ਸ੍ਰੀ ਹਰਿਮੰਦਰ ਸਾਹਿਬ ਦੀ ਹੁਣ ਹੋਰ ਵਧੇਗੀ ਖ਼ੂਬਸੂਰਤੀ ,ਦਰਸ਼ਨੀ ਡਿਓੜੀ ਦੇ ਲੱਗੇ ਨਵੇਂ ਦਰਵਾਜ਼ੇ

By  Shanker Badra October 6th 2018 02:55 PM -- Updated: October 6th 2018 03:03 PM

ਸ੍ਰੀ ਹਰਿਮੰਦਰ ਸਾਹਿਬ ਦੀ ਹੁਣ ਹੋਰ ਵਧੇਗੀ ਖ਼ੂਬਸੂਰਤੀ ,ਦਰਸ਼ਨੀ ਡਿਓੜੀ ਦੇ ਲੱਗੇ ਨਵੇਂ ਦਰਵਾਜ਼ੇ:ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਅੱਜ ਨਵੇਂ ਦਰਵਾਜ਼ੇ ਲਗਾਏ ਜਾ ਰਹੇ ਹਨ।ਇਸ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ ਹੈ ਅਤੇ ਬਾਅਦ 'ਚ ਨਵੇਂ ਦਰਵਾਜ਼ੇ ਲਗਾਏ ਗਏ ਹਨ।Sri Harmandir Sahib Expanded new doorsਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਮੁਰੰਮਤ ਦੀ ਸੇਵਾ ਲਈ ਉਤਾਰੇ ਗਏ ਸਨ,ਜਿਨ੍ਹਾਂ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਪਾਸੋਂ ਕਰਵਾਈ ਗਈ ਹੈ।ਉਨ੍ਹਾਂ ਦੱਸਿਆ ਕਿ ਅੱਜ ਦਰਵਾਜ਼ਿਆਂ ਦੀ ਮੁੜ ਸਥਾਪਨਾ ਸਮੇਂ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।Sri Harmandir Sahib Expanded new doorsਇਸੇ ਦੌਰਾਨ ਬੇਦੀ ਨੇ ਦੱਸਿਆ ਕਿ ਦਰਸ਼ਨੀ ਡਿਉਢੀ ਦੇ ਪੁਰਾਣੇ ਦਰਵਾਜ਼ਿਆਂ ਦੀ ਹਾਲਤ ਖਸਤਾ ਹੋ ਚੁੱਕੀ ਸੀ,ਜਿਸ ਕਰਕੇ ਉਨ੍ਹਾਂ ਦਰਵਾਜ਼ਿਆਂ ਨੂੰ ਕਰੀਬ 8 ਸਾਲ ਪਹਿਲਾਂ ਜੁਲਾਈ 2010 ਵਿਚ ਮੁਰੰਮਤ ਲਈ ਉਤਾਰ ਦਿੱਤਾ ਗਿਆ ਸੀ।ਜਿਸ ਤੋਂ ਬਾਅਦ ਇਨ੍ਹਾਂ ਦੀ ਮੁਰੰਮਤ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਗਈ ਸੀ।ਇਨ੍ਹਾਂ ਦਰਵਾਜ਼ਿਆਂ ਨੂੰ ਅੰਮ੍ਰਿਤਸਰ ਅਤੇ ਆਗਰਾ ਤੋਂ ਸੱਦੇ 12 ਕਾਰੀਗਰਾਂ ਨੇ ਅੱਠ ਮਹੀਨਿਆਂ ਵਿੱਚ ਤਿਆਰ ਕੀਤਾ ਹੈ।Sri Harmandir Sahib Expanded new doorsਦੱਸਿਆ ਜਾਂਦਾ ਹੈ ਕਿ ਇਹ ਪੁਰਾਤਨ ਦਰਵਾਜ਼ੇ 18ਵੀਂ ਸਦੀ ਦੇ ਆਰੰਭ ਵਿਚ ਇੱਕ ਸਿੱਖ ਪਰਿਵਾਰ ਵੱਲੋਂ ਮੁਸਲਿਮ ਮਿਸਤਰੀ ਮੁਹੰਮਦ ਯਾਰ ਖਾਂ ਕੋਲੋਂ ਤਿਆਰ ਕਰਵਾਏ ਗਏ ਸਨ।ਜਿਸ 'ਤੇ ਮਹਾਰਾਜਾ ਰਣਜੀਤ ਸਿੰਘ ਵਲੋਂ ਚਾਂਦੀ ਲਗਵਾਈ ਗਈ ਸੀ।ਇਨ੍ਹਾਂ ਦਰਵਾਜ਼ਿਆਂ ਦੇ ਅੰਦਰਲੇ ਪਾਸੇ ਹਾਥੀ ਦੰਦ ਨਾਲ ਮੀਨਾਕਾਰੀ ਕੀਤੀ ਹੋਈ ਹੈ।ਦਰਸ਼ਨੀ ਡਿਉਢੀ ਦੇ ਇਹ ਦਰਵਾਜ਼ੇ ਹੁਣ ਸੰਗਤ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਸੰਭਾਲ ਕੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ।ਜਿਸ ਕਰਕੇ ਸੰਗਤ 'ਚ ਇਸ ਗੱਲ ਲਈ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ।

-PTCNews

Related Post