'ਹਾਓਡੀ ਮੋਦੀ' ਲਈ ਇਕੱਠੇ ਹੋਣਾ ਸ਼ੁਰੂ ਹੋਏ ਲੋਕ, ਥੋੜੀ ਦੇਰ 'ਚ ਪ੍ਰੋਗਰਾਮ ਹੋਵੇਗਾ ਸ਼ੁਰੂ

By  Jashan A September 22nd 2019 07:20 PM

'ਹਾਓਡੀ ਮੋਦੀ' ਲਈ ਇਕੱਠੇ ਹੋਣਾ ਸ਼ੁਰੂ ਹੋਏ ਲੋਕ, ਥੋੜੀ ਦੇਰ 'ਚ ਪ੍ਰੋਗਰਾਮ ਹੋਵੇਗਾ ਸ਼ੁਰੂ,ਹਿਊਸਟਨ: ਦੇਸ਼ ਦੇ ਪ੍ਰਧਾਨ ,ਮੰਤਰੀ ਨਰੇਂਦਰ ਮੋਦੀ ਅਮਰੀਕਾ ਦੌਰੇ 'ਤੇ ਹਨ। ਜਿਸ ਦੌਰਾਨ ਅੱਜ ਉਹ 'ਹਾਓਡੀ ਮੋਦੀ' ਪ੍ਰੋਗਰਾਮ 'ਚ ਲੋਕਾਂ ਨੂੰ ਸੰਬੋਧਨ ਕਰਨਗੇ। ਅਮਰੀਕਾ ਦਾ ਸ਼ਹਿਰ ਹਿਊਸਟਨ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਤਿਆਰ ਹੈ। ਭਾਰਤੀ ਸਮੇਂ ਮੁਤਾਬਕ ਰਾਤ ਕਰੀਬ ਸਾਢੇ 8 ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ। ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਸਟੇਡੀਅਮ 'ਚ ਆਉਣਾ ਸ਼ੁਰੂ ਹੋ ਗਿਆ ਹੈ। ਹੋਰ ਪੜ੍ਹੋ:ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਬੋਰਿਸ ਜਾਨਸਨ https://twitter.com/ANI/status/1175732344780550144?s=20 ਹਿਊਸਟਨ 'ਚ ਹੋਣ ਵਾਲੇ ਇਸ 'ਹਾਓਡੀ ਮੋਦੀ' ਪ੍ਰੋਗਰਾਮ ਲਈ 50 ਹਜ਼ਾਰ ਤੋਂ ਵਧੇਰੇ ਭਾਰਤੀ-ਅਮਰੀਕੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ ਪ੍ਰੋਗਰਾਮ 'ਚ ਖੁਦ ਅਮਰੀਕੀ ਰਾਸ਼ਟਰਪਤੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣ ਲਈ ਆ ਰਹੇ ਹਨ ਤੇ ਇਸ ਦੌਰਾਨ ਉਹ ਭਾਰਤ ਤੇ ਭਾਰਤੀਆਂ ਨੂੰ ਸੰਬੋਧਿਤ ਕਰਦਿਆਂ ਭਾਸ਼ਣ ਵੀ ਦੇਣਗੇ। -PTC News

Related Post