ਪੰਜਾਬੀਆਂ ਲਈ ਖੁਸ਼ਖਬਰੀ, ਯੂ.ਕੇ ਜਾਣਾ ਹੋਇਆ ਆਸਾਨ

By  Joshi February 21st 2018 03:46 PM -- Updated: February 21st 2018 03:50 PM

Amritsar from Birmingham Airport inaugural flight started : ਪੰਜਾਬੀਆਂ ਲਈ ਖੁਸ਼ਖਬਰੀ, ਯੂ.ਕੇ ਜਾਣਾ ਹੋਇਆ ਆਸਾਨ: ਪੰਜਾਬੀਆਂ ਲਈ ਖੁਸ਼ੀ ਦੀ ਖਬਰ ਹੈ ਕਿਉਂਕਿ ਪੰਜਾਬ ਅਤੇ ਬਰਮਿੰਘਮ 'ਚ ਵੱਸਦੇ ਆਪਣੇ ਹੁਣ ਬਹੁਤੀ ਦੂਰ ਨਹੀਂ ਅਤੇ ਇਹ ਦੂਰੀ ਨਵੀਂ ਸ਼ੁਰੂ ਹੋਈ ਅੰਮ੍ਰਿਤਸਰ ਅਤੇ ਬਰਮਿੰਘਮ ਫਲਾਈਟ ਨਾਲ ਹੋਰ ਵੀ ਘਟਨ ਵਾਲੀ ਹੈ।

ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਅਤੇ ਬਰਮਿੰਘਮ ਵਿਚਕਾਰ ਸਿੱਧੀ ਉਡਾਣ ਦੀ ਸਮਾਂ ਸਾਰਨੀ ਦੱਸੀ ਗਈ ਹੈ ਭਾਵ ਟਾਈਮਟੇਬਲ ਦੱਸਿਆ ਗਿਆ ਹੈ।

Amritsar from Birmingham Airport inaugural flight started : ਇਹ ਉਡਾਣ ਹਫਤੇ 'ਚ ਦੋ ਵਾਰ ਮੰਗਲਵਾਰ ਅਤੇ ਵੀਰਵਾਰ ਨੂੰ ਉਪਲਬਧ ਹੋਵੇਗੀ। ਏਅਰਲਾਈਨ ਮੁਤਾਬਕ,  ਇਹ ਪਹਿਲੀ ਸਿੱਧੀ ਹਵਾਈ ਉਡਾਣ ਹੈ, ਜੋ ਪੰਜਾਬ ਅਤੇ ਯੂ. ਕੇ. ਵਿਚਕਾਰ ਸ਼ੁਰੂ ਕੀਤੀ ਜਾ ਰਹੀ ਹੈ

ਸਮਾਂ ਸਾਰਣੀ: 

ਦਿੱਲੀ ਤੋਂ 'ਏ. ਆਈ.-117' 11.20 ਵਜੇ ਉਡਾਣ ਭਰੇਗਾ ਅਤੇ 12.25 ਵਜੇ ਅੰਮ੍ਰਿਤਸਰ ਪਹੁੰਚੇਗਾ।

13.55 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਯੂ. ਕੇ. ਦੇ ਸਥਾਨਕ ਸਮੇਂ ਅਨੁਸਾਰ 17.15 ਵਜੇ ਬਰਮਿੰਘਮ ਪਹੁੰਚੇਗੀ।

ਵਾਪਸੀ ਉਡਾਣ

'ਏ. ਆਈ.-118' ਬਰਮਿੰਘਮ ਤੋਂ 18.45 'ਤੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 7.45 'ਤੇ ਅੰਮ੍ਰਿਤਸਰ ਪਹੁੰਚੇਗੀ।

ਦਿੱਲੀ ਲਈ 9.15 ਵਜੇ ਰਵਾਨਾ ਹੋ ਜਾਵੇਗੀ ਅਤੇ 10.30 ਵਜੇ ਤਕ ਉੱਥੇ ਪਹੁੰਚੇਗੀ।

ਇਸ 'ਤੇ ਸਲੋਅ ਤੋਂ ਵਿਧਾਇਕ ਤਨਮਨਜੀਤ ਸਿੰਘ ਢੇਸੀ ਨੇ ਖੁਸ਼ੀ ਪ੍ਰਗਟਾਉਂਦਿਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਅੱਜ 20 ਫਰਵਰੀ 2018 ਨੂੰ ਉਦਘਾਟਨੀ ਉਡਾਣ ਦੇ ਨਾਲ ਬਰਮਿੰਘਮ ਏਅਰਪੋਰਟ ਤੋਂ ਅੰਮ੍ਰਿਤਸਰ ਲਈ ਦੋ ਵਾਰ ਹਫ਼ਤਾਵਾਰ ਨਾਨ-ਸਟੌਪ ਸੇਵਾ ਸ਼ੁਰੂ ਕੀਤੀ ਗਈ। ਇਹ ਅੰਮ੍ਰਿਤਸਰ ਲਈ ਯੂ.ਕੇ ਦੀ ਸਿੱਧੀ ਉਡਾਣ ਸੇਵਾ ਹੋਵੇਗੀ, ਜਿਸ ਨਾਲ ਪੰਜਾਬ ਅਤੇ ਯੂ.ਕੇ 'ਚ ਵਪਾਰਕ, ਸੱਭਿਆਚਾਰਕ ਸੰਬੰਧਾਂ ਦੀ ਮਜ਼ਬੂਤੀ ਅਤੇ ਤੱਕ ਸਿੱਧੀ ਪਹੁੰਚ ਸੁਖਾਲੀ ਹੋਵੇਗੀ।

—PTC News

Related Post