ਜੰਮੂ -ਕਸ਼ਮੀਰ ਦੇ ਪਟਨੀਟੌਪ ਇਲਾਕੇ 'ਚ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, 2 ਪਾਇਲਟ ਜ਼ਖਮੀ

By  Shanker Badra September 21st 2021 01:58 PM

ਜੰਮੂ -ਕਸ਼ਮੀਰ : ਜੰਮੂ -ਕਸ਼ਮੀਰ ਦੇ ਪਟਨੀਟੌਪ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਨਾਗ ਦੇਵਤਾ ਮੰਦਰ ਦੇ ਉਪਰ ਸ਼ਿਵਗੜ੍ਹ ਦੇ ਜੰਗਲ ਵਿੱਚ ਮੰਗਲਵਾਰ ਸਵੇਰੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਇਸ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਅਤੇ ਫਾਇਰ ਸਰਵਿਸ ਟੀਮ ਮੌਕੇ 'ਤੇ ਪਹੁੰਚ ਗਈ ਹੈ।

ਜੰਮੂ -ਕਸ਼ਮੀਰ ਦੇ ਪਟਨੀਟੌਪ ਇਲਾਕੇ 'ਚ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, 2 ਪਾਇਲਟ ਜ਼ਖਮੀ

ਇਹ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ ਫੌਜ ਦਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦਾ ਕਾਰਨ ਇਲਾਕੇ ਵਿੱਚ ਭਾਰੀ ਬਾਰਸ਼ ਅਤੇ ਧੁੰਦ ਦੱਸਿਆ ਜਾ ਰਿਹਾ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਇਸ ਘਟਨਾ ਵਿੱਚ 2 ਪਾਇਲਟ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਜੰਮੂ -ਕਸ਼ਮੀਰ ਦੇ ਪਟਨੀਟੌਪ ਇਲਾਕੇ 'ਚ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, 2 ਪਾਇਲਟ ਜ਼ਖਮੀ

ਸੂਤਰਾਂ ਅਨੁਸਾਰ ਜ਼ਖਮੀ ਪਾਇਲਟਾਂ ਵਿੱਚੋਂ ਇੱਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਦੀ ਹਾਲਤ ਗੰਭੀਰ ਹੈ। ਇਸ ਦੌਰਾਨ ਮੌਕੇ 'ਤੇ ਪਹੁੰਚੀ ਫੌਜ ਦੀ ਟੀਮ ਹੈਲੀਕਾਪਟਰ ਦੇ ਮਲਬੇ ਨੂੰ ਇਕੱਠਾ ਕਰਨ 'ਚ ਲੱਗੀ ਹੋਈ ਹੈ। ਇਹ ਅਜੇ ਸਪਸ਼ਟ ਨਹੀਂ ਹੈ ਕਿ ਹੈਲੀਕਾਪਟਰ ਕ੍ਰੈਸ਼ ਹੋਇਆ ਜਾਂ ਐਮਰਜੈਂਸੀ ਲੈਂਡਿੰਗ ਕੀਤੀ ਗਈ।

ਜੰਮੂ -ਕਸ਼ਮੀਰ ਦੇ ਪਟਨੀਟੌਪ ਇਲਾਕੇ 'ਚ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, 2 ਪਾਇਲਟ ਜ਼ਖਮੀ

ਹੈਲੀਕਾਪਟਰ ਦੇ ਹਾਦਸਾਗ੍ਰਸਤ ਹੁੰਦੇ ਹੀ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਹੈਲੀਕਾਪਟਰ ਤੋਂ ਜ਼ਖਮੀ ਪਾਇਲਟ ਅਤੇ ਸਹਿ-ਪਾਇਲਟ ਨੂੰ ਬਾਹਰ ਕੱਢਿਆ । ਇਸ ਦੌਰਾਨ ਫੌਜ ਦੀ ਬਚਾਅ ਟੀਮ ਅਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਦੋਵੇਂ ਜ਼ਖਮੀਆਂ ਨੂੰ ਊਧਮਪੁਰ ਕਮਾਂਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

-PTCNews

Related Post