ਅੰਮ੍ਰਿਤਸਰ 'ਚ ਲੱਗੇ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਬੈਨਰ ,ਉੱਤੇ ਲਿਖਿਆ 'ਦੇਸ਼ ਦਾ ਗੱਦਾਰ ਸਿੱਧੂ

By  Shanker Badra February 20th 2019 02:42 PM

ਅੰਮ੍ਰਿਤਸਰ 'ਚ ਲੱਗੇ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਬੈਨਰ ,ਉੱਤੇ ਲਿਖਿਆ 'ਦੇਸ਼ ਦਾ ਗੱਦਾਰ ਸਿੱਧੂ:ਅੰਮ੍ਰਿਤਸਰ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਕਰਕੇ ਚਰਚਾ 'ਚ ਰਹਿੰਦੇ ਹਨ।ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ।

Amritsar Navjot Singh Sidhu Pak Army Chief General Bajwa Poster ਅੰਮ੍ਰਿਤਸਰ 'ਚ ਲੱਗੇ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਬੈਨਰ ,ਉੱਤੇ ਲਿਖਿਆ 'ਦੇਸ਼ ਦਾ ਗੱਦਾਰ ਸਿੱਧੂ

ਜਿਸ ਤੋਂ ਬਾਅਦ ਸਿੱਧੂ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ।ਪੁਲਵਾਮਾ ਹਮਲੇ ਨੂੰ ਲੈ ਕੇ ਨਵਜੋਤ ਸਿੱਧੂ ਦੇ ਬਿਆਨ ਦਾ ਵਿਰੋਧ ਵੀ ਲਗਾਤਾਰ ਜਾਰੀ ਹੈ।

Amritsar Navjot Singh Sidhu Pak Army Chief General Bajwa Poster ਅੰਮ੍ਰਿਤਸਰ 'ਚ ਲੱਗੇ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਬੈਨਰ ,ਉੱਤੇ ਲਿਖਿਆ 'ਦੇਸ਼ ਦਾ ਗੱਦਾਰ ਸਿੱਧੂ

ਇਸ ਦੌਰਾਨ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵੱਖ-ਵੱਖ ਚੌਕਾਂ 'ਚ ਅਨੇਕਾਂ ਸਥਾਨਾਂ 'ਤੇ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਬੈਨਰ ਲੱਗੇ ਹਨ ,ਜਿਨ੍ਹਾਂ 'ਤੇ ਲਿਖਿਆ ਹੈ 'ਦੇਸ਼ ਦਾ ਗੱਦਾਰ ਸਿੱਧੂ।ਇਹ ਬੈਨਰ ਕਿਸ ਨੇ ਲਗਾਏ ਹਨ, ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ।ਫਿਲਹਾਲ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਇਹ ਪੋਸਟਰ ਹਟਾਏ ਜਾ ਰਹੇ ਹਨ।

Amritsar Navjot Singh Sidhu Pak Army Chief General Bajwa Poster ਅੰਮ੍ਰਿਤਸਰ 'ਚ ਲੱਗੇ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਬੈਨਰ ,ਉੱਤੇ ਲਿਖਿਆ 'ਦੇਸ਼ ਦਾ ਗੱਦਾਰ ਸਿੱਧੂ

ਨਵਜੋਤ ਸਿੰਘ ਸਿੱਧੂ ਪੁਲਵਾਮਾ ਹਮਲੇ ਤੋਂ ਬਾਅਦ ਦਿੱਤੇ ਆਪਣੇ ਬਿਆਨ 'ਤੇ ਚਹੁੰ-ਤਰਫਾ ਘਿਰੇ ਹਨ।ਜਿਸ ਕਰਕੇ ਬੀਤੇ ਦਿਨੀਂ ਭਾਜਪਾ ਵਰਕਰਾਂ ਨੇ ਲੁਧਿਆਣਾ ਤੇ ਅੰਮ੍ਰਿਤਸਰ 'ਚ ਸਿੱਧੂ ਖਿਲਾਫ ਪ੍ਰਦਰਸ਼ਨ ਕਰਕੇ ਉਨ੍ਹਾਂ ਦੇ ਪੋਸਟਰ 'ਤੇ ਕਾਲਖ ਮਲੀ ਸੀ।

-PTCNews

Related Post