ਅਮਰੀਕਾ 'ਚ ਭਾਰਤੀ ਇੰਜੀਨੀਅਰ ਨੂੰ ਲੁਟੇਰਿਆਂ ਨੇ ਮਾਰੀ ਗੋਲ਼ੀ ,ਹਾਲਤ ਗੰਭੀਰ

By  Shanker Badra January 7th 2019 09:27 AM

ਅਮਰੀਕਾ 'ਚ ਭਾਰਤੀ ਇੰਜੀਨੀਅਰ ਨੂੰ ਲੁਟੇਰਿਆਂ ਨੇ ਮਾਰੀ ਗੋਲ਼ੀ ,ਹਾਲਤ ਗੰਭੀਰ:ਮਿਸ਼ੀਗਨ : ਅਮਰੀਕਾ ਵਿੱਚ ਮਿਸ਼ੀਗਨ ਸੂਬੇ ਦੇ ਸ਼ਹਿਰ ਡੈਟ੍ਰਾਇਟ 'ਚ ਇੱਕ ਭਾਰਤੀ ਇੰਜੀਨੀਅਰ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਘਟਨਾ ਬੀਤੀ 3 ਜਨਵਰੀ ਨੂੰ ਅਮਰੀਕਾ ਦੀ ਮਿਸ਼ੀਗਨ ਸਟੇਟ ਦੇ ਡੈਟ੍ਰਾਇਟ 'ਚ ਵਾਪਰੀ ਹੈ। [caption id="attachment_236897" align="aligncenter" width="300"]America Indian engineer Shri krishna Robbers shoot Condition serious ਅਮਰੀਕਾ 'ਚ ਭਾਰਤੀ ਇੰਜੀਨੀਅਰ ਨੂੰ ਲੁਟੇਰਿਆਂ ਨੇ ਮਾਰੀ ਗੋਲ਼ੀ ,ਹਾਲਤ ਗੰਭੀਰ[/caption] ਜਾਣਕਾਰੀ ਮੁਤਾਬਕ ਜ਼ਖ਼ਮੀ ਭਾਰਤੀ ਇੰਜੀਨੀਅਰ ਦੀ ਸ਼ਨਾਖ਼ਤ ਸਾਈਂ ਕ੍ਰਿਸ਼ਨਾ ਵਜੋਂ ਹੋਈ ਹੈ, ਜੋ ਮੂਲ ਰੂਪ 'ਚ ਤੇਲੰਗਾਨਾ ਦਾ ਨਿਵਾਸੀ ਹੈ।ਉਹ ਇਲੈਕਟ੍ਰੀਕਲ ਇੰਜੀਨੀਅਰ ਹੈ। [caption id="attachment_236899" align="aligncenter" width="300"]America Indian engineer Shri krishna Robbers shoot Condition serious ਅਮਰੀਕਾ 'ਚ ਭਾਰਤੀ ਇੰਜੀਨੀਅਰ ਨੂੰ ਲੁਟੇਰਿਆਂ ਨੇ ਮਾਰੀ ਗੋਲ਼ੀ ,ਹਾਲਤ ਗੰਭੀਰ[/caption] ਜਾਣਕਾਰੀ ਅਨੁਸਾਰ ਬੀਤੀ 3 ਜਨਵਰੀ ਦੀ ਅੱਧੀ ਰਾਤ ਜਦੋਂ ਕ੍ਰਿਸ਼ਨਾ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਕੁੱਝ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।ਉਨ੍ਹਾਂ ਲੁਟੇਰਿਆਂ ਨੇ ਕਾਰ, ਬਟੂਆ ਤੇ ਹੋਰ ਸਮਾਨ ਲੁੱਟਣ ਤੋਂ ਬਾਅਦ ਕ੍ਰਿਸ਼ਨਾ ਨੂੰ ਗੋਲੀ ਮਾਰ ਦਿੱਤੀ।ਜਿਸ ਤੋਂ ਬਾਅਦ ਅੱਧੀ ਰਾਤ ਨੂੰ ਕਿਸੇ ਰਾਹਗੀਰ ਨੇ ਕ੍ਰਿਸ਼ਨਾ ਨੂੰ ਹਸਪਤਾਲ ਪਹੁੰਚਾਇਆ ਅਤੇ ਜਿਥੇ ਡਾਕਟਰਾਂ ਵੱਲੋਂ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। [caption id="attachment_236898" align="aligncenter" width="300"]America Indian engineer Shri krishna Robbers shoot Condition serious ਅਮਰੀਕਾ 'ਚ ਭਾਰਤੀ ਇੰਜੀਨੀਅਰ ਨੂੰ ਲੁਟੇਰਿਆਂ ਨੇ ਮਾਰੀ ਗੋਲ਼ੀ ,ਹਾਲਤ ਗੰਭੀਰ[/caption] ਜ਼ਿਕਰਯੋਗ ਹੈ ਕਿ ਕ੍ਰਿਸ਼ਨਾ ਦੇ ਇਲਾਜ ਲਈ ਤਕਰੀਬਨ ਢਾਈ ਲੱਖ ਡਾਲਰ ਦਾ ਖ਼ਰਚਾ ਆਉਣਾ ਹੈ ਤੇ ਜਿਸ ਲਈ ਫ਼ੇਸਬੁੱਕ `ਤੇ ਪੇਜ ਬਣਾ ਕੇ ਸਹਾਇਤਾ ਮੰਗੀ ਜਾ ਰਹੀ ਹੈ ਤੇ ਹੁਣ ਤੱਕ ਫੇਸਬੁੱਕ ਰਾਹੀਂ ਲੱਗਭਗ ਸਵਾ ਲੱਖ ਡਾਲਰ ਦੀ ਮਦਦ ਮਿਲ ਵੀ ਚੁੱਕੀ ਹੈ। -PTCNews

Related Post