮਿਲੀ ਇਜਾਜ਼ਤ

By  Jashan A June 8th 2019 11:26 AM

ਇਸ ਸਿੱਖ ਨੌਜਵਾਨ ਨੇ ਜਿੱਤਿਆ ਤਾਜ, ਅਮਰੀਕੀ ਹਵਾਈ ਫੌਜ 'ਚ ਦਾੜੀ-ਮੁੱਛ ਰੱਖਣ ਤੇ ਪਗੜੀ ਪਹਿਨ ਕੇ ਡਿਊਟੀ ਨਿਭਾਉਣ ਦੀ ਮਿਲੀ ਇਜਾਜ਼ਤ,ਸੰਯੁਕਤ ਰਾਜ ਅਮਰੀਕਾ ਤੋਂ ਸਿੱਖਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਹਰ ਇੱਕ ਸਿੱਖ ਮਾਣ ਮਹਿਸੂਸ ਕਰੇਗਾ। ਦਰਅਸਲ, ਸੰਯੁਕਤ ਰਾਜ ਅਮਰੀਕਾ ਦੀ ਹਵਾਈ ਫੌਜ ਵਿੱਚ ਹਰਪ੍ਰੀਤ ਇੰਦਰ ਸਿੰਘ ਬਾਜਵਾ ਪਹਿਲਾ ਸਿੱਖ ਏਅਰਮੈਨ ਬਣ ਗਇਆ ਹੈ, ਜਿਹੜਾ ਦਾੜੀ-ਮੁੱਛ ਰੱਖਣ ਤੇ ਪਗੜੀ ਪਹਿਨ ਕੇ ਡਿਊਟੀ ਨਿਭਾ ਸਕਦਾ ਹੈ।

ਇਹ ਸਿੱਖ ਭਾਈਚਾਰੇ ਲਈ ਬੜੀ ਮਾਣ ਵਾਲੀ ਗੱਲ ਹੈ। ਹਰਪ੍ਰੀਤ ਇੰਦਰ ਸਿੰਘ ਬਾਜਵਾ ਨੂੰ ਧਾਰਮਿਕ ਪਹਿਚਾਣ ਨਾਲ ਸਰਗਰਮ ਡਿਊਟੀ ਨਿਭਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਹੋਰ ਪੜ੍ਹੋ:ਬਾਗ਼ੀ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਨੂੰ ਪੁਲਿਸ ਨੇ ਨਸ਼ਾ ਛੁਡਾਊ ਕੇਂਦਰ ‘ਚ ਭੇਜਿਆ

ਇਸ ਤੋਂ ਪਹਿਲਾ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਸੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਏਅਰਮੈਨ ਹਰਪ੍ਰੀਤ ਇੰਦਰ ਸਿੰਘ ਬਾਜਵਾ 2017 ਵਿਚ ਯੂ.ਐਸ. ਏਅਰ ਫੋਰਸ ਵਿਚ ਸ਼ਾਮਲ ਹੋਏ ਸਨ।

-PTC News

Related Post