ਸਿੱਧੂ ਅਧੀਨ ਆਉਂਦੇ ਮਹਿਕਮੇ ਦੇ ਦਫ਼ਤਰ ਵਿੱਚ ਕਮਿਸ਼ਨ ਬਿਠਾ ਕੇ ਕਿਵੇਂ ਕੀਤੀ ਜਾ ਸਕਦੀ ਹੈ ਨਿਆਂ ਦੀ ਆਸ :ਮਜੀਠੀਆ

By  Shanker Badra October 25th 2018 08:49 PM

ਸਿੱਧੂ ਅਧੀਨ ਆਉਂਦੇ ਮਹਿਕਮੇ ਦੇ ਦਫ਼ਤਰ ਵਿੱਚ ਕਮਿਸ਼ਨ ਬਿਠਾ ਕੇ ਕਿਵੇਂ ਕੀਤੀ ਜਾ ਸਕਦੀ ਹੈ ਨਿਆਂ ਦੀ ਆਸ :ਮਜੀਠੀਆ:ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਲਈ ਜਲੰਧਰ ਡਿਵੀਜ਼ਨਲ ਕਮਿਸ਼ਨਰ ਦੀ ਅਗਵਾਈ ਵਿਚ ਗਠਿਤ ਕੀਤੀ ਟੀਮ ਅੱਜ ਸਥਾਨਕ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਪਹੁੰਚੀ ਸੀ।ਕਮਿਸ਼ਨਰ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਅਤੇ ਹਾਦਸੇ ਦੇ ਚਸ਼ਮਦੀਦਾਂ ਦੇ ਬਿਆਨ ਲੈਣ ਪਹੁੰਚੇ ਸਨ।ਇਸ ਦੌਰਾਨ ਜਲੰਧਰ ਦੇ ਡਿਵੀਜ਼ਨਲ ਅਫ਼ਸਰ ਦੀ ਕਾਰਵਾਈ 'ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ।

ਇਸ ਮਾਮਲੇ ਵਿੱਚ ਮਜੀਠੀਆ ਨੇ ਕਿਹਾ ਹੈ ਕਿ ਕਮਿਸ਼ਨਰ ਨੇ ਹਾਦਸੇ ਦੇ ਚਸ਼ਮਦੀਦਾਂ ਨੂੰ ਇੰਪਰੂਵਮੈਂਟ ਦਫ਼ਤਰ ਸੱਦ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕੀਤਾ ਹੈ ਤਾਂ ਕਿ ਸਿੱਧੂ ਨੂੰ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਇਹ ਮਹਿਕਮਾ ਸਿੱਧੂ ਦੇ ਅਧੀਨ ਆਉਂਦਾ ਹੈ ਤੇ ਉਸੇ ਹੀ ਦਫ਼ਤਰ ਵਿੱਚ ਇਹ ਕਮਿਸ਼ਨ ਬਿਠਾ ਕੇ ਨਿਆਂ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।ਬਿਕਰਮ ਮਜੀਠੀਆ ਨੇ ਕਿਹਾ ਕਿ ਸਿੱਧੂ ਇਸ ਮਾਮਲੇ ਨੂੰ ਪ੍ਰਭਾਵਤ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਇਸ ਜਾਂਚ 'ਤੇ ਭਰੋਸਾ ਨਹੀਂ ਹੈ ਅਤੇ ਨਾਲ ਹੀ ਇਸ ਹਾਦਸੇ ਦੀ ਹਾਈਕੋਰਟ ਕੋਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਇਸ ਦੌਰਾਨ ਬਿਕਰਮ ਮਜੀਠੀਆ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਮੈਜਿਸਟ੍ਰੇਟ ਜਾਂਚ ਦਾ ਬਾਈਕਾਟ ਕਰਦੇ ਹੋਏ ਨਗਰ ਸੁਧਾਰ ਟਰੱਸਟ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਨਾਅਰੇਬਾਜ਼ੀ ਕੀਤੀ।ਉਨ੍ਹਾਂ ਸੂਬਾ ਸਰਕਾਰ ਦੇ ਦਬਾਅ ਹੇਠ ਮੈਜਿਸਟ੍ਰੇਟ ਜਾਂਚ ਨੂੰ ਬੰਦ ਕਮਰੇ ਵਿਚ ਕਰਵਾਉਣ ਦੇ ਦੋਸ਼ ਲਗਾਏ ਹਨ।

-PTCNews

Related Post