ਅਮਿਤ ਸ਼ਾਹ ਦਾ ਵੱਡਾ ਬਿਆਨ , ਇੱਕ ਕਾਰਡ ਦੇ ਅੰਦਰ ਹੀ ਹੋਵੇ ਡ੍ਰਾਇਵਿੰਗ ਲਾਇਸੈਂਸ , ਪਾਸਪੋਰਟ, ਆਧਾਰ, ਵੋਟਰ ਕਾਰਡ

By  Shanker Badra September 23rd 2019 04:06 PM

ਅਮਿਤ ਸ਼ਾਹ ਦਾ ਵੱਡਾ ਬਿਆਨ , ਇੱਕ ਕਾਰਡ ਦੇ ਅੰਦਰ ਹੀ ਹੋਵੇ ਡ੍ਰਾਇਵਿੰਗ ਲਾਇਸੈਂਸ , ਪਾਸਪੋਰਟ, ਆਧਾਰ, ਵੋਟਰ ਕਾਰਡ:ਜਦੋਂ ਤੋਂ ਭਾਜਪਾ ਨੇ ਮੁੜ ਸੱਤਾ ਸੰਭਾਲੀ ਹੈ ਤਾਂ ਵੱਡੇ -ਵੱਡੇ ਫੈਸਲੇ ਲਏ ਜਾ ਰਹੇ ਹਨ। ਇਸ ਦੇ ਲਈ ਚਾਹੇ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਨੂੰ ਹਟਾਉਣਾ ਹੈ ਜਾਂ ਟ੍ਰਿਪਲ ਤਾਲਕ ਵਰਗੇ ਵੱਡੇ ਬਿੱਲਾਂ ਨੂੰ ਪਾਸ ਕਰਨਾ ਹੈ।  ਇਸ ਕੜੀ ਤਹਿਤ ਹੁਣ ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ।

Amit Shah Proposes Idea Of Multipurpose ID Card ਅਮਿਤ ਸ਼ਾਹ ਦਾ ਵੱਡਾ ਬਿਆਨ , ਇੱਕ ਕਾਰਡ ਦੇ ਅੰਦਰ ਹੀ ਹੋਵੇ ਡ੍ਰਾਇਵਿੰਗ ਲਾਇਸੈਂਸ , ਪਾਸਪੋਰਟ, ਆਧਾਰ, ਵੋਟਰ ਕਾਰਡ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਲਟੀਪਰਪਜ਼ ਆਈਡੀ ਕਾਰਡ ਦੀ ਗੱਲ ਕੀਤੀ ਹੈ। ਇਸ ਕਾਰਡ ਵਿਚ ਪਾਸਪੋਰਟ, ਡ੍ਰਾਇਵਿੰਗ ਲਾਇਸੈਂਸ ,ਆਧਾਰ ,ਵੋਟਰ ਕਾਰਡ ਅਤੇ ਬੈਂਕ ਖਾਤੇ ਜਿਹੀਆਂ ਸਾਰੀਆਂ ਸਹੂਲਤਾਂ ਵਾਲੇ ਬਹੁ-ਮੰਤਵੀ ਸ਼ਨਾਖਤੀ ਕਾਰਡ ਦੇ ਵਿਚਾਰ ਨੂੰ ਹੁਲਾਰਾ ਦਿੱਤਾ। ਦੇਸ਼ ਵਿਚ ਇਸ ਸਮੇਂ ਬਹੁਤ ਸਾਰੇ ਆਈਡੀ ਕਾਰਡ ਹਨ, ਜਿਵੇਂ ਕਿ ਆਧਾਰ, ਪਾਸਪੋਰਟ ਅਤੇ ਵੋਟਰ ਕਾਰਡ, ਜਿਨ੍ਹਾਂ ਨੂੰ ਐਡਰੈੱਸ ਤੇ ਫੋਟੋ ਪਛਾਣ ਪੱਤਰ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ।

Amit Shah Proposes Idea Of Multipurpose ID Card ਅਮਿਤ ਸ਼ਾਹ ਦਾ ਵੱਡਾ ਬਿਆਨ , ਇੱਕ ਕਾਰਡ ਦੇ ਅੰਦਰ ਹੀ ਹੋਵੇ ਡ੍ਰਾਇਵਿੰਗ ਲਾਇਸੈਂਸ , ਪਾਸਪੋਰਟ, ਆਧਾਰ, ਵੋਟਰ ਕਾਰਡ

