ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਅਵਤਾਰ ਸਿੰਘ ਹਿਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ 5 ਦਿਨ ਦੀ ਸੇਵਾ ਕੀਤੀ ਸੰਪੂਰਨ, ਪਟਨਾ ਸਾਹਿਬ ਲਈ ਹੋਏ ਰਵਾਨਾ

By  Jashan A February 4th 2019 09:12 AM

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਅਵਤਾਰ ਸਿੰਘ ਹਿਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ 5 ਦਿਨ ਦੀ ਸੇਵਾ ਕੀਤੀ ਸੰਪੂਰਨ, ਪਟਨਾ ਸਾਹਿਬ ਲਈ ਹੋਏ ਰਵਾਨਾ,ਅੰਮ੍ਰਿਤਸਰ: ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਸਿੱਖ ਧਰਮ ਦੀ ਅਰਦਾਸ ਦੇ ਵਾਕ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਲਈ ਵਰਤੇ ਜਾਣ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖਾਹ ਲਗਾਈ ਗਈ ਹੈ।

asr ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਅਵਤਾਰ ਸਿੰਘ ਹਿਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ 5 ਦਿਨ ਦੀ ਸੇਵਾ ਕੀਤੀ ਸੰਪੂਰਨ, ਪਟਨਾ ਸਾਹਿਬ ਲਈ ਹੋਏ ਰਵਾਨਾ

ਜਿਸ ਦੌਰਾਨ ਅਵਤਾਰ ਸਿੰਘ ਹਿਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ 5 ਦਿਨ ਦੀ ਸੇਵਾ ਸੰਪੂਰਨ ਕੀਤੀ। ਸੇਵਾ ਸੰਪੂਰਨ ਕਰਨ ਉਪਰੰਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਅਵਤਾਰ ਸਿੰਘ ਹਿੱਤ ਹੁਣ ਪਟਨਾ ਸਾਹਿਬ ਲਈ ਰਵਾਨਾ ਹੋ ਗਏ ਹਨ। ਜਿਥੇ ਉਹ 7 ਦਿਨ ਲਈ ਜੋੜੇ ਝਾੜਨ, ਬਰਤਨ ਸਾਫ ਕਰਨ ਦੀ ਸੇਵਾ ਅਤੇ ਕੀਰਤਨ ਸਰਵਣ ਕਰਨਗੇ। 7ਵੇਂ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਾਫ਼ੀ ਦੀ ਅਰਦਾਸ ਕੀਤੀ ਜਾਵੇਗੀ।

asr ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਅਵਤਾਰ ਸਿੰਘ ਹਿਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ 5 ਦਿਨ ਦੀ ਸੇਵਾ ਕੀਤੀ ਸੰਪੂਰਨ, ਪਟਨਾ ਸਾਹਿਬ ਲਈ ਹੋਏ ਰਵਾਨਾ

ਮਿਲੀ ਜਾਣਕਾਰੀ ਮੁਤਾਬਕ ਜਿਨ੍ਹਾਂ ਸਮਾਂ ਅਵਤਾਰ ਸਿੰਘ ਹਿੱਤ ਲੱਗੀ ਸੇਵਾ ਪੂਰੀ ਕਰਕੇ ਖਿਮਾਂ ਯਾਚਨਾ ਦੀ ਅਰਦਾਸ ਬੇਨਤੀ ਨਾ ਕਰਵਾ ਲੈਣ ਉਹਨਾਂ ਸਮਾਂ ਕਿਸੇ ਵੀ ਧਾਰਮਿਕ ਸਟੇਜ ਤੇ ਬੋਲ ਨਹੀਂ ਸਕਣਗੇ ਅਤੇ ਨਾਂ ਹੀ ਪ੍ਰਬੰਧਕੀ ਕੰਮ-ਕਾਜ ਵੇਖ ਸਕਣਗੇ।

-PTC News

Related Post