ਅਮਿਤ ਸ਼ਾਹ 13 ਫਰਵਰੀ ਨੂੰ ਚੋਣ ਪ੍ਰਚਾਰ ਲਈ ਆਉਣਗੇ ਪੰਜਾਬ

By  Manu Gill February 10th 2022 02:47 PM -- Updated: February 10th 2022 03:02 PM

Elections 2022: ਪੰਜਾਬ ਦੀਆ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪਾਰਟੀਆਂ ਵਲੋਂ ਚੋਣ ਪ੍ਰਚਾਰ ਪੂਰੇ ਜ਼ੋਰਾ ਸੋਰਾਂ ਨਾਲ ਚੱਲ ਰਿਹਾ ਹੈ। ਵਿਧਾਨ ਸਭਾ ਚੋਣਾਂ ਦੇ ਚਲਦਿਆਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਧੀ ਵਲੋਂ ਚੋਣ ਪ੍ਰਚਾਰ ਲਈ ਪੰਜਾਬ ਆਉਣ ਦੀ ਖ਼ਬਰ ਆ ਰਹੀ ਹੈ ਹੁਣ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਲਈ ਪ੍ਰਚਾਰ ਕਰਨ ਲਈ ਸੂਬੇ ਦਾ ਦੌਰਾ ਕਰਨ ਲਈ ਆ ਰਹੇ ਹਨ, ਜਿਸ ਨੇ ਪੰਜਾਬ ਲੋਕ ਕਾਂਗਰਸ (Punjab Lok Congress) ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) (SAD Sanyukt) ਨਾਲ ਗਠਜੋੜ ਕੀਤਾ ਹੈ।

 

SC directs reinstatement of woman judge who raised sexual harassment complaint

ਅਮਿਤ ਸ਼ਾਹ 13 ਫਰਵਰੀ ਨੂੰ ਪੰਜਾਬ ਵਿੱਚ ਐਨਡੀਏ (NDA ) ਗਠਜੋੜ ਲਈ ਚੋਣ ਪ੍ਰਚਾਰ ਕਰਨਗੇ।ਉਨ੍ਹਾਂ ਵਲੋਂ ਪਟਿਆਲਾ ਅਤੇ ਜਲੰਧਰ ਵਿੱਚ ਵੀ ਚੋਣ ਪ੍ਰਚਾਰ ਕਰਨ ਦੀ ਸੰਭਾਵਨਾ ਹੈ। ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਲਈ ਇੱਕ ਹਫ਼ਤੇ ਤੋਂ ਥੋੜਾ ਹੋਰ ਸਮਾਂ ਰਹਿ ਗਿਆ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 14, 16 ਅਤੇ 17 ਫਰਵਰੀ ਨੂੰ ਮਾਲਵਾ, ਦੋਆਬਾ ਅਤੇ ਮਾਝਾ ਦੇ ਤਿੰਨੋਂ ਖੇਤਰਾਂ ਨੂੰ ਕਵਰ ਕਰਦੇ ਹੋਏ ਜਨਤਕ ਮੀਟਿੰਗਾਂ ਕਰਨ ਵਾਲੇ ਹਨ।

SC directs reinstatement of woman judge who raised sexual harassment complaint

ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ 14 ਫਰਵਰੀ ਨੂੰ ਜਲੰਧਰ 'ਚ ਪਹਿਲੀ ਰੈਲੀ ਨੂੰ ਸੰਬੋਧਨ ਕਰਨਗੇ। ਉਹ 16 ਫਰਵਰੀ ਨੂੰ ਪਠਾਨਕੋਟ 'ਚ ਦੂਜੀ ਅਤੇ 17 ਫਰਵਰੀ ਨੂੰ ਅਬੋਹਰ 'ਚ ਤੀਜੀ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਸੂਬੇ ਦੇ ਸਿਆਸੀ ਮਾਹੌਲ ਨੂੰ ਬਦਲ ਦੇਣਗੀਆਂ ਅਤੇ ਚੋਣਾਂ ਲੜ ਰਹੇ ਐਨਡੀਏ (NDA ) ਦੇ ਸਾਰੇ ਉਮੀਦਵਾਰਾਂ ਦਾ ਭਰੋਸਾ ਹੋਰ ਵਧਾ ਦੇਣਗੀਆਂ।

SC directs reinstatement of woman judge who raised sexual harassment complaint

ਇਥੇ ਪੜ੍ਹੋ ਹੋਰ ਖ਼ਬਰਾਂ: ਕੌਮਾਂਤਰੀ ਯਾਤਰੂਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਘਰੇ ਇਕਾਂਤਵਾਸ ਦਾ ਨਿਯਮ ਹੱਟਿਆ

ਇਸ ਤਰ੍ਹਾਂ ਪ੍ਰਧਾਨ ਮੰਤਰੀ ਸੂਬੇ ਦੇ ਤਿੰਨੋਂ ਖੇਤਰ ਦੋਆਬੇ ਦੇ ਜਲੰਧਰ, ਮਾਝੇ ਦੇ ਪਠਾਨਕੋਟ ਅਤੇ ਮਾਲਵੇ ਦੇ ਅਬੋਹਰ ਨੂੰ ਕਵਰ ਕਰਨਗੇ।ਇਸ ਤੋਂ ਪਹਿਲਾਂ ਪੀਐਮ ਮੋਦੀ ਜਨਵਰੀ ਵਿੱਚ ਇੱਕ ਮੈਗਾ ਰੈਲੀ ਲਈ ਪੰਜਾਬ ਦੇ ਫਿਰੋਜ਼ਪੁਰ ਗਏ ਸਨ। ਹਾਲਾਂਕਿ, 'ਸੁਰੱਖਿਆ ਉਲੰਘਣਾ' ਦੇ ਮੱਦੇਨਜ਼ਰ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਲਈ ਪੰਜਾਬ ਸਰਕਾਰ ਨੂੰ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ ਸੀ।ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

-PTC News

Related Post