ਹਰ 10 ਸਾਲ ਬਾਅਦ ਹੋਣ ਵਾਲੀ ਮਰਦਮਸ਼ੁਮਾਰੀ ਵੀ ਸਾਲ 2021 'ਚ ਹੋਣੀ ਹੈ। ਇਸੇ ਦੌਰਾਨ ਅਮਿਤ ਸ਼ਾਹ ਨੇ ਦੱਸਿਆ ਕਿ 2021 ਦੀ ਮਰਦਮਸ਼ੁਮਾਰੀ ਘਰ-ਘਰ ਜਾ ਕੇ ਨਹੀਂ ਬਲਕਿ ਮੋਬਾਈਲ ਐਪ ਜ਼ਰੀਏ ਹੋਵੇਗੀ। ਉਨ੍ਹਾਂ ਕਿਹਾ ਕਿ ਕੋਈ ਅਜਿਹਾ ਸਿਸਟਮ ਵੀ ਹੋਣਾ ਚਾਹੀਦੈ ਜਿਸ ਵਿਚ ਕਿਸੇ ਵਿਅਕਤੀ ਦੀ ਮੌਤ ਹੋਣ 'ਤੇ ਇਹ ਜਾਣਕਾਰੀ ਆਪਣੇ-ਆਪ ਪਾਪੂਲੇਸ਼ਨ ਡੈਟਾ 'ਚ ਜੁੜ ਜਾਵੇ।

Amit Shah Proposes Idea Of Multipurpose ID Card ਅਮਿਤ ਸ਼ਾਹ ਦਾ ਵੱਡਾ ਬਿਆਨ , ਇੱਕ ਕਾਰਡ ਦੇ ਅੰਦਰ ਹੀ ਹੋਵੇ ਡ੍ਰਾਇਵਿੰਗ ਲਾਇਸੈਂਸ , ਪਾਸਪੋਰਟ, ਆਧਾਰ, ਵੋਟਰ ਕਾਰਡ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਗਿੱਦੜਬਾਹਾ ਦੀ ਅਦਾਲਤ ‘ਚ ਇਸਤਗਾਸਾ ਦਾਇਰ

ਅਮਿਤ ਸ਼ਾਹ ਨੇ ਇਨ੍ਹਾਂ ਸਾਰਿਆਂ ਨੂੰ ਇਕ ਕਾਰਡ ਵਿਚ ਜੋੜਨ ਲਈ ਕਿਹਾ ਹੈ।ਜਿਸ ਦੇ ਲਈ ਮੋਬਾਈਲ ਐਪ ਰਾਹੀਂ ਮਰਦਮਸ਼ੁਮਾਰੀ 2021 ਦੇ ਅੰਕੜੇ ਇਕੱਠੇ ਕੀਤੇ ਜਾਣਗੇ।ਗ੍ਰਹਿ ਮੰਤਰੀ ਦੁਆਰਾ ਦਿੱਤੇ ਵਿਚਾਰ ਅਨੁਸਾਰ ਦੇਸ਼, ਆਧਾਰ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਵੋਟਰ ਕਾਰਡ ਵਰਗੇ ਵਿਅਕਤੀਗਤ ਕਾਰਡਾਂ ਦੀ ਥਾਂ ਹੁਣ ਇਕ ਕਾਰਡ ਬਣਾਇਆ ਜਾਣਾ ਚਾਹੀਦਾ ਹੈ।ਇਸ ਦੇ ਤਹਿਤ ਸਾਰੇ ਕਾਰਡ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ ,ਸਿਰਫ ਇਹ ਹੀ ਨਹੀਂ, ਉਸਨੇ ਇਹ ਵਿਚਾਰ ਵੀ ਦਿੱਤਾ ਕਿ ਬੈਂਕ ਖਾਤੇ ਨੂੰ ਵੀ ਇਸ ਕਾਰਡ ਨਾਲ ਜੋੜਿਆ ਜਾਣਾ ਚਾਹੀਦਾ ਹੈ।

-PTCNews

Related Post