Tokyo Olympics 2020: ਤੀਰਅੰਦਾਜ਼ ਅਤਨੁ ਦਾਸ ਪਹੁੰਚਿਆ ਪ੍ਰੀ ਕੁਆਟਰ ਫਾਈਨਲ ‘ਚ, ਇਸ ਦਿੱਗਜ਼ ਖਿਡਾਰੀ ਨੂੰ ਦਿੱਤੀ ਮਾਤ

By  Jashan A July 29th 2021 08:57 AM -- Updated: July 29th 2021 12:44 PM

ਨਵੀਂ ਦਿੱਲੀ: ਟੋਕੀਓ ਓਲੰਪਿਕ (Tokyo Olympics 2020) ਦਾ ਅੱਜ 8ਵਾਂ ਦਿਨ ਹੈ ਤੇ ਅੱਜ ਦਾ ਦਿਨ ਭਰਤੀਆਂ ਖਿਡਾਰੀਆਂ ਲਈ ਸ਼ਾਨਦਾਰ ਰਿਹਾ ਹੈ। ਭਾਰਤ ਦੇ ਤੀਰਅੰਦਾਜ਼ ਅਤਨੁ ਦਾਸ (Archer Atanu Das) ਨੇ ਪਹਿਲਾਂ ਅੰਤਿਮ 16 ਤੇ ਹੁਣ ਕੁਆਟਰ ਫਾਈਨਲ (quarterfinal) 'ਚ ਆਪਣੀ ਜਗਾ ਬਣਾ ਲਈ ਹੈ। ਉਹਨਾਂ ਨੇ ਸ਼ਾਨਦਾਰ ਜਿੱਤ ਹਾਸਲ ਕਰ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਤੀਰਅੰਦਾਜ਼ ਟੋਕੀਓ ਉਲੰਪਿਕ (Tokyo Olympics 2020) 'ਚ ਮੈਡਲ ਜਿੱਤਣ ਦੇ ਬੇਹੱਦ ਕਰੀਬ ਪਹੁੰਚ ਚੁੱਕੇ ਹਨ। ਉਹਨਾਂ ਨੇ ਪੁਰਸ਼ ਸਿੰਗਲ ਦੇ ਅੰਤਿਮ 8 ਯਾਨੀ ਕਿ ਪ੍ਰੀ ਕੁਆਟਰ ਫਾਈਨਲ (quarterfinal) 'ਚ ਜਗਾ ਬਣਾ ਲਈ ਹੈ।

ਹੋਰ ਪੜ੍ਹੋ: ਧਰਮਸੋਤ ਖਿਲਾਫ ਯੂਥ ਅਕਾਲੀ ਦਲ ਦਾ ਜ਼ੋਰਦਾਰ ਪ੍ਰਦਰਸ਼ਨ, ਹਿਰਾਸਤ ‘ਚ ਲਏ ਕਈ ਪ੍ਰਦਰਸ਼ਨਕਾਰੀ

ਅਤਨੁ ਨੇ ਅੰਤਿਮ 16 ਦੇ ਮੁਕਾਬਲੇ 'ਚ ਕੋਰੀਆ ਦੇ ਦਿੱਗਜ਼ ਤੀਰਅੰਦਾਜ਼ ਜਿਨੇਕ ਓਹ ਨੂੰ ਮਾਤ ਦਿੱਤੀ। ਅਤਨੁ ਨੇ 6-5 ਨਾਲ ਇਹ ਮੁਕਾਬਲਾ ਆਪਣੇ ਨਾਮ ਕੀਤਾ। ਇਹ ਮੁਕਾਬਲਾ ਸ਼ੂਟਆਊਟ ਤੱਕ ਪਹੁੰਚਿਆ, ਜਿਸ 'ਚ ਜਿਨੇਕ ਓਹ ਨੇ 9 ਅਤੇ ਅਤਨੁ ਨੇ 10 ਦਾ ਸਕੋਰ ਕਰ ਜਿੱਤ ਹਾਸਲ ਕੀਤੀ।

ਇਸ ਤੋਂ ਪਹਿਲਾਂ ਭਾਰਤੀ ਪੁਰਸ਼ ਦੀ ਹਾਕੀ ਨੇ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਕੁਆਟਰਫਾਈਨਲ (Quatarfinal) 'ਚ ਜਗਾ ਬਣਾ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਲਗਾਤਾਰ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨਿਊਜ਼ੀਲੈਂਡ ਅਤੇ ਸਪੇਨ ਨੂੰ ਹਰਾ ਚੁੱਕੀ ਹੈ।

-PTC News

Related Post