7 ਜੀਆਂ ਦਾ ਕਤਲ ਕਰਨ ਵਾਲੀ ਸ਼ਬਨਮ ਦੇ ਪੁੱਤਰ ਨੇ ਮਾਂ ਦੇ ਗੁਨਾਹ ਮੁਆਫ ਕਰਨ ਦੀ ਕੀਤੀ ਅਪੀਲ

By  Jagroop Kaur February 18th 2021 04:46 PM

ਬੀਤੇ ਦਿਨੀਂ ਇਕ ਖਬਰ ਨਸ਼ਰ ਹੋਈ , ਜਿਸ ਵਿਚ ਆਜ਼ਾਦ ਭਾਰਤ ਵਿਚ ਪਹਿਲੀ ਵਾਰ ਮਹਿਲਾ ਨੂੰ ਫਾਂਸੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਫਾਂਸੀ ਦੀ ਸਜ਼ਾ ਤੈਅ ਹੋਣ ਤੋਂ ਬਾਅਦ ਸ਼ਬਨਮ ਅਤੇ ਸਲੀਮ ਨੇ ਰਾਸ਼ਟਰਪਤੀ ਦੇ ਸਾਹਮਣੇ ਦਯਾ ਪਟੀਸ਼ਨ ਲਗਾਈ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ । ਹਾਲਾਂਕਿ ਸ਼ਬਨਮ ਅਤੇ ਸਲੀਮ ਨੂੰ ਕਿਹੜੇ ਦਿਨ ਫਾਂਸੀ ਦਿੱਤੀ ਜਾਵੇਗੀ,ਇਸ ਦੀ ਤਾਰੀਖ਼ ਹਾਲੇ ਤੈਅ ਨਹੀਂ ਹੋਈ ਹੈ। ਉੱਥੇ ਹੀ ਹੁਣ ਸ਼ਬਨਮ ਦੇ 13 ਸਾਲਾ ਪੁੱਤ ਤਾਜ ਨੇ ਰਾਸ਼ਟਰਪਤੀ ਦੇ ਨਾਂ ਇਕ ਚਿੱਠੀ ਲਿਖੀ ਹੈ|

ਪੜ੍ਹੋ ਹੋਰ ਖ਼ਬਰਾਂ : ‘ਕੇਸਰੀ’ ਅਤੇ MS ਧੋਨੀ ਫ਼ੇਮ ਅਦਾਕਾਰ ਸੰਦੀਪ ਨਾਹਰ ਨੇ ਲਈ ਆਪਣੀ ਜਾਨ, ਫੇਸਬੁੱਕ ‘ਤੇ live ਹੋ ਦੱਸੀ ਵਜ੍ਹਾ

ਜਿਸ 'ਚ ਉਸ ਨੇ ਆਪਣੀ ਮਾਂ ਯਾਨੀ ਕਿ ਸ਼ਬਨਮ ਲਈ ਮੁਆਫ਼ੀ ਦੀ ਗੁਹਾਰ ਲਗਾਈ ਹੈ। ਸ਼ਬਨਮ ਦੇ ਪੁੱਤ ਤਾਜ ਨੇ ਆਪਣੀ ਚਿੱਠੀ 'ਚ ਕਿਹਾ ਕਿ ਰਾਸ਼ਟਰਪਤੀ ਅੰਕਲ ਜੀ, ਮੇਰੀ ਮਾਂ ਨੂੰ ਮੁਆਫ਼ ਕਰ ਦਿਓ।'' ਸ਼ਬਨਮ ਦੇ ਪੁੱਤ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੋਂ ਗੁਹਾਰ ਲਗਾਈ ਹੈ ਕਿ ਉਸ ਦੀ ਮਾਂ ਦੇ ਗੁਨਾਹਾਂ ਨੂੰ ਮੁਆਫ਼ ਕਰ ਦਿੱਤਾ ਜਾਵੇ। ਤਾਜ ਨੇ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਮਾਂ ਨੂੰ ਫਾਂਸੀ ਦੇ ਦਿੱਤੀ ਗਈ ਤਾਂ ਉਹ ਇਕੱਲਾ ਰਹਿ ਜਾਵੇਗਾ।Image result for shabnam s son

ਪੜ੍ਹੋ ਹੋਰ ਖ਼ਬਰਾਂ :ਫਾਂਸੀ ਦੇ ਫ਼ੰਦੇ ‘ਤੇ ਲਟਕੇਗੀ ਸ਼ਬਨਮ, ਪਿਆਰ ‘ਚ ਅੰਨ੍ਹੇ ਹੋ ਦਿੱਤਾ ਸੀ ਦਿੱਲ ਦਹਿਲਾਉਣ ਵਾਲੀ ਵਾਰਦਾਤ ਨੂੰ ਅੰਜਾਮ

