ਆਂਧਰਾ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਲੋਕਾਂ ਦੀ ਮੌਤ, 3 ਜ਼ਖਮੀ

By  Jashan A June 7th 2019 03:18 PM

ਆਂਧਰਾ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਲੋਕਾਂ ਦੀ ਮੌਤ, 3 ਜ਼ਖਮੀ,ਚਿਤੂਰ: ਦੇਸ਼ ਭਰ 'ਚ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਵਾਪਰਿਆ ਹੈ।

acci ਆਂਧਰਾ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਲੋਕਾਂ ਦੀ ਮੌਤ, 3 ਜ਼ਖਮੀ

ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤਿਰੂਪਤੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰੇਨਿਨਗੁਟਾ ਅਰਬਨ ਪੁਲਸ ਸਟੇਸ਼ਨ ਦੇ ਸੀ.ਆਈ.ਜੀ. ਸ਼ਿਵਰਾਮੁਡੂ ਨੇ ਦੱਸਿਆ ਕਿ ਕਾਰ ਗੁੰਟੂਰ ਜ਼ਿਲੇ ਤੋਂ ਤਿਰੂਪਤੀ ਜਾ ਰਹੀ ਸੀ।

ਹੋਰ ਪੜ੍ਹੋ:ਮਹਾਰਾਸ਼ਟਰ ‘ਚ ਬੱਸ ਹੋਈ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ, 45 ਜ਼ਖਮੀ

acci ਆਂਧਰਾ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਲੋਕਾਂ ਦੀ ਮੌਤ, 3 ਜ਼ਖਮੀ

ਉਸੇ ਰਸਤੇ ਇਕ ਲਾਰੀ ਖੜ੍ਹੀ ਸੀ। ਕਾਰ ਸਿੱਧੇ ਜਾ ਕੇ ਪਿੱਛਿਓਂ ਲਾਰੀ ਨਾਲ ਟਕਰਾ ਗਈ। ਘਟਨਾ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।

-PTC News

Related Post