ਨਵਜੋਤ ਸਿੱਧੂ ਦੇ ਕਰੀਬੀ ਕੌਂਸਲਰ ਸਮੇਤ 4 ਜਣਿਆਂ ਖਿਲਾਫ ਦਰਜ ਹੋਇਆ ਮਾਮਲਾ ,ਜਾਣੋ ਪੂਰਾ ਮਾਮਲਾ

By  Shanker Badra December 5th 2018 01:37 PM

ਨਵਜੋਤ ਸਿੱਧੂ ਦੇ ਕਰੀਬੀ ਕੌਂਸਲਰ ਸਮੇਤ 4 ਜਣਿਆਂ ਖਿਲਾਫ ਦਰਜ ਹੋਇਆ ਮਾਮਲਾ ,ਜਾਣੋ ਪੂਰਾ ਮਾਮਲਾ:ਅੰਮ੍ਰਿਤਸਰ ਦੀ ਪੁਲਿਸ ਨੇ ਅੱਜ ਨਵਜੋਤ ਸਿੱਧੂ ਦੇ ਕਰੀਬੀ ਕੌਂਸਲਰ ਸ਼ਲਿੰਦਰ ਸ਼ੈਲੀ ਸਮੇਤ 4 ਜਣਿਆਂ ਖਿਲਾਫ ਭੀੜ ਨੂੰ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। [caption id="attachment_225197" align="aligncenter" width="300"]Amritsar Congress Councilor Shalinder Singh Shelly against Case registered ਨਵਜੋਤ ਸਿੱਧੂ ਦੇ ਕਰੀਬੀ ਕੌਂਸਲਰ ਸਮੇਤ 4 ਜਣਿਆਂ ਖਿਲਾਫ ਦਰਜ ਹੋਇਆ ਮਾਮਲਾ ,ਜਾਣੋ ਪੂਰਾ ਮਾਮਲਾ[/caption] ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਬੀਤੇ ਐਤਵਾਰ ਨੂੰ ਪੁਲਿਸ ਵੱਲੋਂ ਚੁੱਕੇ ਗਏ ਇੱਕ ਵਿਅਕਤੀ ਦੀ ਪੁਲਿਸ ਕਸਟਿਡੀ ‘ਚ ਮੌਤ ਹੋ ਗਈ ਸੀ।ਜਿਸ ਕਾਰਨ ਸੈਂਕੜੇ ਲੋਕਾਂ ਦੀ ਭੀੜ ਵੱਲੋਂ ਪੁਲਿਸ ‘ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਸੀ।ਇਸ ਦੌਰਾਨ ਭੜਕੀ ਭੀੜ ਨਾਲ ਪੁਲਿਸ ਦੀ ਝੜਪ ਹੋਈ ਸੀ ,ਜਿਸ ਵਿੱਚ ਇੱਕ ਸਬ ਇੰਸਪੈਕਟਰ ਸਮੇਤ 3 ਪੁਲਿਸ ਵਾਲੇ ਜ਼ਖਮੀ ਹੋਏ ਸਨ।ਇਸ ਤੋਂ ਬਾਅਦ ਅੱਜ ਪੁਲਿਸ ਨੇ ਨਵਜੋਤ ਸਿੱਧੂ ਦੇ ਕਰੀਬੀ ਕੌਂਸਲਰ ਸ਼ਲਿੰਦਰ ਸ਼ੈਲੀ ਸਮੇਤ 4 ਜਣਿਆਂ ਖਿਲਾਫ ਭੀੜ ਨੂੰ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ। [caption id="attachment_225203" align="aligncenter" width="300"]Amritsar Congress Councilor Shalinder Singh Shelly against Case registered ਨਵਜੋਤ ਸਿੱਧੂ ਦੇ ਕਰੀਬੀ ਕੌਂਸਲਰ ਸਮੇਤ 4 ਜਣਿਆਂ ਖਿਲਾਫ ਦਰਜ ਹੋਇਆ ਮਾਮਲਾ ,ਜਾਣੋ ਪੂਰਾ ਮਾਮਲਾ[/caption] ਦਰਅਸਲ ਸਥਾਨਕ ਪੁਲਿਸ ਨੇ ਬਿੱਟੂ ਸ਼ਾਹ ਨਾਂਅ ਦੇ ਇਕ ਵਿਅਕਤੀ ਨੂੰ ਨਸ਼ਾ ਵੇਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਸੀ ਪਰ ਕੁੱਝ ਸਮੇਂ ਮਗਰੋਂ ਥਾਣੇ ਵਿਚ ਬਿੱਟੂ ਸ਼ਾਹ ਦੀ ਮੌਤ ਹੋ ਗਈ।ਇਸ ਤੋਂ ਬਾਅਦ ਭੜਕੇ ਲੋਕਾਂ ਨੇ ਡਾਂਗਾਂ ਸੋਟੀਆਂ ਅਤੇ ਇੱਟਾਂ ਲੈ ਕੇ ਥਾਣੇ 'ਤੇ ਹਮਲਾ ਕਰ ਦਿੱਤਾ। [caption id="attachment_225198" align="aligncenter" width="300"]Amritsar Congress Councilor Shalinder Singh Shelly against Case registered ਨਵਜੋਤ ਸਿੱਧੂ ਦੇ ਕਰੀਬੀ ਕੌਂਸਲਰ ਸਮੇਤ 4 ਜਣਿਆਂ ਖਿਲਾਫ ਦਰਜ ਹੋਇਆ ਮਾਮਲਾ ,ਜਾਣੋ ਪੂਰਾ ਮਾਮਲਾ[/caption] ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਉਨ੍ਹਾਂ ਦੇ ਲੜਕੇ 'ਤੇ ਲਗਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ।ਉਨ੍ਹਾਂ ਦਾ ਲੜਕਾ ਨਾ ਤਾਂ ਕੋਈ ਨਸ਼ਾ ਨਹੀਂ ਕਰਦਾ ਸੀ ਅਤੇ ਨਾ ਹੀ ਵੇਚਦਾ ਸੀ ਪਰ ਪੁਲਿਸ ਵਾਲਿਆਂ ਨੇ ਉਸ ਨੂੰ ਨਾਜਾਇਜ਼ ਹੀ ਚੁੱਕ ਦੇ ਥਾਣੇ ਲਿਆਂਦਾ ਅਤੇ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਜਾਨੋਂ ਮਾਰ ਦਿੱਤਾ। [caption id="attachment_225199" align="aligncenter" width="300"]Amritsar Congress Councilor Shalinder Singh Shelly against Case registered ਨਵਜੋਤ ਸਿੱਧੂ ਦੇ ਕਰੀਬੀ ਕੌਂਸਲਰ ਸਮੇਤ 4 ਜਣਿਆਂ ਖਿਲਾਫ ਦਰਜ ਹੋਇਆ ਮਾਮਲਾ ,ਜਾਣੋ ਪੂਰਾ ਮਾਮਲਾ[/caption] ਇਸ ਦੌਰਾਨ ਕਾਂਗਰਸੀ ਕੌਸਲਰ ਸ਼ਲਿੰਦਰ ਸਿੰਘ ਸ਼ੈਲੀ ਇਨ੍ਹਾਂ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਸਨ।ਜਿਸ ਕਰਕੇ ਉਨ੍ਹਾਂ 'ਤੇ ਮਾਮਲਾ ਦਰਜ ਹੋਇਆ ਹੈ।ਇਸ ਮਾਮਲੇ ਵਿੱਚ ਬੀਤੇ ਐਤਵਾਰ ਨੂੰ ਪੁਲਿਸ ਮੁਲਾਜ਼ਮ ਹੌਲਦਾਰ ਨਵਜੋਤ ਸਿੰਘ ਤੇ ਹੌਲਦਾਰ ਅਵਤਾਰ ਸਿੰਘ ਖਿਲਾਫ਼ ਥਾਣਾ ਗੇਟ ਹਕੀਮਾਂ ਵਿਖੇ ਪਰਚਾ ਦਰਜ ਹੋਇਆ ਸੀ। -PTCNews

Related Post