ਅਮਰੀਕਾ 'ਚ ਭਾਰਤੀ ਮੂਲ ਦੀ ਕੁੜੀ ਨਾਲ ਵਾਪਰਿਆ ਹਾਦਸਾ, ਹੋਈ ਮੌਤ

By  Joshi October 15th 2017 04:03 PM

ਨਿਊਯਾਰਕ (America) ਸ਼ਹਿਰ ਵਿਚ ਇੱਕ ਭਿਆਨਕ ਹਾਦਸੇ 'ਚ ਭਾਰਤੀ (Indian) ਮੂਲ ਦੀ ਇਕ ਔਰਤ ਦੀ ਮੌਤ ਹੋ ਗਈ ਹੈ। ਇਸ ਹਾਦਸੇ (accident) ਦੌਰਾਨ ਕਾਰ 'ਚ ਅੱਗ ਲੱਗ ਗਈ ਸੀ, ਜਿਸ ਵਿੱਚ ਉਹ ਔਰਤ ਕਾਫੀ ਸੜ੍ਹ ਗਈ ਸੀ। ਬਚਾਉਣ ਦੀ ਬਜਾਏ ਉਸਦੀ ਕਾਰ ਦਾ ਡਰਾਈਵਰ ਉਸ ਨੂੰ ਛੱਡ ਕੇ ਦੌੜ ਗਿਆ ਸੀ। ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਅੰਗਰੇਜੀ ਅਖਬਾਰ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਵਾਪਰਿਆ।

ਦੱਸਣਯੋਗ ਹੈ ਕਿ ਬਚਾਅ ਕਰਮੀਆਂ ਵੱਲੋਂ ਹਰਲੀਨ ਗ੍ਰੇਵਾਲ (25) ਦੀ ਸੜੀ ਲਾਸ਼ ਨੂੰ ਜਲੀ ਹੋਈ ਹਾਲਤ 'ਚ ਕਾਰ ਵਿੱਚੋਂ ਬਰਾਮਦ ਕੀਤਾ ਗਿਆ ਸੀ।  ਗੱਡੀ ਦੇ ਡ੍ਰਾਈਵਰ ਦੀ ਪਛਾਣ 23 ਸਾਲਾ ਸਈਦ ਅਹਿਮਦ ਵਜੋਂ ਕੀਤੀ ਗਈ ਹੈ। ਅੱਗ ਲੱਗਣ ਕਾਰਨ ਉਸ ਦੇ ਹੱਥ-ਪੈਰ ਵੀ ਝੁਲਸ ਗਏ ਸਨ।

ਗੱਡੀ ਦੇ ਡ੍ਰਾਈਵਰ 'ਤੇ ਕਤਲ ਅਤੇ ਹੋਰ ਕਈ ਦੋਸ਼ ਲੱਗੇ ਹਨ ਅਤੇ ਸੂਤਰਾਂ ਮੁਤਾਬਕ ਉਸਨੇ ਸ਼ਰਾਬ ਵੀ ਪੀਤੀ ਹੋਈ ਸੀ। ਇਸਦੇ ਨਾਲ ਹੀ ਉਹ ਗੈਰ ਕਾਨੂੰਨੀ ਢੰਗ ਨਾਲ ਡਰਾਈਵਿੰਗ ਕਰ ਰਿਹਾ ਸੀ ਕਿਉਂਕਿ ਉਸਦਾ ਲਾਇਸੰਸ ਰੱਸ ਹੋ ਚੁੱਕਾ ਸੀ।

ਜਿੱਥੇ ਇੱਕ ਪਾਸੇ ਦੋਸ਼ੀ ਦੇ ਭਰਾ ਵੱਲੋਂ ਇਹ ਕਹਿ ਕੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸਦੇ ਭਰਾ ਨੇ ਗਰੇਵਾਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਉਥੇ ਹੀ ਮੌਕੇ 'ਤੇ ਮੌਜੂਦ ਗਵਾਹਾਂ ਦਾ ਕਹਿਣਾ ਹੈ ਕਿ ਗੱਡੀ ਡਿਵਾਈਡਰ 'ਚ ਟਰਰਾਉਣ ਕਾਰਨ ਇਹ ਹਾਦਸਾ ਵਾਪਰਿਆ ਹੈ।

—PTC News

Related Post