ਭਾਜਪਾ ਦੀ ਸੱਤਾ ਵਾਲੇ ਇਸ ਸੂਬੇ 'ਚ ਸ਼ਹੀਦ ਭਗਤ ਸਿੰਘ ਦੇ ਜੀਵਨ ਨੂੰ ਛੱਡ ਹੁਣ ਪੜ੍ਹਿਆ ਜਾਵੇਗਾ RSS ਸੰਸਥਾਪਕ ਦਾ ਭਾਸ਼ਣ

By  Jasmeet Singh May 17th 2022 01:25 PM

ਬੈਂਗਲੁਰੂ, 17 ਮਈ: ਕਰਨਾਟਕ ਸਰਕਾਰ ਵੱਲੋਂ 10ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਭਗਤ ਸਿੰਘ ਬਾਰੇ ਪਾਠ ਹਟਾਉਣ ਦੇ ਫੈਸਲੇ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਗੁੱਸੇ ਵਿੱਚ ਹਨ।

ਇਹ ਵੀ ਪੜ੍ਹੋ: ਬਠਿੰਡਾ ਤੋਂ ਹਨੂੰਮਾਨ ਚਾਲੀਸਾ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਉਨ੍ਹਾਂ ਦੇ ਗੁੱਸੇ ਦਾ ਪ੍ਰਮੁੱਖ ਕਾਰਨ ਸ਼ਹੀਦ ਭਗਤ ਸਿੰਘ ਦੇ ਪਾਠ ਦੀ ਥਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਦੇ ਭਾਸ਼ਣ ਨੂੰ 10ਵੀਂ ਜਮਾਤ ਦੀ ਕਿਤਾਬ ਵਿਚ ਸ਼ਾਮਲ ਕਰਨਾ ਹੈ।

ਆਲ-ਇੰਡੀਆ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਏਆਈਡੀਐਸਓ) ਅਤੇ ਆਲ-ਇੰਡੀਆ ਸੇਵ ਐਜੂਕੇਸ਼ਨ ਕਮੇਟੀ (ਏਆਈਐਸਈਸੀ) ਵਿਦਿਆਰਥੀ ਸੰਸਥਾਵਾਂ ਵੱਲੋਂ ਰਾਜ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਏਆਈਡੀਐਸਓ ਨੇ ਆਪਣੇ ਬਿਆਨ ਵਿੱਚ ਕਿਹਾ ਕਿ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਕ੍ਰਾਂਤੀਕਾਰੀ ਭਗਤ ਸਿੰਘ ਬਾਰੇ ਇੱਕ ਸਬਕ ਕੰਨੜ ਪਾਠ ਪੁਸਤਕ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਸਦੀ ਥਾਂ ਆਰਐਸਐਸ ਸੰਸਥਾਪਕ ਦੁਆਰਾ ਦਿੱਤੇ ਗਏ ਇੱਕ ਭਾਸ਼ਣ ਨੂੰ ਸ਼ਾਮਿਲ ਕੀਤਾ ਗਿਆ ਹੈ।

ਸ਼ਹੀਦ ਭਗਤ ਸਿੰਘ ਦੇ ਪਾਠ ਨੂੰ ਹਟਾਉਣ ਤੋਂ ਇਲਾਵਾ ਉਨ੍ਹਾਂ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਕਿ ਚੰਗੀਆਂ ਸਿੱਖਿਆਵਾਂ ਨੂੰ ਬਾਹਰ ਕਰ ਨਸਲੀ ਨਫ਼ਰਤ ਵਾਲੇ ਪਾਠ ਨੂੰ ਸ਼ਾਮਿਲ ਕੀਤਾ ਜਾ ਰਿਹਾ, ਜੋ ਕਿ ਬਹੁਤ ਗ਼ਲਤ ਹੈ।

ਦੱਸਣਯੋਗ ਹੈ ਕਿ ਰਾਜ ਭਰ ਦੇ ਲੋਕਾਂ ਵੱਲੋਂ ਭਾਜਪਾ ਸਰਕਾਰ ਅਤੇ ਇਸਦੇ ਚੇਅਰਮੈਨ ਦੁਆਰਾ ਪਾਠ ਪੁਸਤਕ ਸੰਸ਼ੋਧਨ ਲਈ ਗਠਿਤ ਕਮੇਟੀ 'ਤੇ ਕਈ ਸਵਾਲ ਉਠ ਚੁੱਕੇ ਹਨ। ਵਿਦਿਆਰਥੀ ਯੂਨੀਅਨਾਂ ਦਾ ਕਹਿਣਾ ਹੈ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਸਰਕਾਰ ਨੇ ਸਿੱਖਿਆ ਵਿੱਚ ਭਾਜਪਾ ਦੇ ਏਜੰਡੇ ਨੂੰ ਸ਼ਾਮਲ ਕਰਨ ਲਈ ਇਹ ਕਮੇਟੀ ਬਣਾਈ ਸੀ।

ਇਹ ਵੀ ਪੜ੍ਹੋ: ਦਾੜ੍ਹੀ 'ਤੇ ਟਿੱਪਣੀ ਨੂੰ ਲੈ ਕੇ SGPC ਨੇ Bharti Singh ਖ਼ਿਲਾਫ਼ ਦਰਜ ਕਰਵਾਈ FIR

ਇਸ ਦੌਰਾਨ ਕਰਨਾਟਕ ਸਰਕਾਰ ਦੇ ਸਕੂਲਾਂ 'ਚ ਹਿੰਦੂ ਧਰਮ ਗ੍ਰੰਥ ਭਗਵਦ ਗੀਤਾ ਪੜ੍ਹਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

-PTC News

Related Post