ਅੰਮ੍ਰਿਤਸਰ: ਰਾਮਪੁਰਾ 'ਚ ਅਕਾਲੀ ਵਰਕਰਾਂ 'ਤੇ ਹੋਇਆ ਹਮਲਾ, ਲੋਕਾਂ 'ਚ ਸਹਿਮ ਦਾ ਮਾਹੌਲ

By  Jashan A January 1st 2019 11:52 AM

ਅੰਮ੍ਰਿਤਸਰ: ਰਾਮਪੁਰਾ 'ਚ ਅਕਾਲੀ ਵਰਕਰਾਂ 'ਤੇ ਹੋਇਆ ਹਮਲਾ, ਲੋਕਾਂ 'ਚ ਸਹਿਮ ਦਾ ਮਾਹੌਲ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਸੱਤਾਧਿਰ ਕਾਂਗਰਸ ਵੱਲੋਂ ਅਕਾਲੀ ਵਰਕਰਾਂ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਦੌਰਾਨ 3 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

amritsar ਅੰਮ੍ਰਿਤਸਰ: ਰਾਮਪੁਰਾ 'ਚ ਅਕਾਲੀ ਵਰਕਰਾਂ 'ਤੇ ਹੋਇਆ ਹਮਲਾ, ਲੋਕਾਂ 'ਚ ਸਹਿਮ ਦਾ ਮਾਹੌਲ

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਜੇਤੁ ਸਰਪੰਚ ਗੁਰਦੀਪ ਸਿੰਘ ਸ਼ਾਹ ਦੇ ਘਰ ਦੀ ਕਾਂਗਰਸੀਆਂ ਨੇ ਭੰਨਤੋੜ ਕੀਤੀ ਹੈ।

ਹੋਰ ਪੜ੍ਹੋ:ਇਸ ਇਲਾਕੇ ‘ਚ ਮਿਲਿਆ ਕੰਕਾਲ, ਲੋਕਾਂ ‘ਚ ਸਹਿਮ ਦਾ ਮਾਹੌਲ

ਜਿਸ ਕਰਕੇ ਸਰਪੰਚ ਸਮੇਤ 3 ਹੋਏ ਜ਼ਖਮੀ ਹੋ ਗਏ। ਉਥੇ ਹੀ ਪੁਲਿਸ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਐਮ ਐਲ ਏ ਦੇ ਦਬਾਅ ਦੇ ਚਲਦੇ ਕਾਰਵਾਈ ਨਹੀਂ ਹੋ ਰਹੀ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀ ਡਰੇ ਹੋਏ ਹਨ ਤੇ ਉਹਨਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ।

amritsar ਅੰਮ੍ਰਿਤਸਰ: ਰਾਮਪੁਰਾ 'ਚ ਅਕਾਲੀ ਵਰਕਰਾਂ 'ਤੇ ਹੋਇਆ ਹਮਲਾ, ਲੋਕਾਂ 'ਚ ਸਹਿਮ ਦਾ ਮਾਹੌਲ

ਦੱਸ ਦੇਈਏ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਭਰ ਮਾਹੌਲ ਬਹੁਤ ਗਰਮਾਇਆ ਹੋਇਆ ਸੀ ਜਿਸ ਦੌਰਾਨ ਚੋਣਾਂ ਨੂੰ ਲੈ ਕੇ ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਹਿੰਸਕ ਝੜਪਾਂ ਵੀ ਹੋਈਆਂ ਅਤੇ ਕਾਂਗਰਸ ਸਰਕਾਰ ਵੱਲੋਂ ਸੱਤਾ ਦਾ ਫਾਇਦਾ ਉਠਾਉਂਦਿਆਂ ਜਾਅਲੀ ਵੋਟਾਂ ਵੀ ਪਵਾਈਆਂ।

-PTC News

Related Post