7 ਜੀਆਂ ਦਾ ਕਤਲ ਕਰਨ ਵਾਲੀ ਸ਼ਬਨਮ ਦੇ ਪੁੱਤਰ ਨੇ ਮਾਂ ਦੇ ਗੁਨਾਹ ਮੁਆਫ ਕਰਨ ਦੀ ਕੀਤੀ ਅਪੀਲ
ਬੀਤੇ ਦਿਨੀਂ ਇਕ ਖਬਰ ਨਸ਼ਰ ਹੋਈ , ਜਿਸ ਵਿਚ ਆਜ਼ਾਦ ਭਾਰਤ ਵਿਚ ਪਹਿਲੀ ਵਾਰ ਮਹਿਲਾ ਨੂੰ ਫਾਂਸੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਫਾਂਸੀ ਦੀ ਸਜ਼ਾ ਤੈਅ ਹੋਣ ਤੋਂ ਬਾਅਦ ਸ਼ਬਨਮ ਅਤੇ ਸਲੀਮ ਨੇ ਰਾਸ਼ਟਰਪਤੀ ਦੇ ਸਾਹਮਣੇ ਦਯਾ ਪਟੀਸ਼ਨ ਲਗਾਈ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ । ਹਾਲਾਂਕਿ ਸ਼ਬਨਮ ਅਤੇ ਸਲੀਮ ਨੂੰ ਕਿਹੜੇ ਦਿਨ ਫਾਂਸੀ ਦਿੱਤੀ ਜਾਵੇਗੀ,ਇਸ ਦੀ ਤਾਰੀਖ਼ ਹਾਲੇ ਤੈਅ ਨਹੀਂ ਹੋਈ ਹੈ। ਉੱਥੇ ਹੀ ਹੁਣ ਸ਼ਬਨਮ ਦੇ 13 ਸਾਲਾ ਪੁੱਤ ਤਾਜ ਨੇ ਰਾਸ਼ਟਰਪਤੀ ਦੇ ਨਾਂ ਇਕ ਚਿੱਠੀ ਲਿਖੀ ਹੈ|
ਪੜ੍ਹੋ ਹੋਰ ਖ਼ਬਰਾਂ :ਫਾਂਸੀ ਦੇ ਫ਼ੰਦੇ ‘ਤੇ ਲਟਕੇਗੀ ਸ਼ਬਨਮ, ਪਿਆਰ ‘ਚ ਅੰਨ੍ਹੇ ਹੋ ਦਿੱਤਾ ਸੀ ਦਿੱਲ ਦਹਿਲਾਉਣ ਵਾਲੀ ਵਾਰਦਾਤ ਨੂੰ ਅੰਜਾਮ
ਤਾਜ ਨੇ ਕਿਹਾ ਕਿ ਉਸ ਦੀ ਵੱਡੀ ਮੰਮੀ ਉਸ ਨੂੰ ਬਹੁਤ ਪਿਆਰ ਕਰਦੀ ਹੈ, ਉਹ ਜਦੋਂ ਜੇਲ੍ਹ 'ਚ ਉਸ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਗਲੇ ਲਗਾ ਲਿਆ। ਦੱਸਣਯੋਗ ਹੈ ਕਿ ਤਾਜ 6 ਵੀਂ ਜਮਾਤ 'ਚ ਪੜ੍ਹਦਾ ਹੈ ਅਤੇ ਉਸ ਨੂੰ ਇਕ ਜੋੜੇ ਨੇ ਗੋਦ ਲਿਆ ਹੈ। ਤਾਜ ਉਸ ਜੋੜੇ ਨੂੰ ਛੋਟੀ ਮੰਮੀ ਅਤੇ ਛੋਟੇ ਪਾਪਾ ਕਹਿ ਕੇ ਬੁਲਾਉਂਦਾ ਹੈ। ਜਦੋਂ ਕਿ ਸ਼ਬਨਮ ਨੂੰ ਵੱਡੀ ਮੰਮੀ ਕਹਿੰਦਾ ਹੈ। ਹਾਲ ਹੀ 'ਚ ਜਦੋਂ ਤਾਜ ਸ਼ਬਨਮ ਨੂੰ ਮਿਲਣ ਗਿਆ ਸੀ ਤਾਂ ਉਸ ਨੇ ਪੁੱਤ ਨੂੰ ਕਿਹਾ ਸੀ ਕਿ ਉਹ ਖੂਬ ਪੜ੍ਹਾਈ ਕਰੇ ਅਤੇ ਇਕ ਚੰਗਾ ਇਨਸਾਨ ਬਣੇ। ਤਾਜ ਨੂੰ ਗਲੇ ਲਗਾ ਕੇ ਸ਼ਬਨਮ ਕਾਫ਼ੀ ਦੇਰ ਤੱਕ ਰੋਂਦੀ ਰਹੀ । ਸ਼ਬਨਮ ਨੇ ਤਾਜ ਨੂੰ ਕਿਹਾ ਸੀ ਕਿ ਉਹ ਉਸ ਨੂੰ ਕਦੇ ਯਾਦ ਨਾ ਕਰੇ, ਕਿਉਂਕਿ ਉਹ ਚੰਗੀ ਮੰਮੀ ਨਹੀਂ ਹੈ।
