ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਫੌਜੀ ਮੁੱਖੀ ਬਿਪਿਨ ਰਾਵਤ

By  Shanker Badra August 30th 2019 02:35 PM

ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਫੌਜੀ ਮੁੱਖੀ ਬਿਪਿਨ ਰਾਵਤ:ਸ੍ਰੀਨਗਰ : ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਅਤੇ ਸੂਬੇ ਨੂੰ ਦੋ ਹਿੱਸਿਆ ਵਿਚ ਵੰਡਕੇ ਕਸ਼ਮੀਰ ਅਤੇ ਲੱਦਾਖ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਉਣ ਦੇ ਫੈਸਲੇ ਤੋਂ ਬਾਅਦ ਫੌਜੀ ਮੁੱਖੀ ਬਿਪਿਨ ਰਾਵਤ ਪਹਿਲੀ ਵਾਰ ਸ੍ਰੀਨਗਰ ਪਹੁੰਚ ਗਏ ਹਨ।

Army chief General Bipin Rawat Arrived Srinagar today, to review preparedness of security forces in Kashmir Valley ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਫੌਜੀ ਮੁੱਖੀ ਬਿਪਿਨ ਰਾਵਤ

ਓਥੇ ਆਰਮੀ ਚੀਫ਼ ਜਨਰਲ ਬਿਪਿਨ ਰਾਵਤ ਕਸ਼ਮੀਰ ਘਾਟੀ ’ਚ ਹਾਲਾਤ ਨਾਲ ਨਜਿੱਠਣ ਲਈ ਸੁਰੱਖਿਆ ਸਥਿਤੀ ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਸਮੀਖਿਆ ਕਰਨਗੇ। ਇਕ ਦਿਨ ਪਹਿਲਾਂ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਜੰਮੂ-ਕਸ਼ਮੀਰ ਤੋਂ ਵੱਖ ਹੋਏ ਲੱਦਾਖ ਦਾ ਦੌਰਾ ਕਰਨ ਗਏ ਸਨ।

Army chief General Bipin Rawat Arrived Srinagar today, to review preparedness of security forces in Kashmir Valley ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਫੌਜੀ ਮੁੱਖੀ ਬਿਪਿਨ ਰਾਵਤ

ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਉਥੇ ਲੱਗੀਆਂ ਪਾਬੰਦੀਆਂ ਵਿਚ ਹੌਲੀ ਹੌਲੀ ਢਿੱਲ ਦਿੱਤੀ ਜਾ ਰਹੀ ਹੈ। ਹਾਲਾਂਕਿ, ਘਾਟੀ ਵਿਚ ਹੁਣ ਵੀ ਇੰਟਰਨੈਟ ਸੇਵਾ ਉਤੇ ਪਾਬੰਦੀ ਜਾਰੀ ਹੈ।

-PTCNews

Related Post