ਪੰਜਾਬ 'ਚ ਬਣਾਈ ਜਾਵੇ ਐਂਟੀ ਬੇਅਦਬੀ ਟਾਸਕ ਫੋਰਸ : ਗੁਰਪ੍ਰੀਤ ਸਿੰਘ ਸਿੱਖ ਚਿੰਤਕ

By  Ravinder Singh June 11th 2022 07:21 PM

ਅੰਮ੍ਰਿਤਸਰ : ਬਰਗਾੜੀ ਵਿਖੇ ਹੋਈ ਬੇਅਦਬੀ ਮਾਮਲੇ ਵਿੱਚ ਅਜੇ ਤੱਕ ਇਨਸਾਫ ਨਾ ਮਿਲਣਾ ਸਰਕਾਰਾਂ ਦੀ ਨਾਕਾਮੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਗਈ ਸੀ ਕਿ ਉਹ ਬੇਅਦਬੀ ਦੇ ਮੁੱਦੇ ਉਤੇ ਇਨਸਾਫ਼ ਦਿਵਾਉਣਗੇ ਪਰ 4 ਸਾਲ ਤੱਕ ਉਹ ਵੀ ਇਨਸਾਫ਼ ਨਾ ਦਿਵਾ ਸਕੇ। ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦਾਅਵਾ ਕੀਤਾ ਸੀ ਪਰ ਉਹ ਵੀ ਨਾਕਾਮ ਸਾਬਿਤ ਹੋਈ। ਸਗੋਂ ਆਏ ਦਿਨ ਹੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸ਼ਾਰਟ ਸਰਕਟ ਨਾਲ ਬੇਅਦਬੀਆਂ ਵੱਧਦੀਆਂ ਜਾ ਰਹੀਆਂ ਹਨ।

ਪੰਜਾਬ 'ਚ ਬਣਾਈ ਜਾਵੇ ਐਂਟੀ ਬੇਅਦਬੀ ਟਾਸਕ ਫੋਰਸ : ਗੁਰਪ੍ਰੀਤ ਸਿੰਘ ਸਿੱਖ ਚਿੰਤਕਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਚਿੰਤਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ 20 ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਬੇਅਦਬੀ ਦੇ ਮੁੱਦੇ ਉਤੇ ਮੀਟਿੰਗ ਕਰਨ ਲਈ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜੋ ਮੁੱਖ ਮੰਤਰੀ 24 ਘੰਟਿਆਂ ਦੇ ਵਿੱਚ ਬੇਅਦਬੀ ਦੇ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਸੀ, ਉਹ 20 ਦਿਨਾਂ ਤੋਂ ਕਿਸੇ ਵੀ ਸਿੱਖ ਆਗੂ ਨੂੰ ਨਹੀਂ ਮਿਲ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵੱਧਦੀ ਗੁੰਡਾਗਰਦੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਐਂਟੀ ਗੁੰਡਾ ਟਾਸਕ ਕਮੇਟੀ ਬਣਾਈ ਗਈ ਸੀ ਤਾਂ ਜੋ ਕਿ ਗੁੰਡਾਗਰਦੀ ਨੂੰ ਨਕੇਲ ਪਾਈ ਜਾ ਸਕੇ।

ਪੰਜਾਬ 'ਚ ਬਣਾਈ ਜਾਵੇ ਐਂਟੀ ਬੇਅਦਬੀ ਟਾਸਕ ਫੋਰਸ : ਗੁਰਪ੍ਰੀਤ ਸਿੰਘ ਸਿੱਖ ਚਿੰਤਕਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਬੇਅਦਬੀਆਂ ਰੋਕਣੀਆਂ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਐਂਟੀ ਬੇਅਦਬੀ ਟਾਸਕ ਬਣਾਈ ਜਾਵੇ। ਗੁਰਪ੍ਰੀਤ ਸਿੰਘ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਬਾਅਦ ਵਿਚ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਗੁਰਦੁਆਰਾ ਪ੍ਰਬੰਧਕ ਤੇ ਪੁਲਿਸ ਇਸ ਗੱਲ ਨੂੰ ਸ਼ਾਰਟ ਸਰਕਟ ਦਾ ਹਵਾਲਾ ਦੇ ਕੇ ਪੱਲਾ ਝਾੜਦੇ ਦਿਖਾਈ ਦਿੰਦੇ ਹਨ ਪਰ ਇਸ ਪਿੱਛੇ ਕਿਹੜੀਆਂ ਤਾਕਤਾਂ ਹਨ ਉਸ ਨੂੰ ਜਾਨਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕਰਦਾ।

ਪੰਜਾਬ 'ਚ ਬਣਾਈ ਜਾਵੇ ਐਂਟੀ ਬੇਅਦਬੀ ਟਾਸਕ ਫੋਰਸ : ਗੁਰਪ੍ਰੀਤ ਸਿੰਘ ਸਿੱਖ ਚਿੰਤਕਗੁਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਕੁਝ ਪੰਥ ਦੋਖੀ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੀਆਂ ਬੇਅਦਬੀਆਂ ਕਰ ਕੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਘਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਜਿਸ ਨੂੰ ਕਿ ਅਸੀਂ ਕਾਮਯਾਬ ਨਹੀਂ ਹੋਣ ਦਵਾਂਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਵੱਡਾ ਮੋਰਚਾ ਵੀ ਲਗਾ ਸਕਦੇ ਹਨ।

ਇਹ ਵੀ ਪੜ੍ਹੋ : ਗ੍ਰਾਮ ਸਭਾਵਾਂ ਨੂੰ ਮੁੜ ਕਰਾਂਗੇ ਸੁਰਜੀਤ : ਧਾਲੀਵਾਲ

Related Post