ਕੋਰੋਨਾ ਨੇ ਵਿੱਛਾ ਦਿੱਤੇ ਘਰਾਂ 'ਚ ਸੱਥਰ,ਅੰਮ੍ਰਿਤਸਰ ਤੋਂ ਆਈ ਵੱਡੀ ਖ਼ਬਰ

By  Shanker Badra June 11th 2020 11:12 AM

ਕੋਰੋਨਾ ਨੇ ਵਿੱਛਾ ਦਿੱਤੇ ਘਰਾਂ 'ਚ ਸੱਥਰ,ਅੰਮ੍ਰਿਤਸਰ ਤੋਂ ਆਈ ਵੱਡੀ ਖ਼ਬਰ:ਚੰਡੀਗੜ੍ਹ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮੌਤਾਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ।ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਤੋਂ ਪੀੜਤ ਇਕ ਔਰਤ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰਨਵਾਂ ਕੋਟ ਇਲਾਕੇ ਦੇ ਰਹਿਣ ਵਾਲੀ 62 ਸਾਲਾ ਮ੍ਰਿਤਕ ਔਰਤ ਦਾ ਬੀਤੇ ਦਿਨੀਂ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਸੀ। ਉਸ ਦੀ ਹਾਲਤ ਕਾਫੀ ਗੰਭੀਰ ਸੀ, ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਹਸਪਤਾਲ 'ਚ ਖ਼ਰਾਬ ਹਾਲਤ ਦੇ ਚੱਲਦਿਆਂ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ,ਜਿਸ ਦੀ ਦੇਰ ਰਾਤ ਮੌਤ ਹੋ ਗਈ। [caption id="attachment_410965" align="aligncenter" width="300"]Amritsar reports another Covid-19 death ਕੋਰੋਨਾ ਨੇ ਵਿੱਛਾ ਦਿੱਤੇ ਘਰਾਂ 'ਚ ਸੱਥਰ,ਅੰਮ੍ਰਿਤਸਰ ਤੋਂ ਆਈ ਵੱਡੀ ਖ਼ਬਰ[/caption] ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ 13 ਤੱਕ ਪੁੱਜ ਗਿਆ ਹੈ, ਜਦੋਂ ਕਿ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਕੁੱਲ ਪੀੜਤਾਂ ਦੀ ਗਿਣਤੀ 527 ਹੋ ਚੁੱਕੀ ਹੈ। ਇਸ ਦੌਰਾਨ 383ਮਰੀਜ਼ ਠੀਕ ਹੋ ਚੁੱਕੇ ਹਨ ਅਤੇ 131 ਜੇਰੇ ਇਲਾਜ਼ ਹਨ। [caption id="attachment_410962" align="aligncenter" width="300"]Amritsar reports another Covid-19 death ਕੋਰੋਨਾ ਨੇ ਵਿੱਛਾ ਦਿੱਤੇ ਘਰਾਂ 'ਚ ਸੱਥਰ,ਅੰਮ੍ਰਿਤਸਰ ਤੋਂ ਆਈ ਵੱਡੀ ਖ਼ਬਰ[/caption] ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ ਰਾਤ ਸੰਗਰੂਰ ਜ਼ਿਲ੍ਹੇ ਵਿਚ ਪਹਿਲੀ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋਈ ਹੈ। ਸਿਵਲ ਸਰਜਨ ਸੰਗਰੂਰ ਨੇ ਦੱਸਿਆ ਕਿ ਮਲੇਰਕੋਟਲਾ ਦਾ ਇਹ ਵਿਅਕਤੀ ਪਟਿਆਲਾ ਹਸਪਤਾਲ ਦਾਖਲ ਸੀ। -PTCNews

Related Post