PM ਮੋਦੀ ਦਾ ਜਨਮ ਦਿਨ ਮਨਾਉਣ ਲਈ BJP ਵੱਲੋਂ 'ਸੇਵਾ ਸਪਤਾਹ' ਮੁਹਿੰਮ ਸ਼ੁਰੂ , ਅਮਿਤ ਸ਼ਾਹ ਨੇ ਏਮਜ਼ 'ਚ ਲਗਾਇਆ ਝਾੜੂ

By  Shanker Badra September 14th 2019 10:27 AM

PM ਮੋਦੀ ਦਾ ਜਨਮ ਦਿਨ ਮਨਾਉਣ ਲਈ BJP ਵੱਲੋਂ 'ਸੇਵਾ ਸਪਤਾਹ' ਮੁਹਿੰਮ ਸ਼ੁਰੂ , ਅਮਿਤ ਸ਼ਾਹ ਨੇ ਏਮਜ਼ 'ਚ ਲਗਾਇਆ ਝਾੜੂ:ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਵੱਲੋਂ ਸੇਵਾ ਸਪਤਾਹ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਅੱਜ ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਏਮਜ਼ ਵਿਚ ਝਾੜੂ ਪੋਚਾ ਲਗਾਇਆ ਗਿਆ ਤੇ ਏਮਜ਼ ਵਿਚ ਦਾਖਲ ਬੱਚਿਆਂ ਨੂੰ ਫਲ ਵੰਡੇ ਗਏ।

Amit Shah sweeps the floor in AIIMS as part of the party's 'Seva Saptah'campaign PM ਮੋਦੀ ਦਾ ਜਨਮ ਦਿਨ ਮਨਾਉਣ ਲਈBJP ਵੱਲੋਂ 'ਸੇਵਾ ਸਪਤਾਹ' ਮੁਹਿੰਮ ਸ਼ੁਰੂ , ਅਮਿਤ ਸ਼ਾਹ ਨੇ ਏਮਜ਼ 'ਚ ਲਗਾਇਆ ਝਾੜੂ

ਇਸ ਦੌਰਾਨ ਅਮਿਤ ਸ਼ਾਹ ਨਾਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਮੌਜੂਦ ਸਨ।ਇਸ ਸਮੇਂ ਦੌਰਾਨ ਅਮਿਤ ਸ਼ਾਹ ਅਤੇ ਜੇਪੀ ਨੱਡਾ ਨੇ ਵੀ ਏਮਜ਼ ਵਿੱਚ ਸਫਾਈ ਮੁਹਿੰਮ ਚਲਾਈ ਹੈ। ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਵਿਜੇ ਗੋਇਲ ਅਤੇ ਦਿੱਲੀ ਦੇ ਵਿਧਾਇਕ ਵਿਜੇਂਦਰ ਗੁਪਤਾ ਵੀ ਸਨ।

Amit Shah sweeps the floor in AIIMS as part of the party's 'Seva Saptah'campaign PM ਮੋਦੀ ਦਾ ਜਨਮ ਦਿਨ ਮਨਾਉਣ ਲਈBJP ਵੱਲੋਂ 'ਸੇਵਾ ਸਪਤਾਹ' ਮੁਹਿੰਮ ਸ਼ੁਰੂ , ਅਮਿਤ ਸ਼ਾਹ ਨੇ ਏਮਜ਼ 'ਚ ਲਗਾਇਆ ਝਾੜੂ

ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਸੇਵਾ ਅਤੇ ਗਰੀਬਾਂ ਲਈ ਕੰਮ ਕਰਨ ਲਈ ਸਮਰਪਿਤ ਕੀਤਾ ਹੈ। ਇਸ ਲਈ ਪਾਰਟੀ ਨੇ ਫੈਸਲਾ ਲਿਆ ਹੈ ਕਿ ਉਸ ਦਾ ਜਨਮ ਦਿਨ ਸੇਵਾ ਵੀਕ ਵਜੋਂ ਮਨਾਇਆ ਜਾਣਾ ਚਾਹੀਦਾ ਹੈ।

Amit Shah sweeps the floor in AIIMS as part of the party's 'Seva Saptah'campaign PM ਮੋਦੀ ਦਾ ਜਨਮ ਦਿਨ ਮਨਾਉਣ ਲਈBJP ਵੱਲੋਂ 'ਸੇਵਾ ਸਪਤਾਹ' ਮੁਹਿੰਮ ਸ਼ੁਰੂ , ਅਮਿਤ ਸ਼ਾਹ ਨੇ ਏਮਜ਼ 'ਚ ਲਗਾਇਆ ਝਾੜੂ

ਦੱਸ ਦੇਈਏ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਹੈ। ਇਸ ਮੌਕੇ ਪਾਰਟੀ ਨੇ 14 ਤੋਂ 20 ਸਤੰਬਰ ਤੱਕ (ਸੇਵਾ ਸਪਤਾਹ ) ਸੇਵਾ ਹਫ਼ਤਾ ਮਨਾਉਣ ਦਾ ਫੈਸਲਾ ਕੀਤਾ ਹੈ। ਅਮਿਤ ਸ਼ਾਹ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਏਮਜ਼ ਵਿੱਚ ਮਰੀਜ਼ਾਂ ਦੀ ਦੇਖ ਭਾਲ ਕਰਕੇ ਅਤੇ ਉਨ੍ਹਾਂ ਨੂੰ ਫਲ ਦੇ ਕੇ ਕੀਤੀ ਹੈ।

-PTCNews

Related Post