ਅਯੁੱਧਿਆ ਮਾਮਲੇ 'ਤੇ ਸੁਣਵਾਈ ਹੋਈ ਪੂਰੀ, ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

By  Jashan A October 16th 2019 04:33 PM -- Updated: October 16th 2019 04:42 PM

ਅਯੁੱਧਿਆ ਮਾਮਲੇ 'ਤੇ ਸੁਣਵਾਈ ਹੋਈ ਪੂਰੀ, ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ,ਨਵੀਂ ਦਿੱਲੀ: ਸੁਪਰੀਮ ਕੋਰਟ 'ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਦੀ ਸੁਣਵਾਈ ਅੱਜ ਪੂਰੀ ਹੋ ਗਈ ਹੈ ਅਤੇ ਅਗਲੇ ਮਹੀਨੇ ਨਵੰਬਰ ਵਿਚ-ਵਿਚ ਫੈਸਲਾ ਆ ਜਾਵੇਗਾ।

ਚੀਫ ਜਸਟਿਸ ਅਗਲੇ ਮਹੀਨੇ 18 ਨਵੰਬਰ ਨੂੰ ਰਿਟਾਇਰ ਹੋਣ ਵਾਲੇ ਹਨ, ਅਜਿਹੇ 'ਚ ਉਸ ਤੋਂ ਪਹਿਲਾਂ ਇਸ ਇਤਿਹਾਸਕ ਮਾਮਲੇ 'ਚ ਫੈਸਲਾ ਆ ਸਕਦਾ ਹੈ।

ਹੋਰ ਪੜ੍ਹੋ:ਸੁਪਰੀਮ ਕੋਰਟ ਵੱਲੋਂ ਆਸਾਰਾਮ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਅੱਜ ਸੁਪਰੀਮ ਕੋਰਟ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਫੈਸਲਾ ਰਾਖਵਾਂ ਰੱਖ ਲਿਆ ਹੈ।ਬੁੱਧਵਾਰ ਨੂੰ ਇਸ ਦੀ ਸੁਣਵਾਈ ਦਾ 40ਵਾਂ ਅਤੇ ਅੰਤਿਮ ਦਿਨ ਸੀ।ਹੁਣ ਕੋਰਟ ਨੇ ਲਿਖਤੀ ਹਲਫਨਾਮਾ, ਮੋਲਡਿੰਗ ਆਫ ਰਿਲੀਫ ਨੂੰ ਲਿਖਤ 'ਚ ਜਮ੍ਹਾ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਹੈ।

https://twitter.com/ANI/status/1184420147743772672?s=20

-PTC News

Related Post