ਜਦੋਂ ਮੁਲਾਜ਼ਮਾਂ ਨੇ ਰਾਜਾ ਵੜਿੰਗ ਨੂੰ ਦਿੱਤਾ ਮੰਗ ਪੱਤਰ , ਕਾਂਗਰਸੀ ਵਿਧਾਇਕ ਬੋਲੇ , ਅਸੀਂ ਫੋਲਡ ਕਰਕੇ ਜੇਬ ਵਿੱਚ ਪਾ ਲੈਣਾ

By  Shanker Badra January 17th 2020 11:11 AM -- Updated: January 17th 2020 11:17 AM

ਜਦੋਂ ਮੁਲਾਜ਼ਮਾਂ ਨੇ ਰਾਜਾ ਵੜਿੰਗ ਨੂੰ ਦਿੱਤਾ ਮੰਗ ਪੱਤਰ , ਕਾਂਗਰਸੀ ਵਿਧਾਇਕ ਬੋਲੇ , ਅਸੀਂ ਫੋਲਡ ਕਰਕੇ ਜੇਬ ਵਿੱਚ ਪਾ ਲੈਣਾ:ਚੰਡੀਗੜ੍ਹ: ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਵੱਖ -ਵੱਖ ਮੁੱਦਿਆਂ 'ਤੇ ਬਹਿਸ ਹੋਣੀ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਸਦਨ ਦੀ ਕਾਰਵਾਈ 'ਚ ਕਾਂਗਰਸ ,ਅਕਾਲੀ-ਭਾਜਪਾ ਅਤੇ ਆਪ ਦੇ ਵਿਧਾਇਕ ਹਿੱਸਾ ਲੈਣ ਪਹੁੰਚੇ ਹਨ।

Amrinder Singh Raja Warring mang pater In Out Punjab Vidhan Sabha ਜਦੋਂ ਮੁਲਾਜ਼ਮਾਂ ਨੇਰਾਜਾ ਵੜਿੰਗ ਨੂੰ ਦਿੱਤਾ ਮੰਗ ਪੱਤਰ , ਕਾਂਗਰਸੀ ਵਿਧਾਇਕ ਬੋਲੇ , ਅਸੀਂ ਫੋਲਡ ਕਰਕੇ ਜੇਬ ਵਿੱਚ ਪਾ ਲੈਣਾ

ਪੰਜਾਬ ਵਿਧਾਨ ਸਭਾ ਵਿੱਚ ਪੁੱਜਣ ਵਾਲੇ ਕਾਂਗਰਸ ਵਿਧਾਇਕਾਂ ਨੂੰ ਅੱਜ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਵੱਲੋਂ ਆਪਣੇ ਮੰਗ ਪੱਤਰਦਿੱਤੇ ਜਾ ਰਹੇ ਹਨ। ਇਸ ਦੌਰਾਨ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਮੁਲਾਜ਼ਮਾਂ ਨੂੰ ਕਿਹਾ ਕਿ ਇਹ ਮੰਗ ਪੱਤਰ ਦੇਣ ਦਾ ਕੀ ਫਾਇਦਾ ਹੋਣਾ ,ਤੁਸੀਂ ਸਾਨੂੰ ਮੰਗ ਪੱਤਰ ਦੇਣਾ ,ਅਸੀਂ ਫੋਲਡ ਕਰਕੇ ਜੇਬ ਵਿੱਚ ਪਾ ਲੈਣਾ ਹੈ,ਜਦਕਿ ਮੁਲਾਜ਼ਮਾਂ ਨੇ ਕਿਹਾ ਕਿ ਤੁਸੀਂ ਸਾਡੀ ਗੱਲ ਕਰੋ।

Amrinder Singh Raja Warring mang pater In Out Punjab Vidhan Sabha ਜਦੋਂ ਮੁਲਾਜ਼ਮਾਂ ਨੇਰਾਜਾ ਵੜਿੰਗ ਨੂੰ ਦਿੱਤਾ ਮੰਗ ਪੱਤਰ , ਕਾਂਗਰਸੀ ਵਿਧਾਇਕ ਬੋਲੇ , ਅਸੀਂ ਫੋਲਡ ਕਰਕੇ ਜੇਬ ਵਿੱਚ ਪਾ ਲੈਣਾ

ਜਿੱਥੇ ਇੱਕ ਪਾਸੇ ਪੰਜਾਬ ਦੇ ਵੱਖ -ਵੱਖ ਭਖਵੇਂ ਮੁੱਦਿਆਂ 'ਤੇ ਵਿਚਾਰ ਚਰਚਾ ਕਰਨ ਲਈ ਇਹ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਂਦਾ ਹੈ ,ਓਥੇ ਹੀ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਅਜਿਹਾ ਬਿਆਨ ਦੇਣਾ ਸ਼ਰਮਨਾਕ ਹੈ ,ਕਿਉਂਕਿ ਆਮ ਲੋਕ ਵਿਧਾਨ ਸਭਾ ਦੇ ਅੰਦਰ ਤਾਂ ਨਹੀਂ ਜਾ ਸਕਦੇ ਪਰ ਵਿਧਾਇਕਾਂ ਰਾਹੀਂ ਆਪਣੀ ਮੰਗ ਵਿਧਾਨ ਸਭਾ 'ਚ ਪਹੁੰਚਾ ਸਕਦੇ ਹਨ।

Amrinder Singh Raja Warring mang pater In Out Punjab Vidhan Sabha ਜਦੋਂ ਮੁਲਾਜ਼ਮਾਂ ਨੇਰਾਜਾ ਵੜਿੰਗ ਨੂੰ ਦਿੱਤਾ ਮੰਗ ਪੱਤਰ , ਕਾਂਗਰਸੀ ਵਿਧਾਇਕ ਬੋਲੇ , ਅਸੀਂ ਫੋਲਡ ਕਰਕੇ ਜੇਬ ਵਿੱਚ ਪਾ ਲੈਣਾ

ਦੱਸ ਦੇਈਏ ਕਿ ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਸਰ ਹੀ ਵਿਵਾਦਾਂ ‘ਚ ਘਿਰੇ ਰਹਿੰਦੇ ਹਨ। ਵਿਧਾਇਕ ਰਾਜਾ ਵੜਿੰਗ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਇਸ ਵਾਰ ਰਾਜਾ ਵੜਿੰਗ ਦਾ ਲੋਕਾਂ ਦੇ ਕੰਮਾਂ ਨੂੰ ਲੈ ਕੇ ਅਸਲ ਚਿਹਰਾ ਨੰਗਾ ਹੋ ਗਿਆ ਹੈ।

-PTCNews

Related Post