ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕਾਨਫਰੰਸ 'ਚ ਪਹੁੰਚੇ ਅਮਿਤ ਸ਼ਾਹ, ਨਸ਼ੇ ਦੀ ਸਮੱਸਿਆ 'ਤੇ ਕੀਤੀ ਚਰਚਾ

By  Jasmeet Singh July 30th 2022 02:57 PM -- Updated: July 30th 2022 05:17 PM

ਚੰਡੀਗੜ੍ਹ, 30 ਜੁਲਾਈ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਡਰੱਗ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ਕਾਨਫਰੰਸ ਵਿਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੇ ਦਿੱਤੇ ਗਏ ਸੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਹੇਠ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਆਜ਼ਾਦੀ ਦੇ 75 ਸਾਲਾਂ 'ਤੇ 75,000 ਕਿਲੋ ਨਸ਼ੇ ਨੂੰ ਨਸ਼ਟ ਕਰਨ ਦਾ ਪ੍ਰਣ ਲਿਆ ਸੀ। ਇਹ ਪਹਿਲੀ ਅਜਿਹੀ ਰਾਸ਼ਟਰੀ ਕਾਨਫਰੰਸ ਹੈ ਜਿੱਥੇ ਕੇਂਦਰੀ ਗ੍ਰਹਿ ਮੰਤਰੀ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਅਤੇ ਵੱਖ-ਵੱਖ ਡਰੱਗ ਇਨਫੋਰਸਮੈਂਟ ਏਜੰਸੀਆਂ ਸਾਰੇ ਇੱਕ ਪਲੇਟਫਾਰਮ 'ਤੇ ਸਨ। ਦੇਸ਼ ਭਰ ਵਿੱਚ ਚਾਰ ਵੱਖ-ਵੱਖ ਥਾਵਾਂ 'ਤੇ NCB ਟੀਮਾਂ ਇਸ ਪ੍ਰੋਗਰਾਮ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ 30,000 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ। NCB ਨੇ 1 ਜੂਨ ਤੋਂ ਡਰੱਗ ਨਿਪਟਾਰੇ ਦੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ 29 ਜੁਲਾਈ ਤੱਕ 11 ਵੱਖ-ਵੱਖ ਰਾਜਾਂ ਵਿੱਚ NCB ਟੀਮਾਂ ਦੁਆਰਾ 51,217.8402 ਕਿਲੋ ਨਸ਼ੀਲੇ ਪਦਾਰਥਾਂ ਦਾ ਨੂੰ ਨਸ਼ਟ ਕੀਤਾ ਗਿਆ ਹੈ। ਗ੍ਰਹਿ ਮੰਤਰੀ ਦੇ ਸਾਹਮਣੇ ਕੁੱਲ 30,468.784 ਕਿਲੋ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ ਗਿਆ, ਕੁੱਲ ਮਾਤਰਾ NCB ਦੇ ਟੀਚੇ ਨੂੰ ਪਾਰ ਕਰਦੇ ਹੋਏ ਲਗਭਗ 81,686.6242 ਕਿਲੋ ਤੱਕ ਪਹੁੰਚ ਗਈ, ਜੋ ਕਿ ਨਸ਼ਾ ਮੁਕਤ ਭਾਰਤ ਦੀ ਲੜਾਈ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਕਾਨਫਰੰਸ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਮੁੱਖ ਮੰਤਰੀ, ਚੰਡੀਗੜ੍ਹ ਦੇ ਪ੍ਰਸ਼ਾਸਕ, ਬੀਐਸਐਫ, ਐਨਆਈਏ ਅਤੇ ਐਨਸੀਬੀ ਦੇ ਅਧਿਕਾਰੀ ਅਤੇ ਨਾਲ ਹੀ ਸਬੰਧਤ ਰਾਜਾਂ ਦੇ ਏਐਨਟੀਐਫ ਮੁਖੀ ਅਤੇ ਐਨਸੀਆਰਡੀ ਦੇ ਮੈਂਬਰ ਵੀ ਹਾਜ਼ਰ ਸਨ। -PTC News

Related Post