ਨਿਰੰਕਾਰੀ ਭਵਨ ਧਮਾਕਾ: ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਅਦਾਲਤੀ ਹਿਰਾਸਤ 'ਚ ਭੇਜਿਆ

By  Jashan A December 11th 2018 02:53 PM -- Updated: December 11th 2018 02:56 PM

ਨਿਰੰਕਾਰੀ ਭਵਨ ਧਮਾਕਾ: ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਅਦਾਲਤੀ ਹਿਰਾਸਤ 'ਚ ਭੇਜਿਆ,ਅੰਮ੍ਰਿਤਸਰ: ਅੰਮ੍ਰਿਤਸਰ ਗ੍ਰੇਨੇਡ ਹਮਲੇ ਦੇ ਮੁੱਖ ਦੋਸ਼ੀ ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਦੇ 14 ਦਿਨਾਂ ਰਿਮਾਂਡ ਖ਼ਤਮ ਹੋਣ 'ਤੇ ਦੋਹਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਦੋਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। [caption id="attachment_227455" align="aligncenter" width="300"]Amritsar grenade attack ਨਿਰੰਕਾਰੀ ਭਵਨ ਧਮਾਕਾ: ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਅਦਾਲਤੀ ਹਿਰਾਸਤ 'ਚ ਭੇਜਿਆ[/caption] ਦੱਸ ਦੇਈਏ ਕਿ ਪਿਛਲੀ ਸੁਣਵਾਈ 'ਚ ਅਦਾਲਤ ਵੱਲੋਂ ਦੋਹਾਂ ਦੋਸ਼ੀਆਂ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ। [caption id="attachment_227477" align="aligncenter" width="300"]amritsar ਨਿਰੰਕਾਰੀ ਭਵਨ ਧਮਾਕਾ: ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਅਦਾਲਤੀ ਹਿਰਾਸਤ 'ਚ ਭੇਜਿਆ[/caption] ਜ਼ਿਕਰਯੋਗ ਹੈ ਕਿ 18 ਨਵੰਬਰ ਨੂੰ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਦੇ ਪਿੰਡ ਅਦਲੀਵਾਲ 'ਚ ਦੋ ਨਕਾਬਪੋਸ਼ੀ ਵਿਅਕਤੀਆਂ ਵੱਲੋਂ ਸਤਿਸੰਗ ਭਵਨ 'ਤੇ ਗ੍ਰੇਨੇਡ ਹਮਲਾ ਕਰ ਦਿੱਤਾ ਸੀ। ਹੋਰ ਪੜ੍ਹੋ: ਅੰਟਾਰਟਿਕਾ ‘ਚ ਭੂਚਾਲ ਦੇ ਝਟਕਿਆਂ ਨੇ ਉਡਾਈ ਲੋਕਾਂ ਦੀ ਨੀਂਦ [caption id="attachment_227478" align="aligncenter" width="300"]amritsar ਨਿਰੰਕਾਰੀ ਭਵਨ ਧਮਾਕਾ: ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਅਦਾਲਤੀ ਹਿਰਾਸਤ 'ਚ ਭੇਜਿਆ[/caption] ਜਿਸ ਦੌਰਾਨ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਸੀ ਤੇ 20 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਇਸ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਇਹਨਾਂ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਸਮੇ ਤੋਂ ਹੁਣ ਤੱਕ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ। -PTC News

Related Post