ਅੰਮ੍ਰਿਤਸਰ 'ਚ ਪੁਲਿਸ ਨੇ ਰੁਕਵਾਇਆ 16 ਸਾਲਾ ਲੜਕੀ ਦਾ ਵਿਆਹ , ਪੁਲਿਸ ਆਉਣ 'ਤੇ ਪਈਆਂ ਭਾਜੜਾਂ  

By  Shanker Badra June 11th 2021 01:46 PM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ 'ਚ ਪੁਲਿਸ ਵੱਲੋਂ ਇੱਕ ਨਾਬਾਲਿਗ ਲੜਕੀ ਦਾ ਵਿਆਹ ਰੁਕਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਕਿਉਂਕਿ ਕਾਨੂੰਨ ਮੁਤਾਬਕ ਨਾਬਾਲਿਗ ਲੜਕੀ ਦਾ ਵਿਆਹ ਕਰਨਾ ਕਾਨੂੰਨੀ ਜ਼ੁਰਮ ਹੈ। ਓਥੇ 16 ਸਾਲਾ ਲੜਕੀ ਦਾ 20 ਸਾਲਾ ਲੜਕੇ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ। ਇਕ ਸਮਾਜ ਸੇਵੀ ਸੰਸਥਾ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਵਿਆਹ ਵਾਲੇ ਘਰ ਵਿਚ ਪਹੁੰਚੀ।

ਅੰਮ੍ਰਿਤਸਰ 'ਚ ਪੁਲਿਸ ਨੇ ਰੁਕਵਾਇਆ 16 ਸਾਲਾ ਲੜਕੀ ਦਾ ਵਿਆਹ , ਪੁਲਿਸ ਆਉਣ 'ਤੇ ਪਈਆਂ ਭਾਜੜਾਂ

ਪੜ੍ਹੋ ਹੋਰ ਖ਼ਬਰਾਂ : ਅਧਿਆਪਕਾਂ ਵੱਲੋਂ ਸਕੂਲ 'ਚ ਹੀ ਨਾਬਾਲਿਗ ਵਿਦਿਆਰਥਣ ਨਾਲ ਰੇਪ ,ਗਰਭਵਤੀ ਹੋਣ ਤੋਂ ਬਾਅਦ ਹੋਇਆ ਖੁਲਾਸਾ  

ਜਾਣਕਾਰੀ ਅਨੁਸਾਰ ਮੋਹਕਮਪੁਰਾ ਸੰਧੂ ਕਾਲੋਨੀ ਵਿਚ 16 ਸਾਲ ਦੀ ਕੁੜੀ ਦਾ ਵਿਆਹ 20 ਸਾਲ ਦੇ ਮੁੰਡੇ ਅਨਮੋਲ ਦੇ ਨਾਲ ਕਰਵਾਇਆ ਜਾ ਰਿਹਾ ਸੀ। ਇਸ ਦੇ ਲਈ ਘਰ ਵਿਚ ਹੀ ਪ੍ਰੋਗਰਾਮ ਰੱਖਿਆ ਗਿਆ ਸੀ। ਜਦੋਂ ਦੋਵਾਂ ਨੂੰ ਗੁਰਦੁਆਰਾ ਸਾਹਿਬ ਵਿਚ ਲੈ ਜਾਇਆ ਗਿਆ ਤਾਂ ਉੱਥੇ ਗੁਰਦੁਆਰਾ ਕਮੇਟੀ ਨੇ ਇਸ ਵਿਆਹ ਨੂੰ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ, ਕਿਉਂਕਿ ਕੁੜੀ ਨਾਬਾਲਿਗ ਸੀ।

ਅੰਮ੍ਰਿਤਸਰ 'ਚ ਪੁਲਿਸ ਨੇ ਰੁਕਵਾਇਆ 16 ਸਾਲਾ ਲੜਕੀ ਦਾ ਵਿਆਹ , ਪੁਲਿਸ ਆਉਣ 'ਤੇ ਪਈਆਂ ਭਾਜੜਾਂ

ਇਸ ਦੇ ਬਾਅਦ ਕਿਸੇ ਸਮਾਜ ਸੇਵੀ ਸੰਸਥਾ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਮਗਰੋਂ ਥਾਣਾ ਮੋਹਕਮਪੁਰਾ ਦੇ ਅਧਿਕਾਰੀ ਸੁਲਖਨ ਸਿੰਘ ਪੁਲਿਸ ਟੀਮ ਦੇ ਨਾਲ ਉੱਥੇ ਪੁੱਜੇ। ਪਹਿਲਾਂ ਤਾਂ ਮੁੰਡੇ ਅਤੇ ਕੁੜੀ ਨੂੰ ਦੂਜੇ ਘਰ ਵਿਚ ਲੁਕਾ ਦਿੱਤਾ ਗਿਆ ਪਰ ਬਾਅਦ ਵਿਚ ਪੁਲਿਸ ਨੇ ਦੋਵਾਂ ਨੂੰ ਉੱਥੋਂ ਲੱਭ ਲਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਮੁੰਡੇ ਨੂੰ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।

ਅੰਮ੍ਰਿਤਸਰ 'ਚ ਪੁਲਿਸ ਨੇ ਰੁਕਵਾਇਆ 16 ਸਾਲਾ ਲੜਕੀ ਦਾ ਵਿਆਹ , ਪੁਲਿਸ ਆਉਣ 'ਤੇ ਪਈਆਂ ਭਾਜੜਾਂ

ਜਦੋਂਕਿ ਕੁੜੀ ਨੂੰ ਚਾਈਲਡ ਹੋਮ ਵਿਚ ਭੇਜਿਆ ਗਿਆ ਹੈ। ਨਾਬਾਲਗ ਲੜਕੀ ਨੂੰ ਹੁਣ ਸ਼ੁੱਕਰਵਾਰ ਨੂੰ ਬਾਲ ਵਿਭਾਗ ਕਮੇਟੀ ਦੇ ਕੋਲ ਪੇਸ਼ ਕੀਤਾ ਜਾਵੇਗਾ। ਕਮੇਟੀ ਦੇ ਅਗਲੇ ਫੈਸਲੇ ਦੇ ਬਾਅਦ ਹੀ ਪੁਲਿਸ ਅਗਲੀ ਕਾਰਵਾਈ ਕਰ ਸਕੇਗੀ। ਪੁਲਿਸ ਅਧਿਕਾਰੀ ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਲੜਕੀ ਦੀ ਉਮਰ 16 ਸਾਲ ਹੈ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਕੁੜੀ ਨੂੰ ਬੁੱਧਵਾਰ ਨੂੰ ਹੀ ਮੁੰਡੇ ਦੇ ਨਾਲ ਭੇਜ ਦਿੱਤਾ ਸੀ।

-PTCNews

Related Post