ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਫੜੀ ਪੰਜ ਕਿੱਲੋ ਹੈਰੋਇਨ

By  Riya Bawa July 27th 2022 04:45 PM -- Updated: July 27th 2022 04:48 PM

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਅੰਮ੍ਰਿਤਸਰ ਦੇ ਅਟਾਰੀ ਨੇੜੇ ਪਿੰਡ ਘਰਿੰਡਾ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਡਰੋਨ ਰਾਹੀਂ ਸਰਹੱਦੀ ਖੇਤਰ 'ਚ ਸੁੱਟੀ ਗਈ ਸੀ। ਪੁਲਿਸ ਕੋਲ ਇਸ ਦੀ ਅਗਾਊਂ ਸੂਚਨਾ ਸੀ ਪਰ ਐਨ ਮੌਕੇ 'ਤੇ ਡਰੋਨ ਵੱਲੋਂ ਸਥਾਨ ਬਦਲ ਦਿੱਤਾ ਗਿਆ।

 Amritsar, Punjabi news, Heroine, Amritsar police, NDPS, five kilos of heroin

ਮਿਲੀ ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ SSP ਸਵਪਨ ਸ਼ਰਮਾ ਮੁਤਾਬਕ ਪੁਲਿਸ ਨੇ ਸਰਹੱਦੀ ਇਲਾਕੇ 'ਚ ਸਰਚ ਆਪ੍ਰੇਸ਼ਨ ਚਲਾਇਆ ਸੀ। ਇਸ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਹੈਰੋਇਨ ਦੀ ਖੇਪ ਬਰਾਮਦ ਹੋਈ। ਇਸ ਮਾਮਲੇ 'ਚ ਹਾਲੇ ਤਕ ਪੁਲਿਸ ਨੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਪਰ ਘਰਿੰਡਾ 'ਚ ਇਸ ਸੰਬੰਧੀ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਫੜੀ ਪੰਜ ਕਿੱਲੋ ਹੈਰੋਇਨ

ਇਹ ਵੀ ਪੜ੍ਹੋ : ਪੰਜਾਬ 'ਚ 'Monkeypox' ਦਾ ਆਇਆ ਸ਼ੱਕੀ ਕੇਸ, ਅਲਰਟ ਜਾਰੀ, ਯਾਤਰੀਆਂ ਦੀ ਟੈਸਟਿੰਗ ਸ਼ੁਰੂ

ਇਹ ਕਾਮਯਾਬੀ ਦਿਹਾਤੀ ਪੁਲਿਸ ਦੀ ਟੀਮ ਨੂੰ ਮਿਲੀ ਹੈ, ਜਿਸ ਦੀ ਅਗਵਾਈ ਸਵਪਨ ਸ਼ਰਮਾ ਜ਼ਿਲ੍ਹਾ ਪੁਲਿਸ ਮੁਖੀ ਕਰ ਰਹੇ ਹਨ। ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੈ। ਪੁਲਿਸ ਇਸ ਮਾਮਲੇ 'ਚ ਤਸਕਰਾਂ ਦੀ ਭਾਲ 'ਚ ਅਗਲੀ ਕਾਰਵਾਈ ਕਰ ਰਹੀ ਹੈ।

 ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਫੜੀ ਪੰਜ ਕਿੱਲੋ ਹੈਰੋਇਨ

-PTC News

Related Post