ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਘਰ 'ਚ ਵੜ੍ਹ ਕੇ ਬੇਰਿਹਮੀ ਨਾਲ ਕੀਤਾ ਔਰਤ ਦਾ ਕਤਲ

By  Jashan A November 13th 2019 08:36 PM

ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਘਰ 'ਚ ਵੜ੍ਹ ਕੇ ਬੇਰਿਹਮੀ ਨਾਲ ਕੀਤਾ ਔਰਤ ਦਾ ਕਤਲ ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਆਜ਼ਾਦ ਨਗਰ 'ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਥੇ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਬਲਜੀਤ ਕੌਰ ਵਜੋਂ ਹੋਈ ਹੈ।

Asrਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਪਤੀ ਸੀ. ਆਰ. ਪੀ. ਐੱਫ. 'ਚ ਵੱਡੇ ਅਹੁਦੇ 'ਤੇ ਤਾਇਨਾਤ ਹੈ ਅਤੇ ਉਹ ਪਤੀ ਨਾਲ ਵਿਵਾਦ ਕਾਰਨ ਆਪਣੇ ਬੇਟੇ ਨਾਲ ਇਕੱਲੀ ਰਹਿੰਦੀ ਸੀ। ਜਾਣਕਾਰੀ ਮੁਤਾਬਕ ਦੋ ਲੋਕ ਮਹਿਲਾ ਦੇ ਘਰ ਆਏ ਸਨ, ਜਿਸ ਤੋਂ ਬਾਅਦ ਬਲਜੀਤ ਦੀ ਲਾਸ਼ ਘਰ ਵਿਚ ਪਈ ਮਿਲੀ।

ਹੋਰ ਪੜ੍ਹੋ: ਪੰਜਾਬੀਆਂ ਲਈ ਖੁਸ਼ਖਬਰੀ , ਅੰਮ੍ਰਿਤਸਰ ਤੋਂ 2 ਹੋਰ ਨਵੀਂਆਂ ਫਲਾਈਟਾਂ ਦੀ ਹੋਈ ਸ਼ੁਰੂਆਤ

ਦੂਜੇ ਪਾਸੇ ਪਰਿਵਾਰ ਨੇ ਬਲਜੀਤ ਦੇ ਕਤਲ ਲਈ ਕਿਸੇ 'ਤੇ ਵੀ ਸ਼ੱਕ ਨਹੀਂ ਪ੍ਰਗਟਾਇਆ ਹੈ। ਪਰਿਵਾਰ ਮੁਤਾਬਕ ਬਲਜੀਤ ਦਾ ਪਤੀ ਉਸ ਨੂੰ ਖਰਚਾ ਦਿੰਦਾ ਸੀ ਪਰ ਸ਼ੱਕ ਨਹੀਂ ਕੀਤਾ ਜਾ ਸਕਦਾ।

Asrਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਸ ਕਤਲ ਕਾਂਡ ਦੀ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਿਸੇ ਨਤੀਜੇ ਤਕ ਪਹੁੰਚਿਆ ਜਾਵੇਗਾ।

-PTC News

Related Post