ਤਾਜ ਨੇ ਕਿਹਾ ਕਿ ਉਸ ਦੀ ਵੱਡੀ ਮੰਮੀ ਉਸ ਨੂੰ ਬਹੁਤ ਪਿਆਰ ਕਰਦੀ ਹੈ, ਉਹ ਜਦੋਂ ਜੇਲ੍ਹ 'ਚ ਉਸ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਗਲੇ ਲਗਾ ਲਿਆ। ਦੱਸਣਯੋਗ ਹੈ ਕਿ ਤਾਜ 6 ਵੀਂ ਜਮਾਤ 'ਚ ਪੜ੍ਹਦਾ ਹੈ ਅਤੇ ਉਸ ਨੂੰ ਇਕ ਜੋੜੇ ਨੇ ਗੋਦ ਲਿਆ ਹੈ। ਤਾਜ ਉਸ ਜੋੜੇ ਨੂੰ ਛੋਟੀ ਮੰਮੀ ਅਤੇ ਛੋਟੇ ਪਾਪਾ ਕਹਿ ਕੇ ਬੁਲਾਉਂਦਾ ਹੈ। ਜਦੋਂ ਕਿ ਸ਼ਬਨਮ ਨੂੰ ਵੱਡੀ ਮੰਮੀ ਕਹਿੰਦਾ ਹੈ। ਹਾਲ ਹੀ 'ਚ ਜਦੋਂ ਤਾਜ ਸ਼ਬਨਮ ਨੂੰ ਮਿਲਣ ਗਿਆ ਸੀ ਤਾਂ ਉਸ ਨੇ ਪੁੱਤ ਨੂੰ ਕਿਹਾ ਸੀ ਕਿ ਉਹ ਖੂਬ ਪੜ੍ਹਾਈ ਕਰੇ ਅਤੇ ਇਕ ਚੰਗਾ ਇਨਸਾਨ ਬਣੇ। ਤਾਜ ਨੂੰ ਗਲੇ ਲਗਾ ਕੇ ਸ਼ਬਨਮ ਕਾਫ਼ੀ ਦੇਰ ਤੱਕ ਰੋਂਦੀ ਰਹੀ । ਸ਼ਬਨਮ ਨੇ ਤਾਜ ਨੂੰ ਕਿਹਾ ਸੀ ਕਿ ਉਹ ਉਸ ਨੂੰ ਕਦੇ ਯਾਦ ਨਾ ਕਰੇ, ਕਿਉਂਕਿ ਉਹ ਚੰਗੀ ਮੰਮੀ ਨਹੀਂ ਹੈ।Image result for shabnam s son

ਪੜ੍ਹੋ ਹੋਰ ਖ਼ਬਰਾਂ :ਨਹੀਂ ਰਹੇ ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ, 58 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ

ਦੱਸਣਯੋਗ ਹੈ ਕਿ ਅਪ੍ਰੈਲ 2008 ਨੂੰ ਪ੍ਰੇਮੀ ਸਲੀਮ ਨਾਲ ਮਿਲ ਕੇ ਸ਼ਬਨਮ ਨੇ ਆਪਣੇ ਹੀ 7 ਪਰਿਵਾਰ ਵਾਲਿਆਂ ਦਾ ਕਤਲ ਕਰ ਦਿੱਤਾ ਸੀ। ਸ਼ਬਨਮ ਦੇ ਪਰਿਵਾਰ 'ਚ ਇਕਮਾਤਰ ਉਸ ਦੇ ਚਾਚਾ ਸੱਤਾਰ ਸੈਫੀ ਅਤੇ ਚਾਚੀ ਫਾਤਿਮਾ ਹੀ ਜਿਊਂਦੇ ਬਚੇ ਸਨ। ਅਮਰੋਹਾ ਦੇ ਹਸਨਪੁਰ ਕਸਬੇ ਨਾਲ ਲੱਗਦੇ ਛੋਟੇ ਜਿਹੇ ਪਿੰਡ ਬਾਵਨਖੇੜੀ 'ਚ ਸਾਲ 2008 ਦੀ 14-15 ਦੀ ਦਰਮਿਆਨੀ ਰਾਤ ਦਾ ਮੰਜਰ ਕੋਈ ਨਹੀਂ ਭੁੱਲਿਆ ਹੈ।

ਬੇਸਿਕ ਸਿੱਖਿਆ ਵਿਭਾਗ 'ਚ ਤਾਇਨਾਤ ਸ਼ਬਨਮ ਨੇ ਰਾਤ ਨੂੰ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਆਪਣਾ ਪਿਤਾ ਮਾਸਟਰ ਸ਼ੌਕਤ, ਮਾਂ ਹਾਸ਼ਮੀ, ਭਰਾ ਅਨੀਸ ਅਤੇ ਰਾਸ਼ਿਦ, ਭਰਜਾਈ ਅੰਜੁਮ ਅਤੇ ਫੁਫੇਰੀ ਭੈਣ ਰਾਬੀਆ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਨੇ ਆਪਣੇ ਮਾਸੂਮ ਭਤੀਜੇ ਅਰਸ਼ ਦਾ ਵੀ ਗਲਾ ਘੁੱਟ ਦਿੱਤਾ ਸੀ। ਇਸ ਕਤਲਕਾਂਡ ਦੌਰਾਨ ਸ਼ਬਨਮ 2 ਮਹੀਨੇ ਦੀ ਗਰਭਵਤੀ ਸੀ। ਦੱਸਣਯੋਗ ਹੈ ਕਿ ਸ਼ਬਨਮ ਅਲੀ, ਉਹ ਮਹਿਲਾ ਕੈਦੀ ਹੈ, ਜਿਸ ਨੂੰ ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਫਾਂਸੀ 'ਤੇ ਲਟਕਾਇਆ ਜਾਵੇਗਾ।

Related